ਕੋਰੋਨਾ : ਅਮਰੀਕਾ 'ਚ ਮਿਲੇ UK ਵੈਰੀਐਂਟ ਦੇ 11 ਹਜ਼ਾਰ ਮਾਮਲੇ, ਮਾਹਿਰਾਂ ਨੇ ਜਤਾਈ ਚਿੰਤਾ
Saturday, Apr 03, 2021 - 03:47 AM (IST)
ਵਾਸ਼ਿੰਗਟਨ - ਅਮਰੀਕਾ ਵਿਚ ਕੋਰੋਨਾ ਇਨਫੈਕਸ਼ਨ ਦੇ ਸਭ ਤੋਂ ਖਤਰਨਾਕ ਯੂ. ਕੇ. ਵੈਰੀਐਂਟ ਬੀ. 1. 1. 7. ਦੇ 11 ਹਜ਼ਾਰ 500 ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਸੁਪਰ ਸਪ੍ਰੇਡਰ ਭਾਵ ਤੇਜ਼ੀ ਨਾਲ ਫੈਲਣ ਵਾਲਾ ਮੰਨਿਆ ਜਾਂਦਾ ਹੈ। ਅਮਰੀਕੀ ਮਾਹਿਰਾਂ ਨੂੰ ਸ਼ੰਕਾ ਹੈ ਕਿ ਪੂਰੇ ਮੁਲਕ ਵਿਚ ਵੈਕਸੀਨ ਡ੍ਰਾਈਵ ਦਰਮਿਆਨ ਇਸ ਵੈਰੀਐਂਟ ਦੇ ਮਾਮਲਿਆਂ ਦਾ ਸਾਹਮਣੇ ਆਉਣਾ ਚਿੰਤਾ ਦੀ ਗੱਲ ਹੈ। ਅਜਿਹੇ ਵਿਚ ਦੁਨੀਆ ਭਰ ਵਿਚ ਵੈਕਸੀਨੇਸ਼ਨ (ਟੀਕਾਕਰਨ) ਨੂੰ ਪੂਰਾ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੋ ਗਿਆ ਹੈ। ਨਹੀਂ ਤਾਂ ਅਜਿਹੇ ਸਟ੍ਰੇਨ ਉਭਰ ਆਉਣਗੇ, ਜੋ ਮੌਜੂਦਾ ਵੈਕਸੀਨ ਨੂੰ ਬੇਅਸਰ ਕਰ ਦੇਣਗੇ।
ਇਹ ਵੀ ਪੜੋ - ਜ਼ਮੀਨ ਅੰਦਰ ਤਬੂਤ 'ਚ 50 ਘੰਟੇ ਤੱਕ ਜਿਉਂਦਾ ਦਫਨ ਰਿਹਾ ਇਹ YouTuber, ਵੀਡੀਓ ਵਾਇਰਲ
ਫਿਲਹਾਲ ਨਿਊਯਾਰਕ, ਮਿਸ਼ੀਗਨ, ਵਿਸਕੋਂਸਿਨ ਅਤੇ ਹੋਰਨਾਂ ਅਮਰੀਕੀ ਸੂਬਿਆਂ ਵਿਚ ਇਸ ਸਟ੍ਰੇਨ ਕਾਰਣ ਇਨਫੈਕਸ਼ਨ ਦੇ ਨਵੇਂ ਹਾਟਸਪਾਟ ਬਣ ਗਏ ਹਨ। ਅਮਰੀਕਾ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਤੋਂ ਪੀੜਤ ਕੁਲ ਲੋਕਾਂ ਵਿਚ 26 ਫੀਸਦੀ ਇਸ ਸਟ੍ਰੇਨ ਕਾਰਣ ਬੀਮਾਰ ਹੋਏ ਹਨ। ਇਸ ਸਟ੍ਰੇਨ ਤੋਂ ਪੀੜਤ ਲੋਕਾਂ ਦੀ ਗਿਣਤੀ ਔਸਤਨ 7 ਤੋਂ 10 ਦਿਨ ਵਿਚ ਦੁਗਣੀ ਹੋ ਰਹੀ ਹੈ। ਕੈਲੀਫੋਰਨੀਆ ਵਿਚ ਪਾਏ ਗਏ ਐਡੀਸ਼ਨ (ਬੀ. 1. 427 ਅਤੇ ਬੀ. 1. 429) ਮੂਲ ਕੋਵਿਡ-19 ਤੋਂ 20 ਫੀਸਦੀ ਜ਼ਿਆਦਾ ਖਤਰਨਾਕ ਹਨ।
ਇਹ ਵੀ ਪੜੋ - ਬੰਗਲਾਦੇਸ਼ੀ ਨੌਜਵਾਨ ਨੂੰ PM ਮੋਦੀ ਤੇ ਸ਼ੇਖ ਹਸੀਨਾ ਦੀ ਇਹ ਵੀਡੀਓ ਬਣਾਉਣੀ ਪਈ ਮਹਿੰਗੀ, ਗ੍ਰਿਫਤਾਰ
ਕੋਰੋਨਾ ਇਨਫੈਕਸ਼ਨ ਦੇ ਇਹ ਹਨ 5 ਸਟ੍ਰੇਨ
ਕੋਰੋਨਾ ਇਨਫੈਕਸ਼ਨ ਦੇ ਹੁਣ ਤੱਕ 5 ਸਟ੍ਰੇਨ ਸਾਹਮਣੇ ਆਏ ਹਨ। ਇਨ੍ਹਾਂ ਵਿਚ ਬੀ. 1. 1. 7 (ਬ੍ਰਿਟੇਨ), ਪੀ. 1. (ਜਾਪਾਨ/ਬ੍ਰਾਜ਼ੀਲ), ਬੀ. 1. 351 (ਦੱਖਣੀ ਅਫਰੀਕਾ), ਬੀ. 1. 427 (ਅਮਰੀਕਾ) ਅਤੇ ਬੀ. 1. 429 (ਕੈਲੀਫੋਰਨੀਆ) ਸ਼ਾਮਲ ਹਨ। ਯੂ. ਕੇ. ਦੇ ਬੀ. 1. 1. 7. ਸਟ੍ਰੇਨ ਨੂੰ ਸੁਪਰ ਸਪ੍ਰੈਡਰ ਮੰਨਿਆ ਜਾ ਰਿਹਾ ਹੈ ਭਾਵ ਇਸ ਦੀ ਇਨਫੈਕਸ਼ਨ ਫੈਲਾਉਣ ਦੀ ਸਮਰੱਥਾ ਵਧ ਹੈ।
ਇਹ ਵੀ ਪੜੋ - ਲੈਂਗਿੰਕ ਸਮਾਨਤਾ 'ਤੇ UN ਦੀ ਵੀਡੀਓ 'ਚ ਸ਼ਾਮਲ ਕੀਤਾ ਗਿਆ 'ਗੁਰੂ ਗ੍ਰੰਥ ਸਾਹਿਬ' ਦਾ ਸ਼ਲੋਕ (ਵੀਡੀਓ)
ਯੂਨੀਵਰਸਿਟੀ ਆਫ ਵਾਸ਼ਿੰਗਟਨ ਵਿਚ ਹੈਲਥ ਮੈਟ੍ਰਿਕਸ ਦੇ ਪ੍ਰੋਫੈਸਰ ਅਲੀ ਮੋਕਦਾਦ ਮੁਤਾਬਕ ਇਹ ਸਮਰੱਥਾ 50 ਤੋਂ 70 ਫੀਸਦੀ ਤੱਕ ਵਧ ਦੇਖੀ ਗਈ ਹੈ। ਬੀ. 1. 1. 7 ਵੈਰੀਐਂਟ ਬ੍ਰਿਟੇਨ ਵਿਚ ਸਭ ਤੋ ਪਹਿਲਾ ਪਾਇਆ ਗਿਆ ਸੀ। ਇਹ ਯੂਰਪ ਦੇ ਕੁਝ ਹਿੱਸਿਆਂ ਵਿਚ ਕਹਿਰ ਮਚਾ ਰਿਹਾ ਹੈ ਅਤੇ ਜੇ ਅਮਰੀਕੀ ਸਾਵਧਾਨੀ ਨਹੀਂ ਵਰਤਦੇ ਹਨ ਤਾਂ ਆਉਣ ਵਾਲੇ ਸਮੇਂ ਵਿਚ ਦੇਸ਼ ਦੇ ਹੈਲਥ ਮਾਹਿਰ ਲਈ ਇਹ ਮੁਸ਼ਕਿਲ ਖੜ੍ਹੀ ਕਰ ਸਕਦਾ ਹੈ।
ਇਹ ਵੀ ਪੜੋ - UAE 'ਚ ਲੋਕਾਂ ਨੂੰ ਹੁਣ ਤੋਂ 'April Fool' ਬਣਾਉਣਾ ਪੈ ਸਕਦੈ ਮਹਿੰਗਾ, ਇਸ ਸਜ਼ਾ ਦਾ ਕੀਤੇ ਐਲਾਨ