ਕੋਰੋਨਾ ਮਰੀਜ਼ ਦਾ ਇਲਾਜ ਕਰਦਿਆਂ ਡਾਕਟਰ ਨੂੰ ਹੋਇਆ ਪਿਆਰ, ਕਰਵਾ ਲਈ ਮੰਗਣੀ

5/29/2020 1:42:06 PM

ਮਿਸਰ- ਕੋਰੋਨਾ ਮਹਾਮਾਰੀ ਨੂੰ ਲੈ ਕੇ ਦੁਨੀਆ ਭਰ ਵਿਚੋਂ ਅਜਿਹੇ ਕਿੱਸੇ ਸੁਣਨ ਲਈ ਆ ਰਹੇ ਹਨ, ਜਿਨ੍ਹਾਂ ਨੂੰ ਸੁਣ ਕੇ ਦਿਲ ਉਦਾਸ ਹੋ ਜਾਂਦਾ ਹੈ ਪਰ ਇਸ ਦੌਰਾਨ ਸੋਸ਼ਲ ਮੀਡੀਆ ਉੱਤੇ ਇਕ ਪਿਆਰ ਭਰਿਆ ਕਿੱਸਾ ਵੀ ਸਾਂਝਾ ਹੋ ਰਿਹਾ ਹੈ। ਇਸ ਪ੍ਰੇਮ ਕਹਾਣੀ ਬਾਰੇ ਸੁਣ ਕੇ ਹਰ ਕੋਈ ਖੁਸ਼ ਹੋ ਜਾਂਦਾ ਹੈ। ਕਹਿੰਦੇ ਨੇ ਕਿ ਪਿਆਰ ਕਦੋਂ, ਕਿੱਥੇ ਅਤੇ ਕਿਸ ਨਾਲ ਹੋ ਜਾਵੇ, ਇਹ ਕੋਈ ਨਹੀਂ ਜਾਣਦਾ। ਅਜਿਹਾ ਹੀ ਹੋਇਆ ਮਿਸਰ ਦੇ ਹਸਪਤਾਲ ਵਿਚ ਨੌਕਰੀ ਕਰਨ ਵਾਲੀ ਨਰਸ ਨਾਲ, ਜਿਸ ਨੂੰ ਕੋਰੋਨਾ ਨਾਲ ਮਰ ਰਹੇ ਮਰੀਜ਼ ਨਾਲ ਪਿਆਰ ਹੋ ਗਿਆ। ਮਹਿਲਾ ਡਾਕਟਰ ਅਯਾ ਮੋਸਬਾਹ ਡਾਰ ਦੀ ਅਲ ਸ਼ਿਫਾ ਹਸਪਤਾਲ ਦੇ ਕੋਰੋਨਾ ਵਾਰਡ ਵਿਚ ਡਿਊਟੀ ਸੀ। 

PunjabKesari

ਡਿਊਟੀ ਦੌਰਾਨ ਉਹ ਮੁਹੰਮਦ ਫਹੀਮ ਨਾਂ ਦੇ ਮਰੀਜ਼ ਨੂੰ ਮਿਲੀ ਜੋ ਕੋਰੋਨਾ ਵਾਇਰਸ ਦਾ ਸ਼ਿਕਾਰ ਸੀ ਤੇ ਉਸ ਦੀ ਹਾਲਤ ਗੰਭੀਰ ਸੀ। ਇਲਾਜ ਦੌਰਾਨ ਦੋਹਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ। ਦੋ ਮਹੀਨਿਆਂ ਬਾਅਦ ਫਹੀਮ ਠੀਕ ਹੋ ਗਿਆ ਤੇ ਉਨ੍ਹਾਂ ਨੇ ਮੰਗਣੀ ਕਰ ਲਈ। ਸੋਸ਼ਲ ਮੀਡੀਆ 'ਤੇ ਲੋਕ ਇਨ੍ਹਾਂ ਦੋਹਾਂ ਨੂੰ ਸ਼ੁੱਭ ਕਾਮਨਾਵਾਂ ਦੇ ਰਹੇ ਹਨ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lalita Mam

Content Editor Lalita Mam