ਕੋਰੋਨਾ ਦੀ ਲਪੇਟ 'ਚ ਦੁਨੀਆ ਦੇ 188 ਦੇਸ਼ ਤੇ ਮੌਤਾਂ 12000 ਤੋਂ ਪਾਰ

Sunday, Mar 22, 2020 - 03:58 AM (IST)

ਕੋਰੋਨਾ ਦੀ ਲਪੇਟ 'ਚ ਦੁਨੀਆ ਦੇ 188 ਦੇਸ਼ ਤੇ ਮੌਤਾਂ 12000 ਤੋਂ ਪਾਰ

ਵਾਸ਼ਿੰਗਟਨ/ਟੋਰਾਂਟੋ - ਦੁਨੀਆ ਵਿਚ 12,984 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਾਇਰਸ ਨੇ 188 ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ, ਜਿਸ ਨਾਲ 304,997 ਲੋਕ ਇਨਫੈਕਟਡ ਪਾਏ ਗਏ ਹਨ। ਇਟਲੀ ਵਿਚ 53,578 ਮਾਮਲਿਆਂ ਵਿਚੋਂ 4,825 ਲੋਕਾਂ ਦੀ ਮੌਤ ਦਰਜ ਕੀਤੀ ਗਈ ਜਦਕਿ 6,072 ਲੋਕਾਂ ਦੀ ਸਿਹਤ ਵਿਚ ਸੁਧਾਰ ਹੋਇਆ ਹੈ। ਉਥੇ ਚੀਨ ਵਿਚ 81,008 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ 3,255 ਲੋਕਾਂ ਦੀ ਮੌਤ ਹੋ ਗਈ ਅਤੇ 71,740 ਮਰੀਜ਼ ਠੀਕ ਹੋਏ ਹਨ। ਦੱਸ ਦਈਏ ਕਿ ਇਟਲੀ ਅਤੇ ਚੀਨ ਵਿਚ ਸਭ ਤੋਂ ਜ਼ਿਆਦਾ ਮੌਤਾਂ ਦੀ ਅੰਕਡ਼ਾ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਈਰਾਨ ਵਿਚ 1,556 ਮੌਤਾਂ ਜਦਕਿ ਸਪੇਨ ਵਿਚ 1,378 ਅਤੇ ਫਰਾਂਸ ਵਿਚ ਮੌਤਾਂ ਦਾ ਅੰਕਡ਼ਾ 562 ਤੱਕ ਪਹੁੰਚ ਗਿਆ ਹੈ।

ਕਰੀਬ ਇਕ 1 ਅਰਬ ਲੋਕ ਘਰਾਂ ਵਿਚ ਰਹਿਣ ਨੂੰ ਮਜ਼ਬੂਰ
ਦੁਨੀਆ ਭਰ ਦੇ 35 ਦੇਸ਼ਾਂ ਵਿਚ ਰਹਿਣ ਵਾਲੇ ਕਰੀਬ 90 ਕਰੋਡ਼ ਡਾਲਰ ਘਰਾਂ ਵਿਚ ਰਹਿਣ ਨੂੰ ਮਜ਼ਬੂਰ ਹਨ, ਇਨ੍ਹਾਂ ਵਿਚੋਂ ਕਰੀਬ 60 ਕਰੋਡ਼ ਲੋਕ ਸਰਕਾਰੀ ਪਾਬੰਦੀਆਂ ਕਾਰਨ ਘਰਾਂ ਵਿਚ ਹਨ। ਕੋਲੰਬੀਆ ਵੀ ਮੰਗਲਵਾਰ ਸ਼ਾਮ (24 ਮਾਰਚ) ਤੋਂ ਲਾਕਡਾਊਨ ਲਾਗੂ ਕਰੇਗਾ। ਠੀਕ ਅਜਿਹਾ ਹੀ ਕਦਮ ਟਿਊਨੇਸ਼ੀਆ ਵਿਚ ਐਤਵਾਰ (22 ਮਾਰਚ) ਨੂੰ ਚੁੱਕਿਆ ਜਾਵੇਗਾ। ਅਮਰੀਕਾ ਵਿਚ 7 ਸੂਬਿਆਂ ਕੈਲੀਫੋਰਨੀਆ, ਨਿਊਯਾਰਕ, ਪੇਨਸਿਲਵੇਨੀਆ, ਨਿਊਜਰਸੀ, ਕਨੇਕਟਿਕਟ ਅਤੇ ਨੇਵਾਦਾ ਦੇ ਲੋਕਾਂ ਨੂੰ ਘਰਾਂ ਵਿਚ ਰਹਿਣ ਦਾ ਆਦੇਸ਼ ਦਿੱਤਾ ਗਿਆ ਹੈ।

PunjabKesari

ਸਖਤ ਉਪਾਅ
ਸਵਿੱਟਜ਼ਰਲੈਂਡ ਵਿਚ ਹੁਣ ਤੱਕ ਹੋਰ ਦੇਸ਼ਾਂ ਵਾਂਗ ਪੂਰੀ ਤਰ੍ਹਾਂ ਨਾਲ ਘਰਾਂ ਵਿਚ ਰਹਿਣ ਦਾ ਆਦੇਸ਼ ਦਿੱਤਾ ਗਿਆ ਸੀ। ਹਾਲਾਂਕਿ ਹੁਣ ਉਸ ਨੇ ਐਲਾਨ ਕੀਤਾ ਹੈ ਕਿ ਉਹ 5 ਲੋਕਾਂ ਦੇ ਇਕੱਠੇ ਹੋਣ 'ਤੇ ਰੋਕ ਲਗਾਉਣਗੇ ਅਤੇ ਜੇਕਰ 2 ਲੋਕ ਇਕ ਦੂਜੇ ਵਿਚਾਲੇ 2 ਮੀਟਰ ਦੀ ਦੂਰੀ ਨਹੀਂ ਰੱਖਣਗੇ ਤਾਂ ਉਨ੍ਹਾਂ ਨੂੰ ਜ਼ੁਰਮਾਨਾ ਲਗੇਗਾ। ਉਥੇ ਹੀ ਹੈਤੀ, ਜਾਰਡਨ, ਦੋਮਿਨੀਕਨ ਗਣਰਾਜ ਅਤੇ ਬੁਰਕੀਨਾ ਫਾਸੋ ਨੇ ਕਰਫਿਊ ਲਾ ਦਿੱਤਾ ਹੈ।

ਸਰਹੱਦ ਸੀਲ
ਮਾਲੀਆ ਲਈ ਸੈਲਾਨੀਆਂ 'ਤੇ ਨਿਰਭਰ ਰਹਿਣ ਵਾਲਾ ਕਿਊਬਾ ਵੀ ਮੰਗਲਵਾਰ ਤੋਂ 30 ਦਿਨ ਲਈ ਬਾਹਰ ਤੋਂ ਆਉਣ ਵਾਲੇ ਲੋਕਾਂ ਲਈ ਸਰਹੱਦਾਂ ਬੰਦ ਕਰਨ ਦੀ ਤਿਆਰੀ ਵਿਚ ਹੈ। ਆਇਵਰੀ ਕੋਸਟ ਅਤੇ ਬੁਰਕੀਨਾ ਫਾਸੋ ਨੇ ਇਸ ਹਫਤੇ ਆਪਣੀ ਸਰਹੱਦਾ ਬੰਦ ਕਰ ਦਿੱਤੀਆਂ। ਬ੍ਰਾਜ਼ੀਲ ਵੀ ਸੋਮਵਾਰ ਤੋਂ ਕਈ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਸਰਹੱਦਾਂ ਸੀਲ ਕਰਨ ਜਾ ਰਿਹਾ ਹੈ।

PunjabKesari

ਵਪਾਰ ਨੂੰ ਨੁਕਸਾਨ
ਫਰਵਰੀ ਵਿਚ ਪਿਛਲੇ ਸਾਲ ਇਸ ਮਿਆਦ ਦੀ ਤੁਲਨਾ ਵਿਚ ਸਮਾਰਟਫੋਨ ਦੀ ਵਿਕਰੀ ਵਿਚ ਕਰੀਬ 38 ਫੀਸਦੀ ਦੀ ਕਮੀ ਦੇਖਣ ਨੂੰ ਮਿਲੀ। ਕੈਨੇਡਾ ਦੀਆਂ 2 ਏਵੀਏਸ਼ਨ ਕੰਪਨੀਆਂ ਨੇ ਕਰੀਬ 700 ਕਰਮਚਾਰੀਆਂ ਨੂੰ ਅਸਥਾਈ ਤੌਰ 'ਤੇ ਕੰਮ ਕਰਨ ਤੋਂ ਰੋਕ ਦਿੱਤਾ ਹੈ। ਗਵਾਟੇਮਾਲਾ ਨੇ ਵੀ ਸੋਮਵਾਰ ਤੋਂ ਉਦਯੋਗਿਕ ਉਤਪਾਦਨ ਨੂੰ ਰੋਕਣ ਦਾ ਐਲਾਨ ਕੀਤਾ ਹੈ।

PunjabKesari


author

Khushdeep Jassi

Content Editor

Related News