ਕੋਰੋਨਾ ਨੇ ਝੰਬਿਆ ਬ੍ਰਾਜ਼ੀਲ, ਹਰ ਹਫਤੇ ਸਾਹਮਣੇ ਆ ਰਿਹਾ ਨਵਾਂ ਸਟ੍ਰੇਨ
Thursday, Apr 08, 2021 - 07:10 PM (IST)
ਬ੍ਰਾਸੀਲੀਆ-ਬ੍ਰਾਜ਼ੀਲ ਦੇ ਚੋਟੀ ਦੇ ਸਿਹਤ ਮਾਹਰਾਂ ਨੇ ਕਿਹਾ ਕਿ ਕੋਰੋਨਾ ਨੇ ਬ੍ਰਾਜ਼ੀਲ ਨੂੰ ਬੁਰੀ ਤਰ੍ਹਾਂ ਝੰਬ ਕੇ ਰੱਖ ਦਿੱਤਾ ਹੈ। ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਬ੍ਰਾਜ਼ੀਲ ਜਾਪਾਨ ਦੀ ਤਰ੍ਹਾਂ ਜੈਵਿਕ ਫੂਕੀਸ਼ੀਮਾ ਤ੍ਰਾਸਦੀ ਨੂੰ ਝੇਲ ਰਿਹਾ ਹੈ ਜਿਸ 'ਚ ਹਰ ਹਫਤੇ ਕੋਰੋਨਾ ਵਾਇਰਸ ਦਾ ਇਕ ਨਵਾਂ ਸਟ੍ਰੇਨ ਸਾਹਮਣੇ ਆ ਰਿਹਾ ਹੈ। ਬ੍ਰਾਜ਼ੀਲ 'ਚ ਮੰਗਲਵਾਰ ਨੂੰ ਮੌਤਾਂ ਦਾ ਇਕ ਦਿਨ ਦਾ ਰਿਕਾਰਡ ਟੁੱਟ ਗਿਆ ਅਤੇ 4,195 ਲੋਕਾਂ ਨੂੰ ਆਪਣੀ ਜਾਨ ਗੁਆਨੀ ਪਈ। ਅਨੁਮਾਨ ਹੈ ਕਿ ਜੁਲਾਈ ਮਹੀਨੇ ਤੱਕ ਹੀ ਦੇਸ਼ 'ਚ 6 ਲੱਖ ਲੋਕਾਂ ਦੀ ਮੌਤ ਹੋ ਜਾਏਗੀ।
ਇਹ ਵੀ ਪੜ੍ਹੋ-ਜਾਰਜੀਆ : ਪ੍ਰਧਾਨ ਮੰਤਰੀ ਨੂੰ ਹੋਇਆ ਕੋਰੋਨਾ, ਟਵੀਟ ਕਰ ਕੇ ਦਿੱਤੀ ਜਾਣਕਾਰੀ
ਦੇਸ਼ ਦੇ ਉੱਤਰ-ਪੂਰਬੀ ਇਲਾਕੇ 'ਚ ਕੋਰੋਨਾ ਵਾਇਰਸ ਨਾਲ ਲੜ ਰਹੀ ਟੀਮ ਦਾ ਫਰਵਰੀ ਮਹੀਨੇ ਤੱਕ ਅਗਵਾਈ ਕਰਨ ਵਾਲੇ ਮਿਗੁਏਲ ਨਿਕੋਲੇਲਿਸ ਨੇ ਕਿਹਾ ਕਿ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਰ ਬੋਲਸੋਨਾਰੋ ਦੇਸ਼ ਦੇ ਇਤਿਹਾਸ 'ਚ ਸਭ ਤੋਂ ਵੱਡੀ ਮਨੁੱਖੀ ਤ੍ਰਾਸਦੀ ਨਾਲ ਜੂਝ ਰਹੇ ਹਨ। ਉਨ੍ਹਾਂ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਇਹ ਇਕ ਪ੍ਰਮਾਣੂ ਰਿਕਟਰ ਦੀ ਤਰ੍ਹਾਂ ਹੈ ਜਿਸ 'ਚ ਚੇਨ ਰਿਏਕਸ਼ਨ ਸ਼ੁਰੂ ਹੋ ਗਿਆ ਹੈ ਅਤੇ ਇਹ ਕੰਟਰੋਲ ਤੋਂ ਬਾਹਰ ਹੈ। ਇਹ ਜੈਵਿਕ ਫੂਕੂਸ਼ੀਮਾ ਤ੍ਰਾਸਦੀ ਤਰ੍ਹਾਂ ਵਰਗਾ ਹੈ।
ਇਹ ਵੀ ਪੜ੍ਹੋ-UK ਆਉਣ ਵਾਲੇ ਯਾਤਰੀਆਂ ਲਈ ਸਸਤਾ ਅਤੇ ਆਸਾਨ ਹੋਵੇਗਾ ਕੋਰੋਨਾ ਟੈਸਟ : PM ਜਾਨਸਨ
ਮਿਗੁਏਲ ਦਾ ਇਸ਼ਾਰਾ ਸਾਲ 2011 'ਚ ਭਿਆਨਕ ਸੁਨਾਮੀ ਤੋਂ ਬਾਅਦ ਜਾਪਾਨ ਪ੍ਰਮਾਣੂ ਰਿਏਕਟਰ 'ਚ ਹੋਏ ਹਾਦਸੇ ਵੱਲ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਸਿਰਫ ਬ੍ਰਾਜ਼ੀਲ ਇਸ ਮਹਾਮਾਰੀ ਦਾ ਦੁਨੀਆਭਰ 'ਚ ਕੇਂਦਰ ਨਹੀਂ ਹੈ, ਇਹ ਪੂਰੀ ਧਰਤੀ 'ਤੇ ਮਹਾਮਾਰੀ ਨੂੰ ਕੰਟਰੋਲ ਕਰਨ ਲਈ ਅੰਤਰਰਾਸ਼ਟਰੀ ਸਮੂਹ ਦੀਆਂ ਕੋਸ਼ਿਸ਼ਾਂ ਲਈ ਖਤਰਾ ਹੈ। ਸਿਹਤ ਮਾਹਰਾਂ ਨੇ ਕਿਹਾ ਕਿ ਜੇਕਰ ਬ੍ਰਾਜ਼ੀਲ 'ਚ ਕੋਰੋਨਾ ਵਾਇਰਸ 'ਤੇ ਕਾਬੂ ਨਹੀਂ ਪਾਇਆ ਗਿਆ ਤਾਂ ਪੂਰੀ ਧਰਤੀ 'ਤੇ ਇਸ ਨੂੰ ਕੰਟਰੋਲ ਮੁਸ਼ਕਲ ਹੋ ਸਕਦਾ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।