ਇਟਲੀ ਤੇ ਸਪੇਨ ਤੋਂ ਬਾਅਦ ਬਿ੍ਰਟੇਨ ''ਚ ਕੋਰੋਨਾ ਦਾ ਕਹਿਰ, 18 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ

04/22/2020 11:31:35 PM

ਲੰਡਨ - ਬਿ੍ਰਟੇਨ ਸਰਕਾਰ ਨੇ ਆਖਿਆ ਹੈ ਕਿ ਕੋਰੋਨਾਵਾਇਰਸ ਮਹਾਮਾਰੀ ਨਾਲ 759 ਹੋਰ ਲੋਕਾਂ ਦੀ ਮੌਤ ਹੋਈ ਹੈ, ਜਿਸ ਨਾਲ ਖਤਰਨਾਕ ਵਾਇਰਸ ਕਰਨ ਮਰਨ ਵਾਲਿਆਂ ਦੀ ਗਿਣਤੀ 18,000 ਤੋਂ ਪਾਰ ਪਹੁੰਚ ਗਈ ਹੈ। ਮੌਤਾਂ ਵਿਚ ਪਿਛਲੇ ਦਿਨਾਂ ਤੋਂ ਹੋ ਰਹੇ ਕਮੀ ਦਰਜ ਕੀਤੀ ਜਾ ਰਹੀ ਹੈ ਅਤੇ ਪਿਛਲੇ 24 ਘੰਟਿਆਂ ਵਿਚ ਮਰਨ ਵਾਲਿਆਂ ਦਾ ਅੰਕੜਾ 823 ਦਰਜ ਕੀਤਾ ਗਿਆ ਸੀ। ਕੋਰੋਨਾਵਾਇਰਸ ਨਾਲ ਮੌਤਾਂ ਵਿਚ ਬਿ੍ਰਟੇਨ ਯੂਰਪ ਦੇ ਚੌਥੇ ਨੰਬਰ 'ਤੇ ਹੈ। ਇਸ ਤੋਂ ਪਹਿਲਾਂ ਇਟਲੀ, ਸਪੇਨ ਅਤੇ ਫਰਾਂਸ ਦਾ ਨੰਬਰ ਹੈ, ਜਿਥੇ 20 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਬਿ੍ਰਟੇਨ ਵਿਚ ਮਿ੍ਰਤਕਾਂ ਵਿਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ, ਜਿਨ੍ਹਾਂ ਦੀ ਮੌਤ ਦੇਖਭਾਲ ਕੇਂਦਰਾਂ ਜਾਂ ਭਾਈਚਾਰੇ ਵਿਚ ਕਿਤੇ ਹੋਰ ਥਾਂ ਹੋਈ ਹੈ।

U.S. coronavirus deaths reach 20,000, most in the world - The ...

ਉਥੇ ਹੀ ਬਿ੍ਰਟੇਨ ਵਿਚ ਅੱਜ 4,451 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੁਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 1,33,495 ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 18,100 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,15,501 ਦਾ ਇਲਾਜ ਜਾਰੀ ਹੈ ਅਤੇ 1559 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬਿ੍ਰਟੇਨ ਵਿਚ ਹੁਣ ਤੱਕ 5,59,935 ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ।ਕੋਰੋਨਾ ਦੇ ਵੱਧਦੇ ਪ੍ਰਭਾਵ ਨੂੰ ਦੇਖਦੇ ਹੋਏ ਬਿ੍ਰਟੇਨ ਸਰਕਾਰ ਹੋਰ ਲਾਕਡਾਊਨ 'ਤੇ ਵਿਚਾਰ ਕਰ ਰਹੀ ਹੈ ਅਤੇ ਬਜ਼ੁਰਗਾਂ ਨੂੰ ਕਰੀਬ 1 ਸਾਲ ਤੱਕ ਲਾਕਡਾਊਨ ਨੂੰ ਆਖਿਆ ਜਾ ਸਕਦਾ ਹੈ।

Lockdowns in France and U.K. Expected to Last Into Next Month ...


Khushdeep Jassi

Content Editor

Related News