ਹਵਾ ਪ੍ਰਦੂਸ਼ਣ ਨਾਲ ਗੰਭੀਰ ਹੋ ਸਕਦੈ ਕੋਰੋਨਾ
Sunday, Jul 11, 2021 - 12:41 AM (IST)
ਨਿਊਯਾਰਕ - ਹਵਾ ਪ੍ਰਦੂਸ਼ਣ ਦੇ ਸਿਹਤ ’ਤੇ ਪੈਣ ਵਾਲੇ ਉਲਟ ਅਸਰ ਨਾਲ ਹਰ ਕੋਈ ਜਾਣੂ ਹੈ, ਹੁਣ ਕੋਰੋਨਾ ਵਾਇਰਸ (ਕੋਵਿਡ-19) ਨਾਲ ਵੀ ਇਸਦਾ ਸਬੰਧ ਪਾਇਆ ਗਿਆ ਹੈ। ਇਕ ਨਵੇਂ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਹਵਾ ਪ੍ਰਦੂਸ਼ਣ ਕਾਰਨ ਕੋਰੋਨਾ ਇਨਫੈਕਸ਼ਨ ਗੰਭੀਰ ਹੋ ਸਕਦਾ ਹੈ। ਦੂਸ਼ਿਤ ਹਵਾ ਵਿਚ ਮੌਜੂਦ ਪਾਰਟੀਕੁਲੇਟ ਮੈਟਰ (ਪੀ. ਐੱਮ.) 2.5 ਵਾਲੇ ਮਾਹੌਲ ਵਿਚ ਲੰਬੇ ਸਮੇਂ ਤੱਕ ਰਹਿਣ ਨਾਲ ਕੋਰੋਨਾ ਪੀੜਤਾਂ ਨੂੰ ਆਈ. ਸੀ. ਯੂ. ਵਿਚ ਭਰਤੀ ਕਰਨ ਦਾ ਖਤਰਾ ਦੁਗਣਾ ਹੋ ਸਕਦਾ ਹੈ।
ਇਹ ਵੀ ਪੜ੍ਹੋ- ਇਸ ਦੇਸ਼ ਨੇ ਤਿਆਰ ਕੀਤਾ ਅਜਿਹਾ ਪੈਰਾਸ਼ੂਟ, ਕੁੱਤੇ ਵੀ ਹੈਲੀਕਾਪਟਰ ਤੋਂ ਮਾਰਣਗੇ ਛਾਲ
ਅਮਰੀਕਾ ਦੇ ਹੇਨਰੀ ਫੋਰਡ ਹਸਪਤਾਲ ਦੇ ਖੋਜਕਾਰਾਂ ਨੇ ਦੱਸਿਆ ਕਿ ਹਵਾ ਪ੍ਰਦੂਸ਼ਣ ਵਿਚ ਮੌਜੂਦ ਸੂਖਮ ਕਣ ਵਾਇਰਸ ਲਈ ਵਾਹਕ ਦੇ ਤੌਰ ’ਤੇ ਕੰਮ ਕਰ ਸਕਦੇ ਹਨ। ਖੋਜਕਾਰਾਂ ਨੇ ਇਹ ਨਤੀਜਾ 2038 ਬਾਲਗਾਂ ਦੇ ਡਾਟਾ ਵਿਸ਼ਲੇਸ਼ਣ ਦੇ ਆਧਾਰ ’ਤੇ ਕੱਢਿਆ ਹੈ। ਕੋਰੋਨਾ ਪੀੜਤ ਇਨ੍ਹਾਂ ਮਰੀਜ਼ਾਂ ਨੂੰ ਪਿਛਲੇ ਸਾਲ 12 ਮਾਰਚ ਤੋਂ 24 ਮਾਰਚ ਦੌਰਾਨ ਹਸਪਾਤਲਾਂ ਵਿਚ ਭਰਤੀ ਕਰਨ ਦੀ ਲੋੜ ਪਈ ਸੀ। ਇਨ੍ਹਾਂ ਵਿਚ ਜ਼ਿਆਦਾਤਰ ਅਜਿਹੇ ਮਰੀਜ਼ ਰਹੇ, ਜੋ ਉਨ੍ਹਾਂ ਇਲਾਕਿਆਂ ਵਿਚ ਰਹਿੰਦੇ ਸਨ, ਜਿਥੇ ਪੀ. ਐੱਮ 2.5 ਦਾ ਪੱਧਰ ਉੱਚ ਰਿਹਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।