ਯੂਰਪ 'ਚ ਕੋਰੋਨਾ ਦੇ ਮਾਮਲੇ ਤਿੰਨ ਗੁਣਾ ਵਧੇ, ਹਸਪਤਾਲ 'ਚ ਮਰੀਜ਼ਾਂ ਦੀ ਗਿਣਤੀ ਹੋਈ ਦੁੱਗਣੀ
Tuesday, Jul 19, 2022 - 07:44 PM (IST)
ਲੰਡਨ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਮੰਗਲਵਾਰ ਨੂੰ ਕਿਹਾ ਕਿ ਪਿਛਲੇ 6 ਹਫ਼ਤਿਆਂ 'ਚ ਪੂਰੇ ਯੂਰਪ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਤਿੰਨ ਗੁਣਾ ਵਾਧਾ ਹੋਇਆ ਹੈ ਜੋ ਗਲੋਬਲ ਪੱਧਰ 'ਤੇ ਇਨਫੈਕਸ਼ਨ ਦੇ ਸਾਰੇ ਮਾਮਲਿਆਂ ਦਾ ਲਗਭਗ ਅੱਧਾ ਹੈ। ਇਸ ਦੌਰਾਨ ਹਸਪਤਾਲ 'ਚ ਮਰੀਜ਼ਾਂ ਦੇ ਦਾਖਲ ਹੋਣ ਦੀ ਦਰ ਵੀ ਦੁੱਗਣਾ ਹੋ ਗਈ ਹੈ, ਹਾਲਾਂਕਿ ਇੰਟੈਂਸਿਵ ਕੇਅਰ ਯੂਨਿਟ (ਆਈ.ਸੀ.ਯੂ.) 'ਚ ਮਰੀਜ਼ ਘੱਟ ਹਨ।
ਇਹ ਵੀ ਪੜ੍ਹੋ : ਬੋਰਿਸ ਜਾਨਸਨ ਨੇ ਪ੍ਰਧਾਨ ਮੰਤਰੀ ਦੇ ਰੂਪ 'ਚ ਕੈਬਨਿਟ ਦੀ ਅੰਤਰਿਮ ਮੀਟਿੰਗ ਦੀ ਕੀਤੀ ਪ੍ਰਧਾਨਗੀ
ਡਬਲਯੂ.ਐੱਚ.ਓ. ਦੇ ਯੂਰਪ ਨਿਰਦੇਸ਼ਕ ਡਾ. ਹੈਂਸ ਕਲੂਜ ਨੇ ਮੰਗਲਵਾਰ ਨੂੰ ਇਕ ਬਿਆਨ 'ਚ ਕੋਰੋਨਾ ਨੂੰ ਭਿਆਨਕ ਅਤੇ ਸੰਭਾਵਿਤ ਘਾਤਕ ਬੀਮਾਰੀ ਦੇ ਰੂਪ 'ਚ ਦੱਸਿਆ ਹੈ। ਉਨ੍ਹਾਂ ਕਿਹਾ ਕਿ ਓਮੀਕ੍ਰੋਨ ਦੇ ਜ਼ਿਆਦਾ ਇਨਫੈਕਸ਼ਨ ਉਪ-ਵੇਰੀਐਂਟ ਪੂਰੇ ਮਹਾਦੀਪ 'ਚ ਬੀਮਾਰੀ ਦੀਆਂ ਨਵੀਆਂ ਲਹਿਰਾਂ ਪੈਦਾ ਕਰ ਰਹੇ ਹਨ ਅਤੇ ਇਹ ਵਾਰ-ਵਾਰ ਸੰਭਾਵਿਤ ਰੂਪ ਨਾਲ ਲੰਬੇ ਸਮੇਂ ਤੱਕ ਕੋਰੋਨਾ ਦਾ ਕਾਰਨ ਬਣ ਸਕਦਾ ਹੈ। ਕਲੂਜ ਨੇ ਕਿਹਾ ਕਿ ਮਾਮਲਿਆਂ 'ਚ ਵਾਧੇ ਨਾਲ ਹਸਤਪਾਲ 'ਚ ਮਰੀਜ਼ਾਂ ਦੇ ਦਾਖਲ ਹੋਣ ਦੀ ਦਰ ਵੀ ਵਧ ਰਹੀ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ’ਚ ਵੋਟਰ ਮੰਨਦੇ ਹਨ ਕਿ ਚੰਗੇ ਪ੍ਰਧਾਨ ਮੰਤਰੀ ਸਾਬਤ ਹੋਣਗੇ ਰਿਸ਼ੀ ਸੁਨਕ
ਇਨਫੈਕਸ਼ਨ ਦੇ ਮਾਮਲਿਆਂ ਨੂੰ ਲੈ ਕੇ ਇਕ ਅਨੁਮਾਨ ਦੇਸ਼ਾਂ ਲਈ ਪਹਿਲਾਂ ਤੋਂ ਸਿਹਤ ਕਰਮਚਾਰੀਆਂ ਦੇ ਬੋਝ ਅਤੇ ਦਬਾਅ ਨੂੰ ਹੋਰ ਵਧਾਏਗਾ। ਅੱਗੇ ਦੇ ਮੌਸਮ ਦੌਰਾਨ ਕੋਰੋਨਾ ਨਾਲ ਨਜਿੱਠਣ ਲਈ ਡਬਲਯੂ.ਐੱਚ.ਓ. ਦੀ ਰਣਨੀਤੀ 'ਚ ਕਮਜ਼ੋਰ ਸਮਰੱਥਾ ਵਾਲਿਆਂ ਲਈ ਦੂਜੀ ਬੂਸਟਰ ਖੁਰਾਕ ਦੇਣਾ, ਬੰਦ ਥਾਵਾਂ 'ਚ, ਜਨਤਕ ਆਵਾਜਾਈ 'ਚ ਮਾਸਕ ਪਾਉਣਾ, ਸਕੂਲ ਅਤੇ ਦਫਤਰਾਂ ਸਮੇਤ ਹੋਰ ਥਾਵਾਂ 'ਤੇ ਹਵਾ ਦਾ ਪ੍ਰਵਾਬ ਬਣਾਏ ਰੱਖਣ ਨੂੰ ਕਿਹਾ ਗਿਆ ਹੈ। ਕਲੂਜ ਨੇ ਉਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਵੀ ਸਾਵਧਾਨੀ ਵਰਤਣ ਨੂੰ ਕਿਹਾ ਹੈ ਜਿਥੇ ਕੋਰੋਨਾ ਸਬੰਧੀ ਪਾਬੰਦੀਆਂ ਖਤਮ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਬਾਈਡੇਨ ਨੇ ਜਲਵਾਯੂ ਸਬੰਧੀ ਮਜਬੂਤ ਕਦਮ ਚੁੱਕਣ ਦੀ ਜਤਾਈ ਵਚਨਬੱਧਤਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ