ਕੋਰੋਨਾ ਆਫ਼ਤ: ਇਜ਼ਰਾਇਲ ਨੇ ਭਾਰਤ ਸਮੇਤ ਇਨ੍ਹਾਂ 7 ਦੇਸ਼ਾਂ ’ਤੇ ਲਗਾਈ ਯਾਤਰਾ ਪਾਬੰਦੀ

Saturday, May 01, 2021 - 09:57 AM (IST)

ਕੋਰੋਨਾ ਆਫ਼ਤ: ਇਜ਼ਰਾਇਲ ਨੇ ਭਾਰਤ ਸਮੇਤ ਇਨ੍ਹਾਂ 7 ਦੇਸ਼ਾਂ ’ਤੇ ਲਗਾਈ ਯਾਤਰਾ ਪਾਬੰਦੀ

ਯੇਰੁਸ਼ਲਮ (ਵਾਰਤਾ) : ਇਜ਼ਰਾਇਲ ਸਰਕਾਰ ਨੇ ਗਲੋਬਲ ਮਹਾਮਾਰੀ ਕੋਵਿਡ-19 ਦੇ ਖ਼ਤਰਨਾਕ ਨਵੇਂ ਸਟਰੇਨ ਖ਼ਿਲਾਫ਼ ਜ਼ਰੂਰੀ ਕਦਮ ਚੁੱਕਦੇ ਹੋਏ ਭਾਰਤ ਸਮੇਤ 7 ਦੇਸ਼ਾਂ ’ਤੇ 13 ਦਿਨਾਂ ਲਈ ਯਾਤਰਾ ’ਤੇ ਪਾਬੰਦੀ ਲਗਾ ਦਿੱਤੀ ਹੈ ਜੋ ਸੋਮਵਾਰ ਤੋਂ ਪ੍ਰਭਾਵੀ ਹੋਵੇਗੀ। ਪ੍ਰਧਾਨ ਮੰਤਰੀ ਅਤੇ ਸਿਹਤ ਵਿਭਾਗ ਨੇ ਸੰਯੁਕਤ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਇਕ ਹੋਰ ਪੰਜਾਬੀ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ

ਬਿਆਨ ਵਿਚ ਕਿਹਾ ਗਿਆ ਹੈ, ‘ਕੋਰੋਨਾ ਨੇ ਨਵੇਂ ਸਟਰੇਨ ਦੇ ਤੇਜ਼ੀ ਨਾਲ ਫੈਲਣ ਅਤੇ ਇਸ ਦੇ ਜ਼ਿਆਦਾ ਖ਼ਤਰਨਾਕ ਹੋਣ ਦੇ ਮੱਦੇਨਜ਼ਰ, ਯੂਕ੍ਰੇਨ, ਇਥੋਪੀਆ, ਬ੍ਰਾਜ਼ੀਲ, ਦੱਖਣੀ ਅਫ਼ਰੀਕਾ, ਭਾਰਤ, ਮੈਕਸੀਕੋ ਅਤੇ ਤੁਰਕੀ ’ਤੇ ਯਾਤਰਾ ਪਾਬੰਦੀ ਲੱਗਾ ਦਿੱਤੀ ਗਈ ਹੈ। ਇਹ ਪਾਬੰਦੀ 13 ਦਿਨਾਂ ਲਈ ਹੈ ਅਤੇ ਸੋਮਵਾਰ ਤੋਂ ਪ੍ਰਭਾਵੀ ਹੋ ਜਾਏਗੀ।’

ਇਹ ਵੀ ਪੜ੍ਹੋ : ਟਾਈਮ ਮੈਗਜ਼ੀਨ ਦੇ ‘ਕਵਰ’ ’ਤੇ ਭਾਰਤ ’ਚ ਬਲਦੀਆਂ ਚਿਖ਼ਾਵਾਂ ਦਾ ਖ਼ੌਫ਼ਨਾਕ ਮੰਜ਼ਰ

ਇਸ ਪਾਬੰਦੀ ਵਿਚ ਉਨ੍ਹਾਂ ਗੈਰ-ਇਜ਼ਰਾਇਲੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ ਜੋ ਇਨ੍ਹਾਂ ਦੇਸ਼ਾਂ ਵਿਚ ਸਥਾਈ ਰੂਪ ਨਾਲ ਰਹਿੰਦੇ ਹਨ। ਇਹ ਪਾਬੰਦੀ ਇਨ੍ਹਾਂ ਦੇਸ਼ਾਂ ਦੇ ਹਵਾਈਅੱਡਿਆਂ ’ਤੇ ਰੁਕਣ ਵਾਲੀਆਂ ਉਡਾਣਾਂ ਲਈ ਵੀ ਲਾਗੂ ਨਹੀਂ ਹੁੰਦੀ ਹੈ। ਇਜ਼ਰਾਇਲ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਦੇ 87 ਨਵੇਂ ਮਾਮਲੇ ਆਉਣ ਦੇ ਨਾਲ ਹੀ ਇਸ ਕੁੱਝ ਸੰਖਿਆ 838,481 ਹੋ ਗਈ ਹੈ।

ਇਹ ਵੀ ਪੜ੍ਹੋ : ਭਾਰਤ ਨੂੰ 2.4 ਮਿਲੀਅਨ ਡਾਲਰ ਦੀ ਮਦਦ ਦੇਵੇਗਾ ਨਾਰਵੇ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News