ਕੋਰੋਨਾ ਅਜੇ ਵੀ ਦੁਸ਼ਮਣ ਨੰਬਰ ਇਕ, ਪਰ ਨਹੀਂ ਸਮਝ ਰਹੇ ਕੁਝ ਦੇਸ਼ : WHO

Tuesday, Jul 14, 2020 - 02:28 AM (IST)

ਕੋਰੋਨਾ ਅਜੇ ਵੀ ਦੁਸ਼ਮਣ ਨੰਬਰ ਇਕ, ਪਰ ਨਹੀਂ ਸਮਝ ਰਹੇ ਕੁਝ ਦੇਸ਼ : WHO

ਵਾਸ਼ਿੰਗਟਨ - ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਦੇ ਪ੍ਰਮੁੱਖ ਡਾ. ਟੇਡ੍ਰੋਸ ਐਡਹਨਾਮ ਗਿਬ੍ਰਯੇਸਾਸ ਨੇ ਵੀ ਆਖਿਆ ਹੈ ਕਿ ਜੇਕਰ ਕੁਝ ਦੇਸ਼ਾਂ ਦੀਆਂ ਸਰਕਾਰਾਂ ਨੇ ਨਿਰਣਾਤਮਕ ਕਦਮ ਨਾ ਚੁੱਕੇ ਤਾਂ ਕੋਰੋਨਾਵਾਇਰਸ ਦੀ ਸਥਿਤੀ ਲਗਾਤਾਰ ਵਿਗੜਦੀ ਜਾਵੇਗੀ। ਗਿਬ੍ਰਯੇਸਾਸ ਨੇ ਆਖਿਆ ਕਿ ਜਿਨ੍ਹਾਂ ਦੇਸ਼ਾਂ ਵਿਚ ਕੋਰੋਨਾ ਦੀ ਲਾਗ ਰੋਕਣ ਦੇ ਪ੍ਰਬੰਧਾਂ ਨੂੰ ਠੀਕ ਨਾਲ ਲਾਗੂ ਨਹੀਂ ਕੀਤਾ ਗਿਆ ਜਾਂ ਘੱਟ ਕੀਤਾ ਗਿਆ ਹੈ, ਉਥੇ ਖਤਰਨਾਕ ਢੰਗ ਨਾਲ ਮਾਮਲੇ ਵਧ ਰਹੇ ਹਨ। ਜੇਕਰ ਮੈਂ ਸਪੱਸ਼ਟਤਾ ਨਾਲ ਕਹਾਂ ਤਾਂ ਕਈ ਦੇਸ਼ ਗਲਤ ਦਿਸ਼ਾ ਵਿਚ ਅੱਗੇ ਵਧ ਰਹੇ ਹਨ।

ਕੋਰੋਨਾਵਾਇਰਸ ਹੁਣ ਵੀ ਲੋਕਾਂ ਲਈ ਦੁਸ਼ਮਣ ਨੰਬਰ ਇਕ ਬਣਿਆ ਹੋਇਆ ਹੈ, ਪਰ ਕਈ ਦੇਸ਼ਾਂ ਦੀਆਂ ਸਰਕਾਰਾਂ ਅਤੇ ਉਥੋਂ ਦੇ ਨਾਗਰਿਕ ਇਸ ਖਤਰੇ ਨੂੰ ਲੈ ਕੇ ਸਾਵਧਾਨੀ ਨਹੀਂ ਵਰਤ ਰਹੇ ਹਨ। ਗਿਬ੍ਰਯੇਸਾਸ ਨੇ ਇਹ ਵੀ ਕਿਹਾ ਕਿ ਕੁਝ ਨੇਤਾਵਾਂ ਨੇ ਕੋਰੋਨਾਵਾਇਰਸ ਦੇ ਖਤਰੇ ਨੂੰ ਘੱਟ ਕਰਨ ਲਈ ਵਿਸ਼ਵ ਸਿਹਤ ਸੰਗਠਨ ਦੇ ਕੰਮ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਨੇ ਕਿਸੇ ਨੇਤਾ ਦਾ ਨਾਂ ਨਹੀਂ ਲਿਆ ਪਰ ਕੁਝ ਲੋਕ ਮੰਨ ਰਹੇ ਹਨ ਕਿ ਉਨ੍ਹਾਂ ਦਾ ਇਸ਼ਾਰਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨਾਂ ਨੇਤਾਵਾਂ ਵੱਲ ਸੀ ਜੋ ਡਬਲਯੂ. ਐਚ. ਓ. ਦੀ ਆਲੋਚਨਾ ਕਰ ਚੁੱਕੇ ਹਨ। ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਨੇ ਆਖਿਆ ਕਿ ਜੇਕਰ ਆਮ ਗੱਲਾਂ 'ਤੇ ਧਿਆਨ ਨਹੀਂ ਦਿੱਤਾ ਗਿਆ ਤਾਂ ਮਹਾਮਾਰੀ ਲਗਾਤਾਰ ਵਧੇਗੀ ਅਤੇ ਸਥਿਤੀ ਖਰਾਬ ਤੋਂ ਖਰਾਬ ਹੁੰਦੀ ਜਾਵੇਗੀ।


author

Khushdeep Jassi

Content Editor

Related News