ਬ੍ਰਿਟੇਨ ''ਚ ਸਾਹਮਣੇ ਆਇਆ ਕੋਰੋਨਾ ਦਾ ਨਵਾਂ ਸਟ੍ਰੇਨ ਵਧੇਰੇ ਖ਼ਤਰਨਾਕ : ਜਾਨਸਨ

Saturday, Jan 23, 2021 - 05:41 PM (IST)

ਲੰਡਨ- ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਕਿਹਾ ਕਿ ਪਿਛਲੇ ਸਾਲ ਦੇ ਅਖੀਰ ਵਿਚ ਬ੍ਰਿਟੇਨ ਵਿਚ ਕੋਰੋਨਾ ਦੇ ਨਵੇਂ ਸਟ੍ਰੇਨ ਵਿਚ ਜੋ ਸ਼ੁਰੂਆਤੀ ਲੱਛਣ ਮਿਲੇ ਹਨ, ਉਨ੍ਹਾਂ ਤੋਂ ਪਤਾ ਲੱਗਾ ਹੈ ਕਿ ਵਾਇਰਸ ਦਾ ਇਹ ਨਵਾਂ ਰੂਪ ਕਿਤੇ ਵੱਧ ਖ਼ਤਰਨਾਕ ਹੈ। 

ਜਾਨਸਨ ਨੇ 'ਨਿਊ ਐਂਡ ਇਮੇਜਿੰਗ ਰੈਸਪੇਰਟਰੀ ਵਾਇਰਸ ਥਰੈਟਸ ਐਡਵਾਇਜ਼ਰੀ ਗਰੁੱਪ' ਦੇ ਵਿਗਿਆਨੀਆਂ ਵਲੋਂ ਉਪਲਬਧ ਕਰਵਾਏ ਗਏ ਸ਼ੁਰੂਆਤੀ ਅੰਕੜਿਆਂ ਦੇ ਆਧਾਰ 'ਤੇ ਇਹ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਵਾਇਰਸ ਦਾ ਨਵਾਂ ਰੂਪ ਵਧੇਰੇ ਘਾਤਕ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਬ੍ਰਿਟੇਨ ਵਿਚ ਲਗਾਏ ਜਾ ਰਹੇ ਦੋ ਤਰ੍ਹਾਂ ਦੇ ਟੀਕੇ ਵਾਇਰਸ ਦੇ ਸਾਰੇ ਰੂਪਾਂ ਦੇ ਲਿਹਾਜ ਨਾਲ ਪ੍ਰਭਾਵੀ ਹਨ। 

ਜ਼ਿਕਰਯੋਗ ਹੈ ਕਿ ਬ੍ਰਿਟੇਨ ਵਿਚ ਫਾਈਜ਼ਰ/ਬਾਇਓਐਨਟੈਕ ਅਤੇ ਐਸਟ੍ਰਾਜੇਨੇਕਾ ਵਲੋਂ ਵਿਕਸਿਤ ਟੀਕੇ ਲਗਾਏ ਜਾ ਰਹੇ ਹਨ। ਜਾਨਸਨ ਨੇ 10 ਡਾਊਨਿੰਗ ਸਟ੍ਰੀਟ ਨਾਲ ਟੈਲੀਕਾਨਫਰੰਸ ਦੇ ਮਾਧਿਅਮ ਨਾਲ ਸੰਬੋਧਨ ਵਿਚ ਕਿਹਾ ਕਿ ਲੰਡਨ ਅਤੇ ਇੰਗਲੈਂਡ ਦੇ ਦੱਖਣੀ-ਪੂਰਬ ਵਿਚ ਸਭ ਤੋਂ ਪਹਿਲਾਂ ਸਾਹਮਣੇ ਆਏ ਵਾਇਰਸ ਦੇ ਨਵੇਂ ਰੂਪ ਦੇ ਬਾਰੇ ਵਿਚ ਪਤਾ ਚੱਲਿਆ ਹੈ ਕਿ ਇਹ ਬਹੁਤ ਤੇਜ਼ੀ ਨਾਲ ਫੈਲਦਾ ਹੈ ਤਾਂ ਜੋ ਸਬੂਤ ਮਿਲੇ ਹਨ। 

ਉਨ੍ਹਾਂ ਕਿਹਾ ਕਿ ਅਜਿਹੇ ਸਬੂਤ ਵੀ ਮਿਲੇ ਹਨ ਜੋ ਦੱਸਦੇ ਹਨ ਕਿ ਕੋਰੋਨਾ ਵਾਇਰਸ ਦੇ ਪੁਰਾਣੇ ਤੇ ਨਵੇਂ ਸਟ੍ਰੇਨ ਦੋਵੇਂ ਹੀ ਖ਼ਿਲਾਫ਼ ਪ੍ਰਭਾਵੀ ਹਨ। ਸਰਕਾਰ ਦੇ ਮੁੱਖ ਵਿਗਿਆਨੀ ਸਲਾਹਕਾਰ ਸਰ ਪੈਟ੍ਰਿਕ ਵਾਲਾਂਸ ਨੇ ਕਿਹਾ ਕਿ ਜੋ ਲੋਕ ਟੀਕਾ ਲਗਵਾ ਚੁੱਕੇ ਹਨ, ਉਨ੍ਹਾਂ ਦਾ ਵਾਇਰਸ ਦੇ ਨਵੇਂ ਰੂਪ ਤੋਂ ਬਚਾਅ ਹੋਵੇਗਾ ਤੇ ਜੋ ਲੋਕ ਵਾਇਰਸ ਦੇ ਪੁਰਾਣੇ ਰੂਪ ਨਾਲ ਸੰਕ੍ਰਮਿਤ ਹੋ ਚੁੱਕੇ ਹਨ, ਜੋ ਵੀ ਇਸ ਦੇ ਨਵੇਂ ਰੂਪ ਨਾਲ ਸੁਰੱਖਿਅਤ ਹਨ। 


Lalita Mam

Content Editor

Related News