ਕੋਰੋਨਾ : ਨਿਊਯਾਰਕ ਦੇ ਹਸਪਤਾਲ ''ਚੋਂ ਲਾਸ਼ਾਂ ਨੂੰ ਬਾਹਰ ਕੱਢਦੇ ਦੀ ਵੀਡੀਓ, ਲੋਕ ਦਹਿਸਤ ''ਚ

Monday, Mar 30, 2020 - 10:03 PM (IST)

ਨਿਊਯਾਰਕ - ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕਿ ਬੈਸਟ ਮੈਡੀਕਲ ਫੈਸੀਲਿਟੀ ਲਈ ਮਸ਼ਹੂਰ ਅਮਰੀਕਾ ਕੋਰੋਨਾਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਦੀ ਲਿਸਟ ਵਿਚ ਟਾਪ 'ਤੇ ਹੈ। ਅਮਰੀਕਾ ਦੇ ਨਿਊਯਾਰਕ ਸ਼ਹਿਰ 'ਤੇ ਕੋਰੋਨਾਵਾਇਰਸ ਦੀ ਸਭ ਤੋਂ ਵੱਡੀ ਮਾਰ ਪਈ ਹੈ, ਜਿਥੇ ਹੁਣ ਤੱਕ 60,679 ਪਾਜ਼ੇਟਿਵ ਮਾਮਲੇ ਦਰਜ ਕੀਤੇ ਗਏ ਹਨ ਅਤੇ 1,063 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾਵਾਇਰਸ ਨਾਲ ਨਿਊਯਾਰਕ ਵਿਚ ਸਿਹਤ ਸੰਕਟ ਗਹਿਰਾ ਗਿਆ ਹੈ ਅਤੇ ਹਸਪਤਾਲਾਂ ਤੋਂ ਭਿਆਨਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ।

ਇਥੋਂ ਦੇ ਮਸ਼ਹੂਰ ਬਰੂਕਲਿਨ ਹਸਪਤਾਲ ਦੇ ਬਾਹਰ ਰੈਫ੍ਰੀਜਰੇਟਰ ਟਰੱਕ ਵਿਚ ਮਿ੍ਰਤਕਾਂ ਨੂੰ ਰੱਖੇ ਜਾਣ ਦੀ ਇਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਨੂੰ ਦੇਖ ਕੇ ਅਮਰੀਕਾ ਵਿਚ ਲੋਕ ਡਰੇ ਹੋਏ ਹਨ। ਦਰਅਸਲ, ਇਸ ਹਸਪਤਾਲ ਦੀ ਚਰਚਾ ਇਸ ਲਈ ਹੋ ਰਹੀ ਹੈ ਕਿਉਂਕਿ ਜਿਸ ਇਲਾਕੇ ਵਿਚ ਇਹ ਮੌਜੂਦ ਹੈ, ਉਥੇ ਕਈ ਰੈਸਤਰਾਂ, ਬਾਰ ਅਤੇ ਇੰਡੀ ਸਾਪ ਮੌਜੂਦ ਹਨ ਜਿਥੇ ਲੋਕਾਂ ਦੀ ਜ਼ਿਆਦਾ ਰਹਿੰਦੀ ਹੈ। ਆਪਣੇ ਵਾਕਫ ਇਲਾਕੇ ਤੋਂ ਭਿਆਨਕ ਦਿ੍ਰਸ਼ ਦੇਖ ਕੇ ਨਿਊਯਾਰਕ ਦੇ ਲੋਕ ਦੁਖੀ ਹਨ ਅਤੇ ਟਰੰਪ ਸਰਕਾਰ 'ਤੇ ਆਪਣਾ ਗੁੱਸਾ ਕੱਢ ਰਹੇ ਹਨ।

PunjabKesari

ਇਕ ਰਾਹ ਜਾਂਦੇ ਵਿਅਕਤੀ ਨੇ ਇਹ ਵੀਡੀਓ ਬਣਾ ਕੇ ਟਵਿੱਟਰ 'ਤੇ ਸ਼ੇਅਰ ਕੀਤੀ ਹੈ, ਜਿਸ ਨੂੰ ਲੈ ਕਈ ਲੋਕਾਂ ਨੂੰ ਰੀ-ਟਵੀਟ ਕੀਤਾ ਜਾ ਰਿਹਾ ਹੈ। ਵੀਡੀਓ ਬਣਾ ਰਿਹਾ ਸ਼ਖਸ ਕਾਫੀ ਡਰਿਆ ਹੋਇਆ ਹੈ ਅਤੇ ਉਹ ਬੋਲਦਾ ਹੋਏ ਸੁਣਾਈ ਦੇ ਰਿਹਾ ਹੈ ਇਹ ਬਰੂਕਲਿਨ ਹਸਪਤਾਲ ਹੈ ਅਤੇ ਇਹ ਅਸਲੀ ਦਿ੍ਰਸ਼ ਹੈ। ਇਸ ਤੋਂ ਪਹਿਲਾਂ ਮੈਨਹੱਟਨ ਹਸਪਤਾਲ ਦੀ ਇਕ ਨਰਸ ਨੇ ਤਸਵੀਰ ਸ਼ੇਅਰ ਕੀਤੀ ਸੀ, ਜਿਸ ਵਿਚ ਹਸਪਤਾਲ ਦੇ ਅੰਦਰ ਕਈ ਲਾਸ਼ਾਂ ਇਕੱਠੀਆਂ ਜ਼ਮੀਨ 'ਤੇ ਪਈਆਂ ਹੋਈਆਂ ਸਨ, ਜਿਹਡ਼ੇ ਅੰਦਰ ਦੇ ਹਾਲਾਤ ਬਿਆਨ ਕਰ ਰਹੀਆਂ ਸਨ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਕੋਰੋਨਾ ਨਾਲ ਨਜਿੱਠਣ ਵਿਚ ਟਰੰਪ ਦੀਆਂ ਤਿਆਰੀਆਂ ਤੋਂ ਨਾਖੁਸ਼ ਹੈ ਅਤੇ ਉਨ੍ਹਾਂ ਨੇ ਬਹਿਤਰ ਇੰਤਜ਼ਾਮ ਕਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਮੈਡੀਕਲ ਸੰਕਟ ਵਿਚਾਲੇ ਟਰੰਪ ਨੇ ਫੌਜ ਨੂੰ ਅਸਥਾਈ ਹਸਪਾਤਲ ਬਣਾਉਣ ਦੇ ਕੰਮ 'ਤੇ ਲਾ ਦਿੱਤਾ ਹੈ, ਜਿਹਡ਼ੇ ਕਿ ਪਾਰਕਾਂ ਅਤੇ ਖੇਡ ਦੇ ਮੈਦਾਨਾਂ ਵਿਚ ਮੈਡੀਕਲ ਫੈਸੀਲਿਟੀ ਖਡ਼੍ਹੀ ਕਰਨ ਵਿਚ ਲੱਗ ਗਏ ਹਨ।

PunjabKesari


Khushdeep Jassi

Content Editor

Related News