ਕੋਰੋਨਾ: ਚੀਨ ਨੇ ਮਾਰਚ ਤੋਂ ਬਾਅਦ ਹੁਣ ਤਕ ਵੇਚੇ ਕਰੀਬ 4 ਅਰਬ ਮਾਸਕ

Sunday, Apr 05, 2020 - 11:22 PM (IST)

ਕੋਰੋਨਾ: ਚੀਨ ਨੇ ਮਾਰਚ ਤੋਂ ਬਾਅਦ ਹੁਣ ਤਕ ਵੇਚੇ ਕਰੀਬ 4 ਅਰਬ ਮਾਸਕ

ਪੇਈਚਿੰਗ-ਚੀਨ ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਮਾਰਚ ਤੋਂ ਹੁਣ ਤਕ ਹੋਰ ਦੇਸ਼ਾਂ ਨੂੰ ਕਰੀਬ ਚਾਰ ਅਰਬ ਮਾਸਕ ਵੇਚੇ ਹਨ। ਚੀਨ ਨੇ ਇਹ ਜਾਣਕਾਰੀ ਅਜਿਹੇ ਸਮੇ ਦਿੱਤੀ ਹੈ ਜਦ ਮੈਡੀਕਲ ਨਾਲ ਜੁੜੇ ਉਪਕਰਣਾਂ ਨੂੰ ਖਰੀਦਣ ਵਾਲੇ ਦੇਸ਼ ਗੁਣਵਤਾ ਨੂੰ ਲੈ ਕੇ ਸਵਾਲ ਚੁੱਕ ਰਹੇ ਹਨ। ਚੀਨ ਦੀ ਕਸਮਟ ਵਿਭਾਗ ਦੀ ਇਕ ਅਧਿਕਾਰੀ ਜਿਨ ਹੇਈ ਨੇ ਕਿਹਾ ਕਿ ਇਕ ਮਾਰਚ ਤੋਂ ਹੁਣ ਤਕ 50 ਤੋਂ ਜ਼ਿਆਦਾ ਦੇਸ਼ਾਂ ਨੂੰ 3.86 ਅਰਬ ਮਾਸਕ, , 16 ਹਜ਼ਾਰ ਵੈਂਟੀਲੇਟਰ ਅਤੇ 28.4 ਲੱਖ ਕੋਵਿਡ-19 ਟੈਸਟਿੰਗ ਕਿੱਟ ਨਿਰਯਾਤ ਕੀਤੀਆਂ ਗਈਆਂ ਹਨ।

ਉਨ੍ਹਾਂ ਨੇ ਕਿਹਾ ਕਿ ਇਹ ਨਿਰਯਾਤ 10.2 ਅਰਬ ਯੁਆਨ ਭਾਵ 1.4 ਅਰਬ ਡਾਲਰ ਦੇ ਬਰਾਬਰ ਹੈ। ਚੀਨ ਤੋਂ ਮੈਡੀਕਲ ਨਾਲ ਜੁੜੇ ਉਪਕਰਣ ਮੰਗਣ ਵਾਲੇ ਕਈ ਦੇਸ਼ ਜਿਵੇਂ ਨੀਦਰਲੈਂਡ, ਫਿਲਪੀਜ਼ਨ, ਕ੍ਰੋਏਸ਼ੀਆ, ਤੁਰਕੀ ਅਤੇ ਸਪੇਨ ਆਦਿ ਗੁਣਵਤਾ ਨੂੰ ਲੈ ਕੇ ਸ਼ਿਕਾਇਤ ਕਰ ਰਹੇ ਹਨ। ਨੀਦਰਲੈਂਡ ਨੇ ਪਿਛਲੇ ਹਫਤੇ ਚੀਨ 'ਤੋਂ ਆਏ 13 ਲੱਖ ਮਾਸਕ 'ਚੋਂ 6 ਲੱਖ ਮਾਸਕ ਖਰਾਬ ਗੁਣਵਤਾ ਦੇ ਕਾਰਣ ਵਾਪਸ ਕਰ ਦਿੱਤੇ। ਸਪੇਨ ਨੇ ਵੀ ਹਜ਼ਾਰਾਂ ਕੋਵਿਡ-19 ਟੈਸਟ ਕਿੱਟਾਂ ਨੂੰ ਖਾਰਿਜ ਕਰ ਦਿੱਤਾ।


author

Karan Kumar

Content Editor

Related News