ਕੋਰੋਨਾ : ਗਰੀਬ-ਬੇਘਰਾਂ ਲਈ ਲੰਡਨ ਦੇ ਮੇਅਰ ਨੇ ਬੁੱਕ ਕੀਤੇ ਹੋਟਲਾਂ ਦੇ 300 ਕਮਰੇ

03/24/2020 4:14:19 AM

ਲੰਡਨ - ਕੋਰੋਨਾਵਾਇਰਸ ਤੋਂ ਬਚਣ ਲਈ ਦੁਨੀਆ ਭਰ ਦੇ ਸਾਇੰਸਦਾਨਾਂ ਨੇ ਕਵਾਰੰਟੀਨ, ਆਈਸੋਲੇਸ਼ਨ ਅਤੇ ਸੋਸ਼ਲ ਡਿਸਟੇਂਸਿੰਗ ਦੀ ਸਲਾਹ ਦਿੱਤੀ ਹੈ। ਹਾਲਾਂਕਿ ਦੁਨੀਆ ਭਰ ਵਿਚ ਸਡ਼ਕਾਂ 'ਤੇ ਰਹਿਣ ਵਾਲੇ ਬੇਘਰਾਂ ਲਈ ਕੋਰੋਨਾਵਾਇਰਸ ਵੱਡੀਆਂ ਚੁਣੌਤੀਆਂ ਲੈ ਕੇ ਆਇਆ ਹੈ ਕਿਉਂਕਿ ਉਹ ਚਾਹੁੰਣ ਵੀ ਤਾਂ ਇਸ ਸਲਾਹ 'ਤੇ ਅਮਲ ਨਹੀਂ ਕਰ ਪਾ ਰਹੇ ਹਨ। ਹਾਲਾਂਕਿ ਲੰਡਨ ਦੇ ਮੇਅਰ ਨੇ ਵੱਡਾ ਦਿਲ ਦਿਖਾਉਂਦੇ ਹੋਏ ਬੇਘਰਾਂ ਲਈ ਮਦਦ ਦਾ ਐਲਾਨ ਕਰ ਦਿੱਤਾ ਹੈ।

ਲੰਡਨ ਦੇ ਮੇਅਰ ਸਾਦਿਕ ਖਾਨ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਕੁਝ ਹਫਤਿਆਂ ਲਈ ਸਰਕਾਰ ਨੇ ਸਡ਼ਕਾਂ 'ਤੇ ਰਹਿ ਰਹੇ ਬੇਘਰਾਂ ਲਈ ਅਲੱਗ-ਅਲੱਗ ਹੋਟਲਾਂ ਵਿਚ 300 ਕਮਰੇ ਬੁੱਕ ਕੀਤੇ ਹਨ। ਨਾਲ ਹੀ ਇਨ੍ਹਾਂ ਸਾਰਿਆਂ ਦੇ ਖਾਣ-ਪੀਣ ਦੀ ਵਿਵਸਥਾ ਦੇ ਨਾਲ-ਨਾਲ ਇਨ੍ਹਾਂ ਨੂੰ ਆਰਥਿਕ ਮਦਦ ਵੀ ਦਿੱਤੀ ਜਾਵੇਗੀ। ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖ ਕੇ ਸਾਦਿਕ ਖਾਨ ਨੇ ਇਹ ਕਦਮ ਚੁੱਕਿਆ ਹੈ। ਦੱਸ ਦਈਏ ਕਿ ਇਹ ਯੂ. ਕੇ. ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 6,650 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 335 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਾਦਿਕ ਦੇ ਇਸ ਫੈਸਲੇ ਦਾ ਇੰਟਰਕੈਂਟੀਨੈਂਟਲ ਹੋਟਲ ਗਰੁੱਪ (ਆਈ. ਐਚ. ਜੀ.) ਅਤੇ ਬਲੈਕ ਕੈਬ ਡਰਾਈਵਰਸ ਨੇ ਸਪੋਰਟ ਕੀਤਾ ਹੈ ਅਤੇ ਇਸ ਦੇ ਲਈ ਮਦਦ ਕਰਨ ਦੀ ਵੀ ਗੱਲ ਆਖੀ ਹੈ।

PunjabKesari

ਪੀ. ਐਮ. ਨੇ ਆਖਿਆ ਕਿ 2-ਮੀਟਰ ਦੂਰ ਰਹੋ
ਐਤਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਖਿਆ ਕਿ ਸਾਰੇ ਲੋਕ ਇਕ ਦੂਜੇ ਤੋਂ 2 ਮੀਟਰ ਦੀ ਦੂਰੀ ਬਣਾ ਕੇ ਰੱਖਣ। ਆਈ. ਐਚ. ਜੀ. ਨੇ ਸਾਦਿਕ ਖਾਨ ਦੇ ਫੈਸਲੇ ਦਾ ਸੁਆਗਤ ਕਰਦੇ ਹੋਏ ਆਪਣੇ 2 ਹੋਟਲਾਂ ਵਿਚ ਅਗਲੇ 12 ਹਫਤਿਆਂ ਲਈ ਸਾਰੇ ਕਮਰੇ ਇਸ ਅਭਿਆਨ ਲਈ ਬੁਕ ਕਰ ਦਿੱਤੇ ਹਨ। ਇਸ ਤੋਂ ਇਲਾਵਾ ਬਲੈਕ ਕੈਬ ਡਰਾਈਵਰਸ ਨੇ ਫ੍ਰੀ ਰਾਈਡ ਦਾ ਆਪਸ਼ਨ ਦਿੱਤਾ ਹੈ। ਇਸ ਹਫਤੇ ਆਖਿਰ ਤੱਕ ਇਨ੍ਹਾਂ ਬੇਘਰਾਂ ਨੂੰ ਇਨ੍ਹਾਂ ਹੋਟਲਾਂ ਦੇ ਕਮਰਿਆਂ ਵਿਚ ਸ਼ਿਫਟ ਕਰ ਦਿੱਤਾ ਜਾਵੇਗਾ।

ਬੇਹੱਦ ਘੱਟ ਕੀਮਤ ਵਸੂਲ ਕਰਨਗੇ ਹੋਟਲ
ਹਾਲਾਂਕਿ ਜਿਨ੍ਹਾਂ ਹੋਟਲਾਂ ਨੂੰ ਬੁੱਕ ਕੀਤਾ ਗਿਆ ਹੈ ਉਹ ਇਸ ਦੇ ਲਈ ਬੇਹੱਦ ਘੱਟ ਕੀਮਤ ਵਸੂਲ ਕਰਨਗੇ, ਇਹ ਕੀਮਤ ਬੇਘਰਾਂ ਵੱਲੋਂ ਚੁਕਾਈ ਜਾਵੇਗੀ। ਸਭ ਤੋਂ ਪਹਿਲਾਂ ਤਰਜ਼ੀਹ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਵੇਗੀ, ਜਿਹਡ਼ੇ ਕਿ ਸਾਹ ਦੀ ਬੀਮਾਰੀ ਤੋਂ ਪੀਡ਼ਤ ਹਨ ਇਸ ਤੋਂ ਬਾਅਦ ਕ੍ਰੋਨਿਕ ਡਿਜ਼ੀਜ ਵਾਲਿਆਂ ਅਤੇ ਫਿਰ ਬੁੱਢਿਆਂ ਨੂੰ। ਸਾਦਿਕ ਖਾਨ ਨੇ ਇਸ ਯੋਜਨਾ ਨੂੰ ਅੰਜ਼ਾਮ ਦੇਣ ਲਈ ਵਲੰਟੀਅਰਾਂ ਦੀ ਇਕ ਟੀਮ ਨੂੰ ਵੀ ਨਿਯੁਕਤ ਕੀਤੀ ਹੈ। ਸਾਦਿਕ ਨੇ ਆਖਿਆ ਕਿ ਕੋਰੋਨਾਵਾਇਰਸ ਹਰ ਕਿਸੇ ਦੀ ਜਾਨ 'ਤੇ ਖਤਰਾ ਬਣਿਆ ਹੋਇਆ ਹੈ ਅਜਿਹੇ ਵਿਚ ਸਾਰਿਆਂ ਦੀ ਮਦਦ ਕਰਨਾ ਅਤੇ ਉਨ੍ਹਾਂ ਨੂੰ ਬਚਾਉਣਾ ਸਾਡਾ ਕੰਮ ਹੈ।

PunjabKesari

ਸ਼ਨੀਵਾਰ ਤੋਂ ਹੀ ਬਿ੍ਰਟੇਨ ਵਿਚ ਹੈ ਲਾਕਡਾਊਨ
ਬਿ੍ਰਟੇਨ ਵਿਚ ਸਰਕਾਰ ਨੇ ਤੇਜ਼ੀ ਨਾਲ ਫੈਲ ਰਹੇ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਸ਼ਨੀਵਾਰ ਤੋਂ ਹੀ ਸਾਰੇ ਪੱਬਾਂ, ਸਿਨੇਮਾ ਘਰਾਂ, ਥੀਏਟਰਾਂ ਅਤੇ ਸਾਰੇ ਹੋਰ ਸਮਾਜਿਕ ਥਾਂਵਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਹੈ। ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਖਿਆ ਕਿ ਲੋਕਾਂ ਦੀ ਭੀਡ਼ ਵਾਲੀਆਂ ਸਾਰੀਆਂ ਥਾਂਵਾਂ ਨੂੰ ਬੰਦ ਕਰਨਾ ਹੋਵੇਗਾ। ਜਾਨਸਨ ਨੇ ਆਖਿਆ ਕਿ ਸੰਯੁਕਤ ਰੂਪ ਤੋਂ ਫੈਸਲਾ ਲਿਆ ਗਿਆ ਹੈ ਕਿ ਕੈਫੇ, ਪੱਬ, ਬਾਰ, ਰੈਸਤਰਾਂ, ਨਾਈਟ ਕਲੱਬ ਅਤੇ ਮਨੋਰੰਜਨ ਦੇ ਹੋਰ ਥਾਂਵਾਂ ਬੰਦ ਰਹਿਣਗੀਆਂ। ਹਾਲਾਂਕਿ ਰੈਸਤਰਾਂ ਵਿਚ ਭੋਜਨ ਬਣਾਉਣ ਵਾਲਿਆਂ ਨੂੰ ਖਾਣਾ ਪੈਕ ਕਰਾ ਕੇ ਦੇਣ ਦਾ ਵਿਕਲਪ ਉਪਲੱਬਧ ਰਹੇਗਾ। ਉਨ੍ਹਾਂ ਨੇ ਆਖਿਆ ਕਿ ਇਹ ਅਜਿਹੇ ਸਥਾਨ ਹਨ, ਜਿਥੇ ਲੋਕ ਇਕ ਥਾਂ ਆਉਂਦੇ ਹਨ ਪਰ ਦੁੱਖ ਵਾਲੀ ਗੱਲ ਇਹ ਹੈ ਕਿ ਅੱਜ ਤੋਂ ਲੋਕਾਂ ਨੂੰ ਘਟੋਂ-ਘੱਟ ਸਰੀਰਕ ਰੂਪ ਤੋਂ ਇਨ੍ਹਾਂ ਥਾਂਵਾਂ ਤੋਂ ਦੂਰ ਰਹਿਣ ਹੋਵੇਗਾ।


Khushdeep Jassi

Content Editor

Related News