ਬ੍ਰਿਟੇਨ 'ਚ ਇਕ ਹਫ਼ਤੇ 'ਚ ਕੋਰੋਨਾ ਦੇ ਮਾਮਲਿਆਂ 'ਚ ਹੋਇਆ 32 ਫੀਸਦੀ ਵਾਧਾ

07/01/2022 8:17:28 PM

ਲੰਡਨ-ਬ੍ਰਿਟੇਨ 'ਚ ਬੀਤੇ ਇਕ ਹਫ਼ਤੇ 'ਚ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਲਗਭਗ 32 ਫੀਸਦੀ ਵਾਧਾ ਹੋਇਆ ਹੈ ਜਿਸ ਤੋਂ ਬਾਅਦ ਇਨ੍ਹਾਂ ਦੀ ਕੁੱਲ ਗਿਣਤੀ ਵਧ ਕੇ ਕਰੀਬ 23 ਲੱਖ ਹੋ ਗਈ ਹੈ। ਸ਼ੁੱਕਰਵਾਰ ਨੂੰ ਲੰਡਨ 'ਚ ਜਾਰੀ ਅੰਕੜਿਆਂ 'ਚ ਇਹ ਗੱਲ ਸਾਹਮਣੇ ਆਈ ਹੈ। ਕੋਰੋਨਾ ਵਾਇਰਸ ਦੇ ਬੇਹਦ ਇਨਫੈਕਸ਼ਨ ਓਮੀਕ੍ਰੋਨ ਵੇਰੀਐਂਟ ਨੂੰ ਮਾਮਲਿਆਂ 'ਚ ਵਾਧੇ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ :Israel: ਯੈਰ ਲੈਪਿਡ ਬਣੇ ਇਜ਼ਰਾਈਲ ਦੇ 14ਵੇਂ ਪ੍ਰਧਾਨ ਮੰਤਰੀ, ਵਧਾਈ ਦਿੰਦਿਆਂ PM ਮੋਦੀ ਨੇ ਕਹੀ ਇਹ ਗੱਲ

ਨੈਸ਼ਨਲ ਸਟੈਟਿਸਟੀਕਲ ਦੇ ਦਫ਼ਤਰ ਦੇ ਇਹ ਹਫ਼ਤਾਵਾਰੀ ਅੰਕੜੇ ਘਰ-ਘਰ ਜਾ ਕੇ ਇਕੱਠੇ ਕੀਤੇ ਗਏ ਨਮੂਨਿਆਂ ਦੀ ਜਾਂਚ 'ਤੇ ਆਧਾਰਿਤ ਹੈ। ਅੰਕੜਿਆਂ 'ਚ ਦੱਸਿਆ ਗਿਆ ਹੈ ਕਿ 25 ਜੂਨ ਨੂੰ ਖਤਮ ਹੋਏ ਹਫ਼ਤੇ 'ਚ ਬ੍ਰਿਟੇਨ ਦੇ ਸਾਰੇ ਹਿੱਸਿਆਂ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਵਾਧਾ ਹੋਇਆ ਹੈ। ਇਸ ਦਾ ਮੁੱਖ ਕਾਰਨ ਓਮੀਕ੍ਰੋਨ ਦੇ ਬੀ.ਏ.4 ਅਤੇ ਬੀ.ਏ.5 ਨਾਂ ਦੇ ਵੇਰੀਐਂਟਾਂ ਨੂੰ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਵਧਦੀ ਮਹਿੰਗਾਈ ਕਾਰਨ ਨਿਰਮਾਣ ਸੈਕਟਰ ਦੀ ਗ੍ਰੋਥ ’ਤੇ ਦਿਖਿਆ ਨਾਂਹਪੱਖੀ ਅਸਰ

ਨੈਸ਼ਨਲ ਸਟੈਟਿਸਟਿਕਸ ਦੇ ਦਫ਼ਤਰ 'ਚ ਕੋਰੋਨਾ ਇਨਫੈਕਸ਼ਨ ਸਰਵੇਖਣ ਵਿਸ਼ਲੇਸ਼ਣ ਦੀ ਮੁਖੀ ਸਾਰਾ ਕ੍ਰਾਫਟਸ ਨੇ ਕਿਹਾ ਕਿ ਬ੍ਰਿਟੇਨ 'ਚ ਅਸੀਂ ਬੀ.ਏ. 4 ਅਤੇ ਬੀ.ਏ.5 ਵੇਰੀਐਂਟ ਦੇ ਚੱਲਦੇ ਕੋਰੋਨਾ ਮਾਮਲਿਆਂ 'ਚ ਪੰਜ ਲੱਖ ਦਾ ਲਗਾਤਾਰ ਵਾਧਾ ਦੇਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਵਾਧਾ ਬ੍ਰਿਟੇਨ ਦੇ ਸਾਰੇ ਉਮਰ ਦੇ ਲੋਕਾਂ ਅਤੇ ਖੇਤਰਾਂ 'ਚ ਦੇਖਿਆ ਗਿਆ ਹੈ। ਅਸੀਂ ਇਹ ਦੇਖਣ ਲਈ ਅੰਕੜਿਆਂ 'ਤੇ ਨੇੜਿਓਂ ਨਜ਼ਰ ਰੱਖਾਂਗੇ ਕਿ ਆਉਣ ਵਾਲੇ ਹਫ਼ਤਿਆਂ 'ਚ ਇਹ ਵਾਧਾ ਜਾਰੀ ਰਹਿੰਦਾ ਹੈ ਜਾਂ ਨਹੀਂ।

ਇਹ ਵੀ ਪੜ੍ਹੋ :ਅਮਰੀਕੀ ਸੁਪਰੀਮ ਕੋਰਟ ਦੀ ਪਹਿਲੀ ਗੈਰ-ਗੋਰੀ ਮਹਿਲਾ ਬਣੀ ਜੱਜ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News