ਕੋਰੋਨਾ : ਇਟਲੀ ''ਚ ਮੌਤਾਂ ਦੀ ਗਿਣਤੀ 18 ਹਜ਼ਾਰ ਤੋਂ ਪਾਰ, 100 ਡਾਕਟਰ ਵੀ ਸ਼ਾਮਲ

04/09/2020 10:00:44 PM

ਰੋਮ-ਕੋਰੋਨਾਵਾਇਰਸ ਮਹਾਮਾਰੀ ਨੇ ਬੁਰੀ ਤਰ੍ਹਾਂ ਨਾਲ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ ਅਤੇ ਜਿਸ ਦਾ ਖਾਸਾ ਅਮਰੀਕਾ ਅਤੇ ਯੂਰਪ ਵਿਚ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਉਥੇ ਹੀ ਇਟਲੀ ਵਿਚ ਅੱਜ ਨਵੇਂ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਇਥੇ 610 ਹੋਰ ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ ਅਤੇ 4,204 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ ਪਰ ਚੰਗੀ ਖਬਰ ਇਹ ਵੀ ਹੈ ਕਿ ਬੀਤੇ ਦਿਨਾਂ ਤੋਂ ਇਟਲੀ ਵਿਚ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਗਿਣਤੀ ਵਿਚ ਵਾਧਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਹੁਣ ਤੱਕ ਪੂਰੇ ਇਟਲੀ ਵਿਚ 1,43,626 ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 28,470 ਕੋਰੋਨਾ ਤੋਂ ਠੀਕ ਹੋ ਚੁੱਕੇ ਹਨ ਅਤੇ 18,279  ਲੋਕਾਂ ਦੀ ਮੌਤ ਹੋ ਚੁੱਕੀ ਹੈ।

PunjabKesari

ਇਟਲੀ 'ਚ ਇਹ ਕੰਟਰੋਲ 100 ਤੋਂ ਜ਼ਿਆਦਾ ਡਾਕਟਰਾਂ ਅਤੇ 30 ਨਰਸਾਂ ਦੀ ਜਾਨ ਜਾਣ ਤੋਂ ਬਾਅਦ ਹੋਇਆ ਹੈ। ਜਿਨ੍ਹਾਂ ਡਾਕਰਟਾਂ ਦੀ ਉੱਥੇ ਮੌਤ ਹੋਈ ਹੈ, ਉਨ੍ਹਾਂ 'ਚੋਂ ਕੁਝ ਅਜਿਹੇ ਬਜ਼ੁਰਗ ਵੀ ਸਨ ਜੋ ਰਿਟਾਈਰਮੈਂਟ ਦੇ ਬਾਵਜੂਦ ਆਪਣੇ ਪੇਸ਼ੇ ਦੀ ਜ਼ਿੰਮੇਵਾਰੀ ਸਮਝਦੇ ਹੋਏ ਕੋਵਿਡ-19 ਵਰਗੇ ਖਤਰਨਾਕ ਵਾਇਰਸ ਨਾਲ ਜੰਗ ਲੜਦੇ ਹੋਏ ਚੱਲ ਬਸੇ। ਇਸ ਖਤਰਨਾਕ ਮਹਾਮਾਰੀ ਦੀ ਕੀਮਤ ਇੰਨੀ ਭਿਆਨਕ ਹੋ ਸਕਦੀ ਹੈ, ਅੱਜ ਇਟਲੀ ਉਸ ਦਾ ਜਿਊਂਦਾ-ਜਾਗਦਾ ਗਵਾਹ ਹੈ। ਪੂਰਾ ਦੇਸ਼ ਪਿਛਲੇ 9 ਮਾਰਚ ਤੋਂ ਹੀ ਲਾਕਡਾਊਨ ਦੀ ਸਥਿਤੀ 'ਚ ਹੈ, ਲੋਕ ਘਰਾਂ 'ਚੋਂ ਨਿਕਲਣਾ ਭੁੱਲ ਚੁੱਕੇ ਹਨ।

PunjabKesari

ਇਟਲੀ 'ਚ ਕੋਰੋਨਾ ਨਾਲ 100 ਡਾਕਰਟਾਂ ਦੀ ਵੀ ਹੋਈ ਮੌਤ
ਇਟਲੀ 'ਚ ਕੋਰੋਨਾ ਵਾਇਰਸ ਨਾਲ ਮਰੀਜ਼ਾਂ ਦੀ ਜਾਨ ਬਚਾਉਣ 'ਚ ਲੱਗੇ ਹੁਣ 100 ਡਾਕਰਟਾਂ ਦੀ ਵੀ ਮੌਤ ਹੋ ਚੁੱਕੀ ਹੈ। ਵੀਰਵਾਰ ਨੂੰ ਇਹ ਜਾਣਕਾਰੀ ਇਟਲੀ ਦੇ ਇਕ ਸਿਹਤ ਸੰਗਠਨ ਨੇ ਦਿੱਤੀ ਹੈ। ਦੱਸ ਦੇਈਏ ਕਿ ਇਟਲੀ 'ਚ ਕੋਰੋਨਾ ਵਾਇਰਸ ਨੇ ਫਰਵਰੀ ਮਹੀਨੇ ਤੋਂ ਹੀ ਕਹਿਰ ਮਚਾਇਆ ਹੋਇਆ ਹੈ। ਉੱਥੋਂ ਦੇ ਇਕ ਸਿਹਤ ਸੰਗਠਨ ਦੇ ਬੁਲਾਰੇ ਨੇ ਕਿਹਾ ਕਿ 100 ਤੋਂ ਜ਼ਿਆਦਾ ਡਾਕਰਟਾਂ ਤੋਂ ਇਲਾਵਾ ਕੋਰੋਨਾ ਵਿਰੁੱਧ ਜਾਰੀ ਜੰਗ 'ਚ ਹੁਣ ਤਕ ਕਰੀਬ 30 ਨਰਸਾਂ ਦੀ ਵੀ ਮੌਤ ਹੋ ਚੁੱਕੀ ਹੈ। ਰੋਮ ਦੇ ਆਈ.ਐੱਸ.ਐੱਸ. ਪਬਲਿਕ ਹੈਲਥ ਇੰਸਟੀਚਿਊਟ ਦੇ ਅਨੁਮਾਨ ਮੁਤਾਬਕ ਇਟਲੀ 'ਚ ਜਿੰਨੇ ਲੋਕ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਏ ਹਨ ਉਨ੍ਹਾਂ 'ਚੋਂ 10 ਫੀਸਦੀ ਉੱਥੋ ਦੇ ਹੈਲਥ ਕੇਅਰ ਨਾਲ ਜੁੜੇ ਲੋਕ ਹਨ।

PunjabKesari


Karan Kumar

Content Editor

Related News