ਕੋਰੋਨਾ : ਪਾਰਟੀਲੈਂਡ ''ਚ ਸਡ਼ਕਾਂ ''ਤੇ ਕਸਟਮਰ ਲੱਭਣ ਲਈ ਮਜ਼ਬੂਰ ਨੇ ਇਹ ਵਰਕਰ

04/05/2020 9:04:09 PM

ਬੈਂਕਾਕ - ਕੋਰੋਨਾਵਾਇਰਸ ਦੇ ਚੱਲਦੇ ਦੁਨੀਆ ਦਾ ਕਾਰੋਬਾਰ ਠੱਪ ਹੋ ਗਿਆ ਹੈ। ਆਪਣੀ ਪਾਰਟੀਆਂ ਲਈ ਮਸ਼ਹੂਰ ਥਾਈਲੈਂਡ, ਵਿਚ ਵੀ ਹੁਣ ਸਨਾਟਾ ਛਾ ਗਿਆ ਹੈ। ਬੈਂਕਾਕ ਤੋਂ ਲੈ ਕੇ ਪਟਾਯਾ ਤੱਕ ਨਾਈਟ ਕਲੱਬ ਅਤੇ ਮਸਾਜ ਪਾਰਲਰ ਬੰਦ ਹੋ ਚੁੱਕੇ ਹਨ। ਸੈਲਾਨੀ ਆ ਨਹੀਂ ਰਹੇ ਅਤੇ ਅਜਿਹੇ ਵਿਚ ਇਨ੍ਹਾਂ ਦੇ ਸਹਾਰੇ ਘਰ ਚਲਾਉਣ ਵਾਲੇ ਸੈਕਸ ਵਰਕਰਸ ਦੇ ਸਾਹਮਣੇ ਪੈਸਿਆਂ ਦੀ ਤੰਗੀ ਪੈਦਾ ਹੋ ਗਈ ਹੈ। ਅੰਕਡ਼ਿਆਂ ਮੁਤਾਬਕ ਇਸ ਮਹਾਮਾਰੀ ਕਾਰਨ ਕਰੀਬ 3 ਲੱਖ ਤੋਂ ਜ਼ਿਆਦਾ ਸੈਕਸ ਵਰਕਰਸ ਬੇਰੁਜ਼ਗਾਰ ਹੋ ਗਏ ਹਨ। ਹਾਲਾਤ ਅਜਿਹੇ ਹਨ ਕਿ ਇਹ ਲੋਕ ਕੰਮ ਦੀ ਭਾਲ ਲਈ ਸਡ਼ਕਾਂ-ਗਲੀਆਂ ਵਿਚ ਨਿਕਲਣ ਨੂੰ ਮਜ਼ਬੂਰ ਹਨ।

ਵਾਇਰਸ ਦਾ ਡਰ
ਨਿਊਜ਼ ਏਜੰਸੀ ਏ. ਐਫ. ਪੀ. ਨੂੰ ਇਕ ਸੈਕਸ ਵਰਕਰ ਨੇ ਦੱਸਿਆ ਕਿ ਉਨ੍ਹਾਂ ਨੂੰ ਵਾਇਰਸ ਦਾ ਡਰ ਹੈ ਪਰ ਘਰ ਦੇ ਕਿਰਾਏ ਅਤੇ ਖਾਣ ਦੇ ਇੰਤਜ਼ਾਮ ਲਈ ਕਸਟਮਰ ਲੱਭਣੇ ਵੀ ਜ਼ਰੂਰੀ ਹਨ। ਥਾਈਲੈਂਡ ਵਿਚ ਬਾਰ ਅਤੇ ਰੈਸਤਰਾਂ ਕਈ ਦਿਨ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਸਨ ਅਤੇ ਹੁਣ ਰਾਤ 10 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਕਰਫਿਊ ਲਗਾਇਆ ਗਿਆ ਹੈ।

ਬਾਰ, ਰੈਸਤਰਾਂ ਬੰਦ
ਜ਼ਿਆਦਾਤਰ ਸੈਕਸ ਵਰਕਰਸ ਬਾਰ ਵਿਚ ਕੰਮ ਕਰਦੇ ਸਨ ਅਤੇ ਬਾਅਦ ਵਿਚ ਕਸਟਮਰਸ ਦੇ ਨਾਲ ਚਲੇ ਜਾਂਦੇ ਸਨ। ਹੁਣ ਬਾਰ ਬੰਦ ਹੋ ਚੁੱਕੇ ਹਨ ਤਾਂ ਕਸਟਮਰਸ ਦਾ ਇੰਤਜ਼ਾਰ ਕਰਨ ਲਈ ਉਨ੍ਹਾਂ ਨੂੰ ਸਡ਼ਕਾਂ 'ਤੇ ਨਿਕਲਣਾ ਪੈਂਦਾ ਹੈ। ਇਕ ਹੋਰ ਸੈਕਸ ਵਰਕਰ ਨੇ ਦੱਸਿਆ ਕਿ ਪਹਿਲਾਂ ਜਿਥੇ ਹਰ ਹਫਤੇ 300-600 ਡਾਲਰ ਮਿਲ ਜਾਇਆ ਕਰਦੇ ਸਨ, ਹੁਣ ਕਾਰੋਬਾਰ ਬੰਦ ਹੋਣ ਨਾਲ ਉਹ ਆਮਦਨੀ ਬੰਦ ਹੋ ਗਈ ਹੈ। ਘਰ ਦਾ ਕਿਰਾਇਆ ਨਾ ਦੇ ਪਾਉਣਾ ਉਨ੍ਹਾਂ ਲਈ ਸਭ ਤੋਂ ਵੱਡੀ ਸਮੱਸਿਆ ਹੈ।

ਸਰਕਾਰੀ ਮਦਦ ਤੋਂ ਵੀ ਦੂਰ
ਸੈਕਸ ਵਰਕ ਵਿਚ ਉਂਝ ਵੀ ਖਤਰਾ ਜ਼ਿਆਦਾ ਹੁੰਦਾ ਹੈ, ਵਾਇਰਸ ਕਾਰਨ ਇਹ ਹੋਰ ਵੀ ਵਧ ਗਿਆ ਹੈ। ਦੇਸ਼ ਦੀ ਸਰਕਾਰ 3 ਮਹੀਨੇ ਤੱਕ ਬੇਰੁਜ਼ਗਾਰ ਹੋਏ ਲੋਕਾਂ ਨੂੰ ਭੱਤਾ ਦੇਵੇਗੀ ਪਰ ਸੈਕਸ ਵਰਕ ਰਸਮੀ ਰੂਪ ਤੋਂ ਰੁਜ਼ਗਾਰ ਤਾਂ ਹੈ ਨਹੀਂ। ਅਜਿਹੇ ਵਿਚ ਇਨ੍ਹਾਂ ਲੋਕਾਂ ਨੂੰ ਇਸ ਦਾ ਫਾਇਦਾ ਵੀ ਨਹੀਂ ਮਿਲੇਗਾ। ਐਂਪਾਇਰ ਫਾਊਂਡੇਸ਼ਨ ਨਾਂ ਦੇ ਗਰੁੱਪ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਇਨ੍ਹਾਂ ਲੋਕਾਂ ਦੀ ਮਦਦ ਕੀਤੀ ਜਾਵੇ।


Khushdeep Jassi

Content Editor

Related News