ਕੋਰੋਨਾ ਕਾਰਣ ਬਰਮਿੰਘਮ ਏਅਰਪੋਰਟ ਬਣ ਸਕਦੈ ਮੁਰਦਾਘਰ

Saturday, Mar 28, 2020 - 02:20 AM (IST)

ਕੋਰੋਨਾ ਕਾਰਣ ਬਰਮਿੰਘਮ ਏਅਰਪੋਰਟ ਬਣ ਸਕਦੈ ਮੁਰਦਾਘਰ

ਇੰਟਰਨੈਸ਼ਨਲ ਡੈਸਕ—ਕੋਰੋਨਾਵਾਇਰਸ ਪੂਰੀ ਦੁਨੀਆ 'ਚ ਕਹਿਰ ਬਣ ਕੇ ਫੈਲ ਰਿਹਾ ਹੈ। ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਬ੍ਰਿਟੇਨ 'ਚ ਕੋਰੋਨਾ ਕਾਰਣ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਮੌਤ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਬ੍ਰਿਟੇਨ ਸਰਕਾਰ ਨੇ ਬਰਮਿੰਘਮ ਹਵਾਈ ਅੱਡੇ ਨੂੰ ਮੁਰਦਾਘਰ ਬਣਾਉਣ ਦਾ ਫੈਸਲਾ ਲਿਆ ਹੈ।

ਕੋਰੋਨਾ ਸੰਕਟ ਦੌਰਾਨ ਬਰਮਿੰਘਮ ਹਵਾਈ ਅੱਡੇ ਨੂੰ ਮੁਰਦਾਘਰ ਬਣਾਉਣ ਲਈ ਸਥਾਨਕ ਅਧਿਕਾਰੀਆਂ ਨਾਲ ਗੱਲਬਾਤ ਚੱਲ ਰਹੀ ਹੈ। ਦੱਸ ਦੇਈਏ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵਿਸ਼ਵਭਰ 'ਚ ਫੈਲ ਚੁੱਕੇ ਘਾਤਕ ਕੋਰੋਨਾ ਵਾਇਰਸ ਕੋਵਿਡ 19 ਨਾਲ ਪ੍ਰਭਾਵਿਤ ਪਾਏ ਗਏ ਹਨ। ਬੋਰਿਸ ਨੇ ਸ਼ੁੱਕਰਵਾਰ ਨੂੰ ਆਪਣੇ ਆਧਿਕਾਰਿਤ ਟਵਿੱਟਰ ਹੈਂਡਲ 'ਤੇ ਇਕ ਵੀਡੀਓ ਜਾਰੀ ਕਰ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਮੈਨੂੰ ਖੰਘ, ਹਲਕਾ ਬੁਖਾਰ ਵਰਗੇ ਕੋਰੋਨਾਵਾਇਰਸ ਦੇ ਕੁਝ ਲੱਛਣ ਮਹਿਸੂਸ ਹੋ ਰਹੇ ਸਨ ਜਿਸ ਤੋਂ ਬਾਅਦ ਮੁੱਖ ਮੈਡੀਕਲ ਅਧਿਕਾਰੀ ਦੀ ਸਲਾਹ ਤੋਂ ਬਾਅਦ ਮੈਂ ਆਪਣੀ ਜਾਂਚ ਕਰਵਾਈ ਜਿਸ 'ਚ ਮੈਂ ਪਾਜ਼ਿਟਿਵ ਪਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ-ਆਪ ਨੂੰ ਆਈਸੋਲੇਟ ਕਰ ਲਿਆ ਹੈ ਪਰ ਵੀਡੀਓ ਕਾਨਫ੍ਰੇਸਿੰਗ ਰਾਹੀਂ ਕੋਰੋਨਾਵਾਇਰਸ ਵਿਰੁੱਧ ਲੜਾਈ 'ਚ ਸਰਕਾਰ ਦੀ ਅਗਵਾਈ ਕਰਦਾ ਰਹਾਂਗਾ।

ਪ੍ਰਧਾਨ ਮੰਤਰੀ ਨੇ ਕਿਹਾ ਕੋਰੋਨਾਵਾਇਰਸ 'ਤੇ ਜਲਦ ਠੱਲ ਪਾ ਲਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਉਹ ਇਸ ਵਾਇਰਸ ਵਿਰੁੱਧ ਦਿਨ-ਰਾਤ ਕੰਮ ਕਰ ਰਹੇ ਸਫਾਈ ਕਰਮਚਾਰੀ, ਡਾਕਟਰ, ਨਰਸ ਦਾ ਸ਼ੁੱਕਰਿਆ ਕਰਦੇ ਹਨ। ਉਨ੍ਹਾਂ ਨੇ ਸਾਰੇ ਲੋਕਾਂ ਨੂੰ ਆਪਣੇ ਘਰੋਂ ਕੰਮ ਕਰਨ ਅਤੇ ਇਕ-ਦੂਜੇ ਤੋਂ ਦੂਰੀ ਬਣਾਏ ਰੱਖ ਕੇ ਸੁਰੱਖਿਅਤ ਰਹਿਣ ਦੀ ਅਪਲੀ ਵੀ ਕੀਤੀ।


author

Karan Kumar

Content Editor

Related News