ਕੋਰੋਨਾ ਦਾ ਕਹਿਰ : ਫਰਾਂਸ ਨੇ ਸਕੂਲ ਬੰਦ ਕਰਨ ਦਾ ਕੀਤਾ ਐਲਾਨ ਤੇ ਲਾਈਆਂ ਇਹ ਪਾਬੰਦੀਆਂ

04/01/2021 1:08:48 AM

ਪੈਰਿਸ - ਦੁਨੀਆ ਭਰ ਵਿਚ ਕੋਰੋਨਾ ਦੀ ਨਵੀਂ ਲਹਿਰ ਦੇ ਵੱਧਦੇ ਕਹਿਰ ਨੂੰ ਦੇਖਦੇ ਹੋਏ ਕਈ ਮੁਲਕਾਂ ਵੱਲੋਂ ਸਖਤ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸਪੇਨ ਅਤੇ ਜਰਮਨੀ ਤੋਂ ਬਾਅਦ ਫਰਾਂਸ ਨੇ ਕੋਰੋਨਾ ਦੀ ਨਵੀਂ ਲਹਿਰ ਨੂੰ ਵੱਧਦੇ ਦੇਖ ਸਖਤ ਪਾਬੰਦੀਆਂ ਦਾ ਐਲਾਨ ਕੀਤਾ ਹੈ। ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਨੇ ਟੀ. ਵੀ. 'ਤੇ ਫਰਾਂਸ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਲਾਕਡਾਊਨ ਦੀ ਮਿਆਦ ਵਧਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਲਾਕਡਾਊਨ ਨੂੰ ਹੋਰ 3 ਹਫਤਿਆਂ ਲਈ ਵਧਾ ਰਹੇ ਹਾਂ। ਆਉਣ ਵਾਲੇ 3 ਹਫਤਿਆਂ ਵਿਚ ਸਕੂਲ ਪੂਰੀ ਤਰ੍ਹਾਂ ਨਾਲ ਬੰਦ ਰਹਿਣਗੇ।

ਇਹ ਵੀ ਪੜੋ - ਬ੍ਰਾਜ਼ੀਲ ਨੇ ਭਾਰਤ ਦੀ ਇਹ ਕੋਰੋਨਾ ਵੈਕਸੀਨ ਲੈਣ ਤੋਂ ਕੀਤਾ ਇਨਕਾਰ, ਮੈਨਿਊਫੈਕਚਰਿੰਗ 'ਤੇ ਚੁੱਕੇ ਸਵਾਲ

PunjabKesari

ਰਾਸ਼ਟਰਪਤੀ ਮੈਕਰੋਨ ਨੇ ਅੱਗੇ ਆਖਿਆ ਕਿ ਅਗਲੇ ਹਫਤੇ ਤੋਂ ਵਿਦਿਆਰਥੀਆਂ ਨੂੰ ਪੜ੍ਹਾਈ ਆਨਲਾਈਨ ਤਰੀਕੇ ਨਾਲ ਕਰਾਈ ਜਾਵੇਗੀ। ਪੂਰੇ ਮੁਲਕ ਵਿਚ ਅਸੀਂ ਘਟੋ-ਘੱਟ 1 ਮਹੀਨੇ ਲਈ ਲਾਕਡਾਊਨ ਲਾ ਰਹੇ ਹਾਂ ਜਿਹੜਾ ਕਿ ਸ਼ਨੀਵਾਰ ਤੋਂ ਪ੍ਰਭਾਵੀ ਹੋਵੇਗਾ। ਜੇਕਰ ਅਸੀਂ ਹੁਣ ਕੋਈ ਕਦਮ ਨਾ ਚੁੱਕਿਆ ਤਾਂ ਅਸੀਂ ਕੋਰੋਨਾ ਨੂੰ ਫੈਲਣ ਤੋਂ ਰੋਕ ਨਹੀਂ ਸਕਾਂਗੇ। ਲਾਕਡਾਊਨ ਨਾਲ ਹੀ ਅਸੀਂ ਵਾਇਰਸ ਨੂੰ ਫੈਲਣ ਤੋਂ ਰੋਕ ਸਕਦੇ ਹਾਂ। ਇਨ੍ਹਾਂ ਪਾਬੰਦੀਆਂ ਵਿਚ ਸ਼ਨੀਵਾਰ ਤੋਂ ਫਰਾਂਸ ਵਿਚ ਸਭ ਗੈਰ-ਜ਼ਰੂਰੀ ਚੀਜ਼ਾਂ ਵਾਲੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਅਤੇ ਲੋਕਾਂ ਦੇ 10 ਕਿਲੋਮੀਟਰ ਤੋਂ ਦੂਰ ਜਾਣ 'ਤੇ ਪਾਬੰਦੀ ਲਾਈ ਗਈ ਹੈ। ਉਥੇ ਹੀ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਉਹ ਬਿਨਾਂ ਕਿਸੇ ਕਾਰਣ ਘਰੋਂ ਬਾਹਰ ਨਾ ਨਿਕਲਣ।

ਇਹ ਵੀ ਪੜੋ ਦੁਨੀਆ ਭਰ ਦੇ ਲੋਕਾਂ ਦੀ ਮਦਦ ਕਰਨ ਲਈ 'ਸਾਊਦੀ ਅਰਬ' ਨੇ ਸ਼ੁਰੂ ਕੀਤੀ ਇਕ ਅਨੋਖੀ ਮੁਹਿੰਮ, ਜਾਣੋ ਕੀ ਹੈ ਇਹ

PunjabKesari

ਦੱਸ ਦਈਏ ਕਿ ਇਸ ਐਲਾਨ ਤੋਂ ਪਹਿਲਾਂ ਫਰਾਂਸ ਦੇ 16 ਖੇਤਰਾਂ ਵਿਚ ਕੋਰੋਨਾ ਕਾਰਣ ਸਖਤ ਪਾਬੰਦੀਆਂ ਲਾਇਆ ਗਿਆ ਸੀ ਪਰ ਰਾਸ਼ਟਰਪਤੀ ਵੱਲੋਂ ਹੁਣ ਪੂਰੇ ਮੁਲਕ ਵਿਚ ਕੋਰੋਨਾ ਦੇ ਵੱਧਦੇ ਨੂੰ ਪ੍ਰਭਾਵ ਨੂੰ ਦੇਖਦੇ ਹੋਏ ਇਸ ਦਾ ਐਲਾਨ ਕੀਤਾ ਗਿਆ ਹੈ। ਫਰਾਂਸ ਤੋਂ ਪਹਿਲਾਂ ਜਰਮਨੀ ਨੇ ਆਪਣੇ ਇਥੇ ਟ੍ਰੈਵਲਿੰਗ ਸਬੰਧੀ ਚਿਤਾਵਨੀ ਜਾਰੀ ਕਰ ਲਾਕਡਾਊਨ ਦੀ ਮਿਆਦ ਨੂੰ ਵਧਾ ਦਿੱਤਾ ਸੀ। ਉਥੇ ਫਰਾਂਸ ਵੱਲੋਂ ਇਹ ਪਾਬੰਦੀਆਂ ਗੁਆਂਢੀ ਮੁਲਕਾਂ ਵਿਚ ਵੱਧਦੇ ਕੋਰੋਨਾ ਦੇ ਕਹਿਰ ਨੂੰ ਦੇਖਦੇ ਹੋਏ ਲਾਈਆਂ ਗਈਆਂ ਹਨ। ਫਰਾਂਸ ਵਿਚ ਹੁਣ ਤੱਕ ਕੋਰੋਨਾ ਦੇ 4,585,385 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 95,337 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 292,796 ਲੋਕ ਸਿਹਤਯਾਬ ਹੋ ਚੁੱਕੇ ਹਨ।

ਇਹ ਵੀ ਪੜੋ ਪਾਕਿ ਨੇ ਭਾਰਤ ਨਾਲ ਮੁੜ ਬਹਾਲ ਕੀਤੇ 'ਵਪਾਰਕ ਰਿਸ਼ਤੇ', ਖਰੀਦੇਗਾ ਖੰਡ ਤੇ ਕਪਾਹ


Khushdeep Jassi

Content Editor

Related News