ਕੋਰੋਨਾ : ਏਲਨ ਮਸਕ ਨੇ ਪੂਰਾ ਕੀਤਾ ਵਾਅਦਾ, 6 ਦਿਨ ''ਚ ਤਿਆਰ ਕੀਤੇ 40 ਵੈਂਟੀਲੇਟਰ

04/03/2020 8:30:54 PM

ਵਾਸ਼ਿੰਗਟਨ-ਟੈਸਲਾ ਕੰਪਨੀ ਹਸਪਤਾਲਾਂ ਨੂੰ ਵੈਂਟੀਲੇਟਰ ਅਤੇ ਮੈਡੀਕਲ ਸਪਲਾਈ ਦੇਣੀ ਸ਼ੁਰੂ ਕਰ ਰਹੀ ਹੈ। ਦਰਅਸਲ, ਕੋਰੋਨਾਵਾਇਰਸ ਦੇ ਵਧਦੇ ਕਹਿਰ ਤੋਂ ਬਚਣ ਲਈ ਅਤੇ ਮਰੀਜ਼ਾਂ ਦੇ ਇਲਾਜ਼ ਲਈ ਉਨ੍ਹਾਂ ਦੀ ਕਾਫੀ ਜ਼ਿਆਦਾ ਮਾਤਰਾ 'ਚ ਜ਼ਰੂਰਤ ਹੈ। ਟੈਸਲਾ ਦੇ ਸੀ.ਈ.ਓ. ਏਲਨ ਮਸਕ ਨੇ 25 ਮਾਰਚ ਨੂੰ ਟਵੀਟ ਕੀਤਾ ਸੀ ਕਿ ਉਹ ਫੇਸ ਮਾਸਕ ਅਤੇ ਵੈਂਟੀਲੇਟਰ ਵਰਗੀ ਹਸਪਤਾਲ ਦੀਆਂ ਜ਼ਰੂਰਤਾਂ ਵਾਲੀਆਂ ਹੋਰ ਸਪਲਾਈ ਸ਼ੁਰੂ ਕਰਨ ਲਈ ਟੈਸਲਾ 'ਚ ਕੰਮ ਕਰਵਾਉਣਗੇ।

ਸਿਰਫ 6 ਦਿਨ ਦੇ ਅੰਦਰ ਹੀ ਯੂ.ਸੀ.ਐੱਲ.ਏ. ਹੈਲਥ ਨੈੱਟਵਰਕ ਅਤੇ ਐੱਨ.ਵਾਈ.ਸੀ. ਐਂਡ ਹਸਪਤਾਲ ਨੈੱਟਵਰਕ ਦੇ ਹਸਪਤਾਲਾਂ ਨੂੰ ਹੁਣ ਉਨ੍ਹਾਂ ਦੀ ਕੰਪਨੀ ਟੈਸਲਾ ਨਾਲ ਇਨ੍ਹਾਂ ਵਸਤਾਂ ਦਾ ਦਾਨ ਮਿਲਣ ਲੱਗਿਆ ਹੈ। ਦੋਵਾਂ ਹਸਪਤਾਲਾਂ ਨੂੰ ਸ਼ੁਰੂਆਤੀ ਤੌਰ 'ਤੇ ਕੰਪਨੀ ਵੱਲੋਂ 40 ਵੈਂਟੀਲੇਟਰ ਦਾਨ ਦਿੱਤੇ ਗਏ ਹਨ। ਪਿਛਲੇ ਹਫਤੇ ਮਸਕ ਨੇ ਕਿਹਾ ਕਿ ਉਨ੍ਹਾਂ ਨੇ ਵੈਂਟੀਲੇਟਰ ਦਾ ਉਤਪਾਦਨ ਕਰਨ ਲਈ ਬਫੇਲੋ ਨੂੰ ਫਿਰ ਤੋਂ ਖੋਲ੍ਹਣ ਦੀ ਯੋਜਨਾ ਬਣਾਈ, ਜੋ ਨਿਊਯਾਰਕ 'ਚ ਸਥਿਤ ਟੈਸਲਾ ਦੀ ਗੀਗਾਫੈਕਟਰੀ ਹੈ।

PunjabKesari

ਹਾਲਾਂਕਿ, ਅਜੇ ਇਹ ਸਪਸ਼ੱਟ ਹੈ ਕਿ ਕਾਰਖਾਨੇ ਮੌਜੂਦਾ ਸਮੇਂ 'ਚ ਫਿਰ ਤੋਂ ਖੋਲ੍ਹ ਦਿੱਤੇ ਜਾਣਗੇ ਜਾਂ ਨਹੀਂ, ਪਰ ਹਸਪਤਾਲਾਂ ਨੂੰ ਵੈਂਟੀਲੇਟਰ ਆਦਿ ਜਲਦੀ ਤੋਂ ਮਿਲਣ ਲੱਗੇ ਹਨ। ਦੱਸ ਦੇਈਏ ਕਿ ਕੋਰੋਨਾਵਾਇਰਸ ਕਾਰਣ ਦੁਨੀਆਭਰ 'ਚ ਮਰੀਜ਼ਾਂ ਦੀ ਗਿਣਤੀ ਤੇਜ਼ ਨਾਲ ਵਧ ਰਹੀ ਹੈ। ਅਮਰੀਕਾ 'ਚ ਵੀ ਇਸ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਅਤੇ ਰੋਜ਼ਾਨਾ ਪਿਛਲੇ ਦਿਨ ਤੋਂ ਜ਼ਿਆਦਾ ਮਰੀਜ਼ ਸਾਹਮਣੇ ਆ ਰਹੇ ਹਨ।

ਹੁਣ ਤਕ 6 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਅਮਰੀਕਾ 'ਚ ਮੌਤ ਹੋ ਚੁੱਕੀ ਹੈ ਅਤੇ ਦੋ ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹਨ। ਲਿਹਾਜਾ, ਉਨ੍ਹਾਂ ਦੇ ਇਲਾਜ਼ ਲਈ ਜ਼ਰੂਰੀ ਸਾਮਾਨ, ਮਾਸਕ, ਐਨਕਾਂ ਅਤੇ ਵੈਂਟੀਲੇਟਰਸ ਆਦਿ ਦੀ ਕਮੀ ਹੋ ਰਹੀ ਹੈ। ਮਸਕ ਦੀ ਦੂਜੀ ਕੰਪਨੀ ਸਪੇਸਐਕਸ ਨੇ ਕਥਿਤਤੌਰ 'ਤੇ ਫੇਸਮਾਸਕ ਅਤੇ ਪ੍ਰੋਟੈਕਟਿਵ ਸੂਟਸ ਬਣਾ ਕੇ ਸੈਡਰਸ ਸਿਨਾਨੀ ਹਸਪਤਾਲ 'ਚ ਦਿੱਤੇ ਹਨ, ਜੋ ਕੈਲੀਫੋਰਨੀਆ ਦੇ ਨੇੜੇ ਕੰਪਨੀ ਮੁੱਖ ਦਫਤਰ ਦੇ ਕਰੀਬ ਸਥਿਤ ਹੈ।

PunjabKesari

ਹੋਰ ਤਕਨੀਕੀ ਕੰਪਨੀਆਂ ਨੇ ਹੈਲਥਕੇਅਰ ਕਰਮਚਾਰੀਆਂ, ਨਰਸਾਂ, ਡਾਕਟਰਾਂ ਅਤੇ ਹਸਪਤਾਲਾਂ ਨੂੰ ਸਪਲਾਈ ਅਤੇ ਉਪਕਰਣਾਂ ਨੂੰ ਪ੍ਰਦਾਨ ਕਰਨ ਲਈ ਇਸ ਤਰ੍ਹਾਂ ਦੀਆਂ ਸੇਵਾਵਾਂ ਦੀ ਪੇਸ਼ਕਸ਼ ਕਰਨ ਲਈ ਕਦਮ ਚੁੱਕਿਆ ਹੈ। ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਠੀਕ ਇਲਾਜ਼ ਕਰਨ ਲਈ ਜਿਨ੍ਹਾਂ ਸਾਮਾਨਾਂ ਦੀ ਜ਼ਰੂਰਤ ਹੈ, ਉਸ ਨੂੰ ਦਾਨ ਕਰਨ ਲਈ ਇਸ 'ਚ ਸਮਰਥ ਕੰਪਨੀਆਂ ਅੱਗੇ ਆ ਰਹੀਆਂ ਹਨ।

ਐੱਚ.ਪੀ., ਫਿਏਟ ਕ੍ਰਿਸਲਰ ਆਟੋਮੋਬਾਇਲਸ ਅਤੇ ਫੋਰਡ ਵਰਗੀਆਂ ਕੰਪਨੀਆਂ ਕੋਰੋਨਾਵਾਇਰਸ ਦੇ ਤੇਜ਼ੀ ਨਾਲ ਕਹਿਰ ਨੂੰ ਰੋਕਣ ਲਈ ਮੈਡੀਕਲ ਸਪਲਾਈ ਬਣਾਉਣ ਅਤੇ ਦਾਨ ਕਰਨ 'ਚ ਮਦਦ ਕਰਨ ਲਈ ਕੰਮ ਕਰ ਰਹੀ ਹੈ। ਵਿਸ਼ਵ ਸਿਹਤ ਸੰਗਠਨ ਨੇ ਆਧਿਕਾਰਿਤ ਤੌਰ 'ਤੇ ਮਾਰਚ 'ਚ ਕੋਰੋਨਾਵਾਇਰਸ ਨੂੰ ਮਹਾਮਾਰੀ ਐਲਾਨ ਕੀਤਾ ਸੀ।


Karan Kumar

Content Editor

Related News