ਅਮਰੀਕਾ ''ਚ ਕੋਰੋਨਾ ਮੌਤਾਂ ਦੀ ਗਿਣਤੀ 1918 ਦੀ ਫਲੂ ਮਹਾਮਾਰੀ ਦੀਆਂ ਮੌਤਾਂ ਨਾਲੋਂ ਵਧੀ

Wednesday, Sep 22, 2021 - 01:44 AM (IST)

ਅਮਰੀਕਾ ''ਚ ਕੋਰੋਨਾ ਮੌਤਾਂ ਦੀ ਗਿਣਤੀ 1918 ਦੀ ਫਲੂ ਮਹਾਮਾਰੀ ਦੀਆਂ ਮੌਤਾਂ ਨਾਲੋਂ ਵਧੀ

ਫਰਿਜ਼ਨੋ (ਕੈਲੀਫੋਰਨੀਆ)(ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕੀ ਏਜੰਸੀ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸਨ (ਸੀ.ਡੀ.ਸੀ. ) ਅਨੁਸਾਰ ਇੱਕ ਸਦੀ ਪਹਿਲਾਂ 1918 ਦੀ ਇਨਫਲੂਐਂਜ਼ਾ ਮਹਾਮਾਰੀ ਨੇ ਵਿਸ਼ਵ ਭਰ 'ਚ ਘੱਟੋ ਘੱਟ 50 ਮਿਲੀਅਨ ਲੋਕਾਂ ਦੀ ਜਾਨ ਲੈ ਲਈ ਸੀ ਅਤੇ ਉਸ ਸਮੇਂ ਮਹਾਮਾਰੀ ਨਾਲ ਅੰਦਾਜ਼ਨ 6,75,000 ਮੌਤਾਂ ਅਮਰੀਕਾ 'ਚ ਹੋਈਆਂ ਸਨ। ਏਜੰਸੀ ਅਨੁਸਾਰ ਹੁਣ, ਕੋਰੋਨਾ ਵਾਇਰਸ ਮਹਾਮਾਰੀ ਨੇ 100 ਸਾਲ ਪਹਿਲਾਂ ਦੀ ਮਹਾਮਾਰੀ ਤੋਂ ਜ਼ਿਆਦਾ ਅਮਰੀਕੀ ਲੋਕਾਂ ਦੀ ਜਾਨ ਲੈ ਲਈ ਹੈ।

ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਸਰਟੀਫਿਕੇਟ ਦੀ ਮਾਨਤਾ ਦਾ ਵਿਸਤਾਰ ਕਰਨ ਲਈ ਭਾਰਤ ਨਾਲ ਗੱਲ ਕਰ ਰਿਹੈ ਬ੍ਰਿਟੇਨ

ਜੋਨਜ਼ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਕੋਰੋਨਾ ਵਾਇਰਸ ਮਹਾਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਘੱਟੋ ਘੱਟ 6,75,446 ਅਮਰੀਕੀਆਂ ਦੀ ਮੌਤ ਦੀ ਪੁਸ਼ਟੀ ਹੋ ​​ਚੁੱਕੀ ਹੈ ਅਤੇ ਇਹ ਗਿਣਤੀ 1918 ਵੇਲੇ ਦੀਆਂ ਮੌਤਾਂ ਨਾਲੋਂ ਵਧ ਗਈ ਹੈ। 1918 'ਚ ਇਨਫਲੂਐਂਜ਼ਾ ਮਹਾਮਾਰੀ ਦਾ ਪ੍ਰਕੋਪ ਬਸੰਤ ਰੁੱਤ 'ਚ ਐੱਚ1ਐੱਨ  ਵਾਇਰਸ ਪੰਛੀਆਂ ਤੋਂ ਮਨੁੱਖਾਂ 'ਚ ਦਾਖਲ ਹੋਣ ਦੇ ਨਾਲ ਸ਼ੁਰੂ ਹੋਇਆ ਸੀ ਅਤੇ ਲਗਭਗ ਦੋ ਸਾਲਾਂ ਤੱਕ ਚੱਲਿਆ ਸੀ।

ਇਹ ਵੀ ਪੜ੍ਹੋ :ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਆਈ ਕਮੀ : WHO

ਮਹਾਮਾਰੀ ਦੀ ਤੁਲਨਾ ਕਰਦੇ ਹੋਏ ਸਿਹਤ ਮਾਹਿਰਾਂ ਨੇ ਦੱਸਿਆ ਕਿ 1918 ਦੇ ਮੁਕਾਬਲੇ ਹੁਣ ਅਮਰੀਕਾ 'ਚ ਬਹੁਤ ਜ਼ਿਆਦਾ ਲੋਕ ਰਹਿੰਦੇ ਹਨ। ਜਨਗਣਨਾ ਦੇ ਅੰਕੜਿਆਂ ਅਨੁਸਾਰ ਉਸ ਸਮੇਂ ਆਬਾਦੀ ਲਗਭਗ 105 ਮਿਲੀਅਨ ਸੀ ਜਦਕਿ ਹੁਣ ਜਨਗਣਨਾ ਅਨੁਸਾਰ ਦੇਸ਼ ਦੀ ਆਬਾਦੀ ਤਕਰੀਬਨ 329 ਮਿਲੀਅਨ ਹੈ। ਅਮਰੀਕਾ 'ਚ ਇਸ ਵੇਲੇ ਕੋਰੋਨਾ ਵਾਇਰਸ ਕੇਸਾਂ ਦੀ ਮੌਤ ਦਰ 1.6% ਹੈ, ਜੋ ਕਿ 1918 'ਚ ਇਨਫਲੂਐਨਜ਼ਾ ਲਈ 2.5% ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News