ਰੂਸ ''ਚ ਕੋਰੋਨਾ ਕਾਰਨ ਰਿਕਾਰਡ 1,106 ਲੋਕਾਂ ਦੀ ਹੋਈ ਮੌਤ

Tuesday, Oct 26, 2021 - 07:14 PM (IST)

ਮਾਸਕੋ-ਰੂਸ 'ਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਮਹਾਮਾਰੀ ਨਾਲ ਰਿਕਾਰਡ 1,106 ਲੋਕਾਂ ਦੀ ਮੌਤ ਹੋ ਗਈ ਜੋ ਕਿ ਮਹਾਮਾਰੀ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਹੈ। ਉਥੇ, ਇਨਫੈਕਸ਼ਨ ਦੇ ਮਾਮਲਿਆਂ 'ਚ ਵਾਧੇ ਦਰਮਿਆਨ ਸਰਕਾਰ ਨੇ ਲੋਕਾਂ ਨੂੰ ਇਸ ਹਫਤੇ ਦਫਤਰ ਜਾਣ 'ਤੇ ਰੋਕ ਲੱਗਾ ਦਿੱਤੀ। ਪਿਛਲੇ 24 ਘੰਟਿਆਂ 'ਚ 1,106 ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧਾ ਕੇ 2,32,775 ਹੋ ਗਈ, ਜੋ ਯੂਰਪ 'ਚ ਸਭ ਤੋਂ ਜ਼ਿਆਦਾ ਹੈ।

ਇਹ ਵੀ ਪੜ੍ਹੋ : ਅਮਰੀਕਾ : ਲਾਪਤਾ ਹੋਏ 5 ਸਾਲਾ ਬੱਚੇ ਦੀ ਲਾਸ਼ ਜੰਗਲ 'ਚ ਦੱਬੀ ਹੋਈ ਮਿਲੀ

ਉਥੇ, ਪਿਛਲੇ ਕੁਝ ਦਿਨਾਂ ਦੀ ਤੁਲਨਾ 'ਚ ਪਿਛਲੇ 24 ਘੰਟਿਆਂ ਦੇ ਇਨਫੈਕਸ਼ਨ ਦੇ ਮਾਮਲਿਆਂ 'ਚ ਅੰਸ਼ਿਕ ਕਮੀ ਦਰਜ ਕੀਤੀ ਗਈ। ਇਥੇ ਕੁੱਲ 36,446 ਨਵੇਂ ਮਾਮਲੇ ਸਾਹਮਣੇ ਆਏ। ਮਹਾਮਾਰੀ ਦੇ ਕਹਿਰ ਨੂੰ ਰੋਕਣ ਲਈ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ 30 ਅਕਤੂਬਰ ਤੋਂ ਸੱਤ ਨਵੰਬਰ ਦਰਮਿਆਨ ਗੈਰ-ਕਾਰਜ ਮਿਆਦ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ : ਉੱਤਰ ਪ੍ਰਦੇਸ਼ 'ਚ ਕੋਰੋਨਾ ਲਗਭਗ ਖਾਤਮੇ 'ਤੇ : ਯੋਗੀ

ਇਸ ਦੌਰਾਨ ਜ਼ਿਆਦਾਤਰ ਸਰਕਾਰੀ ਅਤੇ ਨਿੱਜੀ ਕਾਰੋਬਾਰੀ ਸੰਗਠਨਾਂ 'ਚ ਕੰਮ ਨਹੀਂ ਹੋਣਗੇ ਅਤੇ ਜ਼ਿਆਦਾਤਰ ਦੁਕਾਨਾਂ ਵੀ ਬੰਦ ਰਹਿਣਗੀਆਂ। ਉਥੇ, ਕਿੰਡਰਗਾਟਰਨ, ਯੂਨੀਵਰਸਿਟੀ, ਜਿੰਮ ਅਤੇ ਮਨੋਰੰਜਨ ਥਾਂ ਵੀ ਬੰਦ ਰਹਿਣਗੇ। ਖਾਦ ਪਦਾਰਥ ਅਤੇ ਦਵਾਈਆਂ ਦੀਆਂ ਦੁਕਾਨਾਂ ਅਤੇ ਜ਼ਰੂਰੀ ਸੇਵਾਵਾਂ ਵਾਲੇ ਅਦਾਰੇ ਖੁੱਲ੍ਹੇ ਰਹਿਣਗੇ। ਪੁਤਿਨ ਨੇ ਸਥਾਨਕ ਅਧਿਕਾਰੀਆਂ ਨੂੰ ਕਿਹਾ ਕਿ ਉਹ ਹੁਕਮ ਦੇਣ ਕਿ ਟੀਕਾ ਨਾ ਲਵਾਉਣ ਵਾਲੇ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਘਰ 'ਚ ਰਹਿਣ।

ਇਹ ਵੀ ਪੜ੍ਹੋ : ਇੰਗਲੈਂਡ ਆਉਣ ਵਾਲੇ ਯਾਤਰੀਆਂ ਲਈ ਸਸਤਾ ਹੋਵੇਗਾ ਕੋਵਿਡ-19 ਟੈਸਟ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News