ਕੋਰੋਨਾ : ਦੁਨੀਆ ਨੂੰ ਦਵਾਈ ਪਹੁੰਚਾ ਰਿਹਾ ਭਾਰਤ, ਪਾਕਿ ਨੇ ਲਗਾਈ ਪਾਬੰਦੀ

04/11/2020 11:54:43 PM

ਇਸਲਾਮਾਬਾਦ (ਏਜੰਸੀ)- ਪੂਰੀ ਦੁਨੀਆ ਇਸ ਵੇਲੇ ਕੋਰੋਨਾ ਵਾਇਰਸ ਦੀ ਲਪੇਟ ਵਿਚ ਹੈ। ਸੋਸ਼ਲ ਡਿਸਟੈਂਸਿੰਗ ਤੋਂ ਇਲਾਵਾ ਇਸ ਵੇਲੇ ਜਿਸ ਇਕ ਚੀਜ਼ ਨੂੰ ਇਸ ਖਤਰਨਾਕ ਇਨਫੈਕਸ਼ਨ ਦਾ ਤੋੜ ਮੰਨਿਆ ਜਾ ਰਿਹਾ ਹੈ, ਉਹ ਹੈ ਹਾਈਡ੍ਰੋਕਸੀਕਲੋਰੋਕਵੀਨ। ਮਲੇਰੀਆ ਦੇ ਇਲਾਜ ਵਿਚ ਇਸਤੇਮਾਲ ਕੀਤੀ ਜਾਣ ਵਾਲੀ ਇਸ ਦਵਾਈ ਦੀ ਮੰਗ ਪੂਰੀ ਦੁਨੀਆ ਵਿਚ ਵਧ ਗਈ ਹੈ। ਅਜਿਹੇ ਵਿਚ ਭਾਰਤ ਨੇ ਆਪਣੇ ਇਥੇ ਇਸ ਦੇ ਨਿਰਯਾਤ 'ਤੇ ਲੱਗੇ ਬੈਨ ਨੂੰ ਹਟਾ ਕੇ ਦੁਨੀਆ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ।

ਉਥੇ ਹੀ ਦੂਜੇ ਪਾਸੇ ਪਾਕਿਸਤਾਨ ਨੇ ਇਸ ਦੀ ਬਰਾਮਦਗੀ (ਬਾਹਰੇ ਦੇਸ਼ਾਂ ਵਿਚ ਵੇਚਣ ਲਈ ਵਸਤਾਂ ਦੀ ਕਿਰਿਆ) 'ਤੇ ਬੈਨ ਲਗਾ ਦਿੱਤਾ ਹੈ। ਹਾਲਾਂਕਿ ਪਾਕਿਸਤਾਨ 3 ਅਪ੍ਰੈਲ ਨੂੰ ਵੀ ਇਹ ਬੈਨ ਲਗਾਇਆ ਸੀ ਪਰ ਬਾਅਦ ਵਿਚ ਹਟਾ ਦਿੱਤਾ ਸੀ। ਹੁਣ ਇਕ ਵਾਰ ਇਸ ਬੈਨ ਨੂੰ ਲਾਗੂ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੀ ਅਪੀਲ ਤੋਂ ਬਾਅਦ ਭਾਰਤ ਨੇ ਇਸੇ ਦਵਾਈ 'ਤੋਂ ਬੈਨ ਹਟਾ ਲਿਆ ਹੈ। ਭਾਰਤ ਵਿਚ ਹਰ ਸਾਲ ਮਲੇਰੀਆ ਵੱਡੀ ਗਿਣਤੀ ਵਿਚ ਲੋਕਾਂ ਨੂੰ ਆਪਣੀ ਲਪੇਟ ਵਿਚ ਲੈਂਦਾ ਰਿਹਾ ਹੈ। ਇਸ ਦੇ ਚੱਲਦੇ ਦੇਸ਼ ਦੀਆਂ ਕਈ ਵੱਡੀਆਂ ਕੰਪਨੀਆਂ ਹਾਈਡਰੋਕਸੀਕਲੋਰੋਕਵੀਨ ਦੀ ਮੈਨੁਫੈਕਚਰਿੰਗ ਕਰਦੀ ਹੈ।

ਅਮਰੀਕਾ ਸਣੇ ਕਈ ਦੇਸ਼ ਕੋਵਿਡ-19 ਦੇ ਇਲਾਜ ਲਈ ਹਾਈਡਰੋਕਸੀਕਲੋਰੋਕਵੀਨ ਦੇ ਇਸਤੇਮਾਲ ਦੀ ਗੱਲ ਕਰ ਚੁੱਕੇ ਹਨ। ਇਸ ਤੋਂ ਬਾਅਦ ਪਾਕਿਸਤਾਨ ਨੇ ਇਸ ਦੇ ਐਕਸਪੋਰਟ 'ਤੇ ਬੈਨ ਲਗਾਇਆ ਹੈ। ਮੀਡੀਆ ਵਿਚ ਆਈਆਂ ਖਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਜਦੋਂ ਤੱਕ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਜ਼ਰੂਰੀ ਸਮਝੇਗੀ, ਉਦੋਂ ਤੱਕ ਇਹ ਬੈਨ ਜਾਰੀ ਰਹੇਗਾ। ਇਸ ਤੋਂ ਪਹਿਲਾਂ 3 ਅਪ੍ਰੈਲ ਨੂੰ ਲਗਾਏ ਬੈਨ ਨੂੰ ਮੰਤਰਾਲੇ ਨੂੰ ਲੈ ਕੇ ਹੋਏ ਵਿਵਾਦ ਦੇ ਚੱਲਦੇ ਹਟਾ ਦਿੱਤਾ ਗਿਆ ਸੀ ਜਿਸ ਨੂੰ ਇਕ ਵਾਰ ਫਿਰ ਲਾਗੂ ਕਰ ਦਿੱਤਾ ਗਿਆ ਹੈ।

ਪਾਕਿਸਤਾਨ ਵਿਚ ਹੁਣ ਤੱਕ 4892 ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ ਜਦੋਂ ਕਿ 78 ਲੋਕਾਂ ਦੀ ਮੌਤ ਹੋ ਚੁੱਕੀ ਸੀ। ਉਥੇ ਹੀ ਪ੍ਰਧਾਨ ਮੰਤਰੀ ਇਮਰਾਨ ਨੇ ਕੁਝ ਦਿਨ ਪਹਿਲਾਂ ਖਦਸ਼ਾ ਜਤਾਇਆ ਸੀ ਕਿ ਹਾਲਾਤ ਅਜੇ ਹੋਰ ਖਰਾਬ ਹੋ ਸਕਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਅਜਿਹੀ ਸਥਿਤੀ ਵਿਚ ਪਾਕਿਸਤਾਨ ਦੇ ਕੋਲ ਉਸ ਨਾਲ ਨਜਿੱਠਣ ਲਈ ਭਰਪੂਰ ਹਸਪਤਾਲ ਵੀ ਨਹੀਂ ਹੋਣਗੇ।


Sunny Mehra

Content Editor

Related News