ਕੋਰੋਨਾ : ਨਿਊਯਾਰਕ ''ਚ ਸਕੂਲ ਬੰਦ ਕਰਨ ਨੂੰ ਲੈ ਕੇ ਆਪਸ ''ਚ ਭਿਡ਼ੇ ਗਵਰਨਰ ਤੇ ਮੇਅਰ

04/13/2020 12:10:38 AM

ਨਿਊਯਾਰਕ - ਨਿਊਯਾਰਕ ਵਿਚ ਸਕੂਲ ਬੰਦ ਕਰਨ ਨੂੰ ਲੈ ਕੇ ਗਵਰਨਰ ਅਤੇ ਮੇਅਰ ਵਿਚ ਜ਼ੁਬਾਨੀ ਜੰਗ ਛਿਡ਼ ਗਈ ਹੈ। ਕੋਰੋਨਾ ਮਹਾਮਾਰੀ ਦੇ ਚੱਲਦੇ ਬਚੇ ਅਕਾਦਮਿਕ ਸੈਸ਼ਨ ਨੂੰ ਲੈ ਕੇ ਇਹ ਵਿਵਾਦ ਵਧਿਆ ਹੈ। ਦੱਸ ਦਈਏ ਕਿ ਮੇਅਰ ਬਿਲ ਡੇ ਬਲਾਸੀਓ ਨੇ ਜਿਥੇ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਹੈ, ਉਥੇ ਗਵਰਨਰ ਐਂਡਿ੍ਰਓ ਕੁਮੋ ਨੇ ਆਖਿਆ ਹੈ ਕਿ ਇਸ ਤਰ੍ਹਾਂ ਦਾ ਕੋਈ ਵੀ ਫੈਸਲਾ ਕਰਨ ਦਾ ਅਧਿਕਾਰ ਸਿਰਫ ਉਨ੍ਹਾਂ ਨੂੰ ਹੈ। ਦੋਵੇਂ ਵੱਡੇ ਨੇਤਾਵਾਂ ਦੇ ਆਪਸੀ ਵਿਰੋਧੀ ਬਿਆਨਾਂ 'ਤੇ ਵਿਦਵਾਨਾਂ ਨੇ ਇਤਰਾਜ਼ ਜਤਾਇਆ ਹੈ। ਅਮਰੀਕਾ ਵਿਚ ਨਿਊਯਾਰਕ ਸੂਬੇ ਹੀ ਕੋਰੋਨਾ ਮਹਾਮਾਰੀ ਦਾ ਕੇਂਦਰ ਬਣਿਆ ਹੋਇਆ ਹੈ।

PunjabKesari

ਸ਼ਨੀਵਾਰ ਨੂੰ ਮੇਅਰ ਬਲਾਸੀਓ ਨੇ ਇਕ ਪ੍ਰੈਸ ਕਾਨਫਰੰਸ ਵਿਚ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿ ਕਿਉਂਕਿ ਨਿਊਯਾਰਕ ਸ਼ਹਿਰ ਕੋਰੋਨਾ ਮਹਾਮਾਰੀ ਨਾਲ ਲੱਡ਼ ਰਿਹਾ ਹੈ। ਬਲਾਸੀਓ ਨੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ 16 ਮਾਰਚ ਨੂੰ ਸਕੂਲਾਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਸੀ। 20 ਅਪ੍ਰੈਲ ਨੂੰ ਸਕੂਲ ਫਿਰ ਖੁਲਣੇ ਸਨ ਪਰ ਮਹਾਮਾਰੀ ਦੇ ਪ੍ਰਕੋਪ ਦੇ ਚੱਲਦੇ ਬਾਕੀ ਬਚੇ ਸੈਸ਼ਨ ਵਿਚ ਵੀ ਸਕੂਲਾਂ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਪਿਆ। ਬਲਾਸੀਓ ਦੇ ਇਸ ਐਲਾਨ ਤੋਂ ਕੁਝ ਘੰਟੇ ਬਾਅਦ ਹੀ ਸੂਬੇ ਦੇ ਗਵਰਨਰ ਕੁਮੋ ਨੇ ਮੇਅਰ ਦੇ ਐਲਾਨ 'ਤੇ ਸਵਾਲ ਖਡ਼ੇ ਕਰ ਦਿੱਤੇ।

PunjabKesari

ਆਪਣੇ ਬਿਆਨ ਵਿਚ ਉਨ੍ਹਾਂ ਆਖਿਆ ਕਿ, ਸਕੂਲਾਂ ਨੂੰ ਬੰਦ ਰੱਖਣ ਦਾ ਐਲਾਨ 'ਤੇ ਕੋਈ ਫੈਸਲਾ ਨਹੀਂ ਹੋਇਆ ਹੈ। ਮੈਟਰੋਪਾਲਿਟਨ ਇਲਾਕੇ ਦੇ ਬਾਕੀ ਹਿੱਸਿਆਂ ਤੋਂ ਸਲਾਹ ਲਏ ਬਿਨਾਂ ਬਲਾਸੀਓ ਆਪਣੀ ਵੱਲੋਂ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਨਹੀਂ ਲੈ ਸਕਦੇ। ਇਹ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ।


Khushdeep Jassi

Content Editor

Related News