USA 'ਚ ਕੋਰੋਨਾ ਸੰਕ੍ਰਮਿਤਾਂ ਦੀ ਗਿਣਤੀ ਦੋ ਕਰੋੜ ਤੋਂ ਪਾਰ ਹੋਈ

Saturday, Jan 02, 2021 - 04:58 PM (IST)

USA 'ਚ ਕੋਰੋਨਾ ਸੰਕ੍ਰਮਿਤਾਂ ਦੀ ਗਿਣਤੀ ਦੋ ਕਰੋੜ ਤੋਂ ਪਾਰ ਹੋਈ

ਵਾਸ਼ਿੰਗਟਨ- ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਤੋਂ ਗੰਭੀਰ ਰੂਪ ਨਾਲ ਜੂਝ ਰਹੇ ਅਮਰੀਕਾ ਵਿਚ ਇਸ ਨਾਲ ਸੰਕ੍ਰਮਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਦੋ ਕਰੋੜ ਤੋਂ ਪਾਰ ਹੋ ਗਈ ਹੈ। ਅਮਰੀਕਾ ਦੀ ਜਾਨ ਹੌਪਕਿਨਸ ਯੂਨੀਵਰਿਸਟੀ ਦੇ ਵਿਗਿਆਨ ਅਤੇ ਇੰਜੀਨੀਅਰਿੰਗ ਕੇਂਦਰ (ਸੀ. ਐੱਸ. ਐੱਸ. ਈ.) ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ, ਦੇਸ਼ ਵਿਚ ਸੰਕ੍ਰਮਿਤਾਂ ਦੀ ਗਿਣਤੀ ਦੋ ਕਰੋੜ ਤੋਂ ਪਾਰ ਹੋ ਗਈ।

ਅਮਰੀਕਾ ਵਿਚ ਇਹ ਮਹਾਮਾਰੀ ਖ਼ਤਰਨਾਕ ਰੂਪ ਲੈ ਚੁੱਕੀ ਹੈ। ਹੁਣ ਤੱਕ 2,01,02,567 ਲੋਕ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋ ਚੁੱਕੇ ਹਨ।

ਹੁਣ ਤੱਕ 3,47,542 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਦੇ ਕੈਲਫੋਰਨੀਆ ਸੂਬੇ ਵਿਚ ਜ਼ਿਆਦਾ 23 ਲੱਖ ਲੋਕ ਸੰਕ੍ਰਮਿਤ ਹੋਏ ਹਨ, ਜਦੋਂ ਕਿ ਟੈਕਸਾਸ ਵਿਚ 17.70 ਲੱਖ, ਫਲੋਰੀਡਾ ਵਿਚ 13.20 ਲੱਖ, ਨਿਊਯਾਰਕ ਵਿਚ 9.79 ਲੱਖ ਅਤੇ ਅਲੀਨਿਆਸ ਵਿਚ 9.63 ਲੱਖ ਲੋਕ ਸੰਕ੍ਰਮਿਤ ਹੋਏ ਹਨ। ਮ੍ਰਿਤਕਾਂ ਦੀ ਗਿਣਤੀ ਦੇ ਹਿਸਾਬ ਨਾਲ ਨਿਊਯਾਰਕ, ਨਿਊਜਰਸੀ ਅਤੇ ਕੈਲੇਫੋਰਨੀਆ ਸੂਬਾ ਕੋਰੋਨਾ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਕੱਲੇ ਨਿਊਯਾਰਕ ਵਿਚ ਕੋਰੋਨਾ ਸੰਕਰਮਣ ਕਾਰਨ 38,155 ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਉੱਥੇ ਹੀ, ਅਮਰੀਕਾ ਦੇ ਕੈਲੀਫੋਰਨੀਆ, ਕੋਲੋਰਾਡੋ ਅਤੇ ਫਲੋਰੀਡਾ ਵਿਚ ਬ੍ਰਿਟੇਨ ਵਿਚ ਹਾਲ ਹੀ ਵਿਚ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੀ ਵੀ ਪੁਸ਼ਟੀ ਹੋਈ ਹੈ। ਕੋਰੋਨਾ ਵਾਇਰਸ ਦਾ ਇਹ ਸਟ੍ਰੇਨ 70 ਫ਼ੀਸਦੀ ਜ਼ਿਆਦਾ ਸੰਕਰਾਮਕ ਹੈ। ਦੇਸ਼ ਵਿਚ ਫਾਈਜ਼ਰ ਅਤੇ ਮੋਡੇਰਨਾ ਦਾ ਕੋਰੋਨਾ ਟੀਕੇ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਟੀਕਾਕਰਨ ਦੀ ਮੁਹਿੰਮ ਵੀ ਵੱਡੇ ਪੱਧਰ 'ਤੇ ਸ਼ੁਰੂ ਹੋ ਚੁੱਕੀ ਹੈ।


author

Sanjeev

Content Editor

Related News