ਫਰਿਜ਼ਨੋ ''ਚ ਤਿੰਨ ਦਿਨਾਂ ਦੌਰਾਨ 2,100 ਤੋਂ ਵੱਧ ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ

Wednesday, Nov 25, 2020 - 01:07 PM (IST)

ਫਰਿਜ਼ਨੋ ''ਚ ਤਿੰਨ ਦਿਨਾਂ ਦੌਰਾਨ 2,100 ਤੋਂ ਵੱਧ ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ। ਇਸ ਦੇ ਫਰਿਜ਼ਨੋ ਖੇਤਰ ਵਿਚ ਵੀ ਇਹ ਵਾਧਾ ਹੋ ਰਿਹਾ ਹੈ। ਪਿਛਲੇ ਹਫਤੇ ਦੇ ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਨੂੰ ਹਰ ਦਿਨ ਘੱਟੋ-ਘੱਟ 300 ਮਾਮਲਿਆਂ ਦੇ ਨਾਲ ਇਕ ਹਜ਼ਾਰ ਤੋਂ ਵੱਧ ਨਵੇਂ ਕੋਰੋਨਾ ਵਾਇਰਸ ਦੇ ਸੰਕਰਮਣ ਹੋਏ ਹਨ। 

ਫਰਿਜ਼ਨੋ ਤੋਂ ਇਲਾਵਾ ਕਿੰਗਜ਼, ਮਡੇਰਾ, ਮਰੀਪੋਸਾ, ਮਰਸਡੀ ਅਤੇ ਤੁਲਾਰੇ ਕਾਉਂਟੀਜ਼ ਨੇ ਸ਼ੁੱਕਰਵਾਰ ਤੋਂ ਸਮੂਹਿਕ ਰੂਪ ਵਿਚ ਤਕਰੀਬਨ 2,200 ਨਵੇਂ ਕੇਸ ਦਰਜ ਕੀਤੇ ਹਨ, ਜਿਨ੍ਹਾਂ ਵਿਚ ਸੋਮਵਾਰ ਨੂੰ 1,270 ਤੋਂ ਵੱਧ ਮਾਮਲੇ ਸ਼ਾਮਲ ਹਨ ਜਦਕਿ ਕਈ ਕਾਉਂਟੀਆਂ ਨੇ ਸੋਮਵਾਰ ਤੱਕ ਹਫਤੇ ਦੇ ਅੰਤ ਵਿੱਚ ਅਪਡੇਟ ਜਾਰੀ ਨਹੀਂ ਕੀਤੀ। 

ਫਰਿਜ਼ਨੋ ਕਾਉਂਟੀ ਲਈ ਕੈਲੀਫੋਰਨੀਆ ਦੇ ਜਨ ਸਿਹਤ ਵਿਭਾਗ ਨੇ ਸੋਮਵਾਰ ਨੂੰ ਰਿਪੋਰਟ ਦਿੱਤੀ ਕਿ ਇੱਥੇ ਸ਼ਨੀਵਾਰ ਨੂੰ 357 ਅਤੇ ਐਤਵਾਰ ਨੂੰ 338 ਕੇਸਾਂ ਦੇ ਖੁਲਾਸੇ ਤੋਂ ਬਾਅਦ 342 ਨਵੇਂ ਕੇਸਾਂ ਲਈ ਸਕਾਰਾਤਮਕ ਟੈਸਟ ਦੇ ਨਤੀਜੇ ਪ੍ਰਾਪਤ ਹੋਏ ਹਨ। ਜਿਸ ਦੇ ਨਤੀਜੇ ਵਜੋਂ ਸ਼ੁੱਕਰਵਾਰ ਤੋਂ ਕੁੱਲ 1,037 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਇਨ੍ਹਾਂ ਨਾਲ ਅਗਸਤ ਦੇ ਅੱਧ ਤੋਂ ਬਾਅਦ ਪਹਿਲੀ ਵਾਰ ਫਰਿਜ਼ਨੋ ਨੇ ਲਗਾਤਾਰ ਤਿੰਨ ਦਿਨ 300 ਤੋਂ ਵੱਧ ਕੋਰੋਨਾ ਦੇ ਨਵੇਂ ਮਾਮਲੇ ਦਰਜ ਕੀਤਾ ਹੈ। ਇਸਦੇ ਨਾਲ ਹੀ ਫਰਿਜ਼ਨੋ ਦੇ ਹਸਪਤਾਲਾਂ ਵਿਚ ਇਲਾਜ ਕੀਤੇ ਜਾ ਰਹੇ ਮਰੀਜ਼ਾਂ ਦੀ ਗਿਣਤੀ ਵੀ ਪਿਛਲੇ ਦੋ ਹਫ਼ਤਿਆਂ ਵਿਚ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ, ਜਿਸ ਅਨੁਸਾਰ ਐਤਵਾਰ ਨੂੰ 232 ਪੁਸ਼ਟੀ ਕੀਤੇ ਮਾਮਲੇ ਹਸਪਤਾਲ ਵਿਚ ਸਨ, ਜਿਨ੍ਹਾਂ ਵਿਚ 34 ਆਈ. ਸੀ. ਯੂ. ਵਿਚ ਸਨ ਜਦਕਿ ਦੋ ਹਫ਼ਤੇ ਪਹਿਲਾਂ ਇਹ ਗਿਣਤੀ 109 ਸੀ ਜਿਨ੍ਹਾਂ ਵਿੱਚੋਂ 26 ਆਈ. ਸੀ. ਯੂ. ਵਿਚ ਇਲਾਜ ਅਧੀਨ ਸਨ।


author

Lalita Mam

Content Editor

Related News