ਬ੍ਰਾਜ਼ੀਲ 'ਚ ਕੋਰੋਨਾ ਦਾ ਕਹਿਰ : ICU ਬੈੱਡ ਭਰੇ, ਕੁਰਸੀਆਂ 'ਤੇ ਬੈਠ ਕੇ ਇਲਾਜ ਕਰਾ ਰਹੇ ਮਰੀਜ਼

Wednesday, Mar 31, 2021 - 03:43 AM (IST)

ਬ੍ਰਾਜ਼ੀਲ 'ਚ ਕੋਰੋਨਾ ਦਾ ਕਹਿਰ : ICU ਬੈੱਡ ਭਰੇ, ਕੁਰਸੀਆਂ 'ਤੇ ਬੈਠ ਕੇ ਇਲਾਜ ਕਰਾ ਰਹੇ ਮਰੀਜ਼

ਬ੍ਰਾਜ਼ੀਲੀਆ - ਅਮਰੀਕਾ ਤੋਂ ਬਾਅਦ ਦੁਨੀਆ ਦੇ ਸਭ ਤੋਂ ਇਨਫੈਕਟਡ ਮੁਲਕ ਬ੍ਰਾਜ਼ੀਲ ਵਿਚ ਸਥਿਤੀ ਬੇਕਾਬੂ ਹੋ ਰਹੀ ਹੈ। ਇਥੇ ਹੁਣ ਤੱਕ 1.24 ਕਰੋੜ ਨਵੇਂ ਮਾਮਵੇ ਮਿਲ ਚੁੱਕੇ ਹਨ। 3.10 ਲੱਖ ਤੋਂ ਜ਼ਿਆਦਾ ਲੋਕਾਂ ਹੁਣ ਤੱਕ ਮੌਤ ਹੋ ਚੁੱਕੀ ਹੈ। ਮੁਲਕ ਵਿਚ ਹੁਣ ਦੁਨੀਆ ਦੇ ਸਭ ਤੋਂ ਵਧ ਮਾਮਲੇ ਦਰਜ ਕੀਤੇ ਜਾ ਰਹੇ ਹਨ, ਮੌਤਾਂ ਵੀ ਸਭ ਤੋਂ ਵਧ ਇਥੇ ਹੀ ਹੋ ਰਹੀਆਂ ਹਨ। ਅਜਿਹੇ ਵਿਚ ਕਈ ਹਸਪਤਾਲਾਂ ਵਿਚ ਨਵਾਂ ਸੰਕਟ ਪੈਦਾ ਹੋ ਗਿਆ ਹੈ।

ਇਹ ਵੀ ਪੜੋ - ਸਪੇਨ ਨੇ ਬਾਹਰ ਜਾਣ ਵਾਲੀਆਂ ਉਡਾਣਾਂ 'ਤੇ ਲਾਈ ਪਾਬੰਦੀ, ਇਸ ਤਰੀਕ ਤੱਕ ਰਹੇਗੀ ਲਾਗੂ

PunjabKesari

ਰਾਜਧਾਨੀ ਬ੍ਰਾਜ਼ੀਲੀਆ ਸਣੇ 26 ਵਿਚੋਂ 16 ਸੂਬਿਆਂ ਵਿਚ ਆਈ. ਸੀ. ਯੂ. ਬੈੱਡ ਘੱਟ ਪੈਣ ਲੱਗੇ ਹਨ। 90 ਫੀਸਦੀ ਬੈੱਡ ਭਰੇ ਹਨ। ਰਿਓ ਗ੍ਰਾਂਡ ਡੋ ਸੁਲ ਸੂਬੇ ਵਿਚ ਆਈ. ਸੀ. ਯੂ. ਕੇਅਰ ਯੂਨਿਟ ਵਿਚ ਵੇਟਿੰਗ 2 ਹਫਤਿਆਂ ਵਿਚ ਦੁਗਣੀ ਹੋ ਗਈ ਹੈ। ਰੇਸਟਿੰਗਾ ਹਸਪਤਾਲ ਵਿਚ ਐਮਰਜੈਂਸੀ ਰੂਮ ਕੋਵਿਡ ਵਾਰਡ ਬਣ ਚੁੱਕਿਆ ਹੈ। ਕਈ ਮਰੀਜ਼ ਬੈੱਡ ਦੀ ਕਮੀ ਕਾਰਣ ਕੁਰਸੀ 'ਤੇ ਬੈਠ ਕੇ ਇਲਾਜ ਕਰਾ ਰਹੇ ਹਨ।

ਇਹ ਵੀ ਪੜੋ ਫਿਲੀਪੀਂਸ ਦੇ ਰਾਸ਼ਟਰਪਤੀ ਦੀ ਗੰਦੀ ਹਰਕਤ, ਹੈਲਪਰ ਦੇ ਪ੍ਰਾਈਵੇਟ ਪਾਰਟ ਨੂੰ ਛੋਹਣ ਦੀ ਕੀਤੀ ਕੋਸ਼ਿਸ਼ (ਵੀਡੀਓ)

ਹਸਪਤਾਲ ਦੇ ਡਾਇਰੈਕਟਰ ਪਾਓਲੋ ਕਹਿੰਦੇ ਹਨ ਕਿ ਲੋਕ ਵਧ ਗੰਭੀਰ ਲੱਛਣ ਅਤੇ ਘੱਟ ਆਕਸੀਜਨ ਲੈਵਲ ਦੇ ਨਾਲ ਆ ਰਹੇ ਹਨ। ਦੱਖਣੀ ਬ੍ਰਾਜ਼ੀਲ ਦੇ ਸਭ ਤੋਂ ਸਮਰੱਥ ਸ਼ਹਿਰ ਪੋਰਟੋ ਏਲੇਰਗੀ ਦੇ ਹਸਪਤਾਲਾਂ ਵਿਚ ਪਹਿਲਾਂ ਤੋਂ ਵਧ ਨੌਜਵਾਨ ਅਤੇ ਵਧ ਬੀਮਾਰ ਕੋਰੋਨਾ ਮਰੀਜ਼ ਆ ਰਹੇ ਹਨ। ਕਬਰਿਸਤਾਨ ਵਿਚ ਲਾਸ਼ਾਂ ਦੀਆਂ ਕਤਾਰਾਂ ਲੱਗ ਰਹੀਆਂ ਹਨ। ਇਥੇ ਹਰ ਘੰਟੇ 125 ਲੋਕਾਂ ਦੀ ਮੌਤ ਹੋ ਰਹੀ ਹੈ।

PunjabKesari

ਹਾਲਾਤ ਬੇਕਾਬੂ
ਬ੍ਰਾਜ਼ੀਲ ਦੇ ਰੇਸਟਿੰਗਾ ਹਸਪਤਾਲ ਵਿਚ ਬੈੱਡ ਭਰ ਚੁੱਕੇ ਹਨ। ਵਾਰਡ ਦੇ ਬਾਹਰ ਕੁਰਸੀ 'ਤੇ ਬੈਠ ਕੇ ਡਾਕਟਰਾਂ ਨੂੰ ਮਰੀਜ਼ਾਂ ਦਾ ਇਲਾਜ ਕਰਨਾ ਪੈ ਰਿਹਾ ਹੈ।

ਇਹ ਵੀ ਪੜੋ ਧੀ ਨੂੰ ਘਰ 'ਚ ਭੁੱਲ ਕੇ ਪਾਰਟੀ ਮਨਾਉਣ ਚਲੀ ਗਈ ਮਾਂ, 6 ਦਿਨ ਬਾਅਦ ਘਰ ਪਰਤੀ ਤਾਂ ਧੀ ਮਿਲੀ 'ਮਰੀ'

ਅੱਧੀ ਆਬਾਦੀ ਨੂੰ ਟੀਕੇ ਲਾ ਚੁੱਕੇ ਹਨ ਚਿਲੀ ਵਿਚ ਲਾਕਡਾਊਨ
ਦੇਸ਼ ਦੀ ਕਰੀਬ ਅੱਧੀ ਆਬਾਦੀ ਨੂੰ ਕੋਰੋਨਾ ਖਿਲਾਫ ਟੀਕੇ ਦੀ ਇਕ ਡੋਜ਼ ਲਾ ਚੁੱਕੇ ਲੈਟਿਨ ਅਮਰੀਕੀ ਮੁਲਕ ਚਿਲੀ ਨੇ ਸ਼ਨੀਵਾਰ ਨੂੰ ਲਾਕਡਾਊਨ ਲਾ ਦਿੱਤਾ ਹੈ। ਚਿਲੀ ਦੁਨੀਆ ਵਿਚ ਇਜ਼ਰਾਇਲ, ਸੇਸ਼ਲਸ ਅਤੇ ਯੂ. ਏ. ਈ. ਤੋਂ ਬਾਅਦ ਚੌਥਾ ਅਜਿਹਾ ਮੁਲਕ ਹੈ ਜਿਸ ਨੇ ਪ੍ਰਤੀ 100 ਲੋਕਾਂ ਵਿਚ ਸਭ ਤੋਂ ਵਧ 51 ਲੋਕਾਂ ਨੂੰ ਟੀਕੇ ਲਾਏ ਹਨ। ਹਾਲਾਂਕਿ ਨਵੇਂ ਮਾਮਲੇ ਵੱਧਣ ਨਾਲ ਇਥੇ ਸਰਕਾਰ ਨੂੰ ਲਾਕਡਾਊਨ ਲਾਉਣ 'ਤੇ ਮਜ਼ਬੂਰ ਹੋਣਾ ਪਿਆ। ਇਥੇ ਸ਼ੁੱਕਰਵਾਰ 7600 ਤੋਂ ਵਧ ਮਾਮਲੇ ਦਰਜ ਕੀਤੇ ਗਏ ਸਨ ਜੋ ਕੋਰੋਨਾ ਕਾਲ ਦੇ ਸਭ ਤੋਂ ਵਧ ਮਾਮਲੇ ਹਨ।

ਇਹ ਵੀ ਪੜੋ ਜਰਮਨੀ 'ਚ ਐਸਟ੍ਰਾਜ਼ੈਨੇਕਾ ਦੀ ਵੈਕਸੀਨ ਲੁਆਉਣ ਤੋਂ ਬਾਅਦ ਬਲੱਡ ਕਲਾਟਿੰਗ ਦੇ ਮਾਮਲੇ ਆਏ ਸਾਹਮਣੇ, 7 ਦੀ ਮੌਤ

PunjabKesari


author

Khushdeep Jassi

Content Editor

Related News