ਕੋਰੋਨਾ : ਇਟਲੀ ''ਚ ਅੱਜ 889 ਲੋਕਾਂ ਦੀ ਮੌਤ ਤੇ ਪੂਰੇ ਯੂਰਪ ''ਚ ਮੌਤਾਂ ਦਾ ਅੰਕਡ਼ਾ 21,000 ਤੋਂ ਪਾਰ

03/28/2020 10:52:32 PM

ਰੋਮ - ਕੋਰੋਨਾਵਾਇਰਸ ਮਹਾਮਾਰੀ ਨੇ 180 ਤੋਂ ਜ਼ਿਆਦਾ ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲੈ ਰੱਖਿਆ ਹੈ। ਚੀਨ ਤੋਂ ਬਾਅਦ ਮਹਾਮਾਰੀ ਨੇ ਕਹਿਰ ਵਿਚ ਯੂਰਪ ਵਿਚ ਮਚਾਇਆ ਹੈ। ਜਿਸ ਦਾ ਅੰਦਾਜਾ ਯੂਰਪ ਵਿਚ ਬੀਤੇ ਕਈ ਦਿਨਾਂ ਤੋਂ ਵੱਡੀ ਗਿਣਤੀ ਵਿਚ ਹੋ ਰਹੀਆਂ ਮੌਤਾਂ ਤੋਂ ਲਗਾਇਆ ਜਾ ਸਕਦਾ ਹੈ। ਪੂਰੇ ਯੂਰਪ ਵਿਚ ਵਾਇਰਸ ਦਾ ਕਹਿਰ ਇਟਲੀ ਵਿਚ ਦੇਖਿਆ ਜਾ ਸਕਦਾ ਹੈ। ਉਥੇ ਹੀ ਅੱਜ ਇਟਲੀ ਵਿਚ ਵਾਇਰਸ ਹੋਰ 889 ਲੋਕਾਂ ਦੀ ਜਾਨ ਲੈ ਚੁੱਕਿਆ ਹੈ, ਜਿਸ ਕਾਰਨ ਇਥੇ ਮਰਨ ਵਾਲਿਆਂ ਦੀ ਗਿਣਤੀ 10023 ਪਹੁੰਚ ਗਈ ਹੈ। ਦੱਸ ਦਈਏ ਕਿ ਬੀਤੇ ਦਿਨੀਂ ਇਥੇ ਵਾਇਰਸ ਕਾਰਨ ਰਿਕਾਰਡ ਮੌਤਾਂ (919 ਮੌਤਾਂ) ਦਰਜ ਕੀਤੀਆਂ ਗਈਆਂ ਸਨ। ਉਥੇ ਹੀ ਅੱਜ 5974 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਥੇ ਪ੍ਰਭਾਵਿਤ ਲੋਕਾਂ ਦੀ ਗਿਣਤੀ 92,472 ਪਾਰ ਪਹੁੰਚ ਗਈ ਹੈ।

PunjabKesari

ਇਟਲੀ ਵਿਚ ਵਾਇਰਸ ਨਾਲ ਲੱਡ਼ ਰਹੇ ਡਾਕਟਰ ਲੋਕਾਂ ਦੀ ਜਾਨ ਬਚਾਉਣ ਲਈ ਆਪਣੀ ਜ਼ਿੰਦਗੀ ਨੂੰ ਦਾਅ 'ਤੇ ਲਾ ਰਹੇ ਹਨ, ਜਿਸ ਕਾਰਨ ਇਟਲੀ ਵਿਚ ਹੁਣ ਤੱਕ 51 ਡਾਕਟਰਾਂ ਦੀ ਮੌਤ ਹੋ ਚੁੱਕੀ ਹੈ। ਪੂਰੇ ਇਟਲੀ ਵਿਚ 10,023 ਲੋਕਾਂ ਨੇ ਵਾਇਰਸ ਨੇ ਜਾਨ ਲੈ ਲਈ ਹੈ ਅਤੇ 92,472 ਲੋਕ ਪ੍ਰਭਾਵਿਤ ਹੋਏ ਹਨ। ਉਥੇ ਹੀ ਯੂਰਪ ਵਿਚ ਮੌਤਾਂ ਦਾ ਅੰਕਡ਼ਾ 21,067 ਤੱਕ ਪਹੁੰਚ ਗਿਆ ਹੈ ਅਤੇ 342,644 ਲੋਕ ਇਨਫੈਕਟਡ ਪਾਏ ਗਏ ਹਨ, ਜਿਨ੍ਹਾਂ ਵਿਚੋਂ 45,160 ਲੋਕਾਂ ਠੀਕ ਕੀਤਾ ਗਿਆ ਹੈ। ਪਰ ਵਾਇਰਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਅਜੇ ਕੋਈ ਦਵਾਈ, ਟੀਕਾ ਕਿਸੇ ਦੀ ਖੋਜ ਨਹੀਂ ਹੋ ਪਾਈ। ਦੂਜੇ ਪਾਸੇ ਕੋਰੋਨਾ ਨੂੰ ਪੂਰੀ ਤਰ੍ਹਾਂ ਕੰਟਰੋਲ ਵਿਚ ਕਰਨ ਲਈ ਸਪੇਨ ਅਤੇ ਫਰਾਂਸ ਵਿਚ ਲਾਕਡਾਊਨ ਅਪ੍ਰੈਲ ਤੱਕ ਵਧਾ ਦਿੱਤਾ ਗਿਆ ਹੈ

PunjabKesari

ਦੱਸ ਦਈਏ ਕਿ ਇਸ ਮਹਾਮਾਰੀ ਕਾਰਨ ਪੂਰੀ ਦੁਨੀਆ ਵਿਚ ਹੁਣ ਤੱਕ ਸਭ ਤੋਂ ਜ਼ਿਆਦਾ ਮੌਤਾਂ ਇਟਲੀ ਵਿਚ ਦਰਜ ਕੀਤੀਆ ਗਈਆਂ ਅਤੇ ਉਥੇ ਹੀ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਲੋਕਾਂ ਦੀ ਗਿਣਤੀ ਅਮਰੀਕਾ ਵਿਚ ਦਰਜ ਕੀਤੀ ਗਈ ਹੈ, ਜਿਹਡ਼ੀ ਕਿ 1 ਲੱਖ ਤੋਂ ਪਾਰ ਪਹੁੰਚ ਗਈ ਹੈ। ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਚੀਨ ਤੋਂ ਜਿਥੇ ਬਾਅਦ ਯੂਰਪ ਨੂੰ ਇਸ ਦਾ ਕੇਂਦਰ ਦੱਸਿਆ ਸੀ ਅਤੇ ਉਥੇ ਹੀ ਸੰਗਠਨ ਵੱਲੋਂ ਬੀਤੇ ਹਫਤਿਆਂ ਵਿਚ ਅਮਰੀਕਾ ਨੂੰ ਇਸ ਦਾ ਕੇਂਦਰ ਦੱਸਿਆ ਗਿਆ ਸੀ। ਪੂਰੀ ਦੁਨੀਆ ਵਿਚ ਹੁਣ ਤੱਕ 29,879 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 6,37,753 ਲੋਕ ਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਹਨ।


Khushdeep Jassi

Content Editor

Related News