ਕੋਰੋਨਾ : ਦੱਖਣੀ ਕੋਰੀਆ ਸਮੁੰਦਰੀ ਅਭਿਆਸ ਲਈ ਭੇਜੇਗਾ ਸਿਰਫ 2 ਜੰਗੀ ਬੇੜੇ

Monday, May 25, 2020 - 12:41 AM (IST)

ਕੋਰੋਨਾ : ਦੱਖਣੀ ਕੋਰੀਆ ਸਮੁੰਦਰੀ ਅਭਿਆਸ ਲਈ ਭੇਜੇਗਾ ਸਿਰਫ 2 ਜੰਗੀ ਬੇੜੇ

ਸਿਓਲ - ਦੱਖਣੀ ਕੋਰੀਆ ਅਮਰੀਕਾ ਦੇ ਹਵਾਈ ਰਾਜ ਦੇ ਸਮੁੰਦਰੀ ਖੇਤਰ ਵਿਚ ਅਗਸਤ ਵਿਚ ਅਮਰੀਕੀ ਅਗਵਾਈ ਵਿਚ ਹੋਣ ਵਾਲੇ ਆਰ. ਆਈ. ਐਮ. ਪੀ. ਏ. ਸੀ. ਅੰਤਰਰਾਸ਼ਟਰੀ ਸਮੁੰਦਰੀ ਅਭਿਆਸ ਲਈ ਕੋਰੋਨਾਵਾਇਰਸ ਮਹਾਮਾਰੀ ਕਾਰਨ ਸਿਰਫ 2 ਜੰਗੀ ਬੇੜੇ ਭੇਜਣ ਦੀ ਯੋਜਨਾ ਬਣਾ ਰਿਹਾ ਹੈ। ਯੋਨਹਾਪ ਅਖਬਾਰ ਏਜੰਸੀ ਨੇ ਐਤਵਾਰ ਨੂੰ ਫੌਜੀ ਸੂਤਰ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ।

PLA drill in South China Sea about combat readiness, not seizing ...

ਦੱਖਣੀ ਕੋਰੀਆ ਸਿਰਫ 2 ਜੰਗੀ ਬੇੜੇ ਇਸ ਲਈ ਭੇਜ ਰਿਹਾ ਹੈ ਕਿਉਂਕਿ ਕੋਰੋਨਾਵਾਇਰਸ ਮਹਾਮਾਰੀ ਕਾਰਨ ਅਭਿਆਸ ਦੌਰਾਨ ਹੋਣ ਵਾਲੀਆਂ ਗਤੀਵਿਧੀਆਂ ਨੂੰ ਸੀਮਤ ਕੀਤਾ ਗਿਆ ਹੈ। ਅਮਰੀਕੀ ਨੌ-ਸੈਨਾ ਨੇ ਅਪ੍ਰੈਲ ਦੇ ਆਖਿਰ ਵਿਚ ਆਖਿਆ ਸੀ ਕਿ ਕੋਰੋਨਾਵਾਇਰਸ ਮਹਾਮਾਰੀ ਦੇ ਬਾਵਜੂਦ 25 ਦੇਸ਼ਾਂ ਵਿਚਾਲੇ ਅੰਤਰਰਾਸ਼ਟਰੀ ਸਮੁੰਦਰੀ ਅਭਿਆਸ 17 ਤੋਂ 31 ਅਗਸਤ ਵਿਚਾਲੇ ਹੋਵੇਗਾ। ਅਖਬਾਰ ਏਜੰਸੀ ਮੁਤਾਬਕ ਦੱਖਣੀ ਕੋਰੀਆ ਸਮੁੰਦਰੀ ਸੁਰੱਖਿਆ ਲਈ ਸੰਯੁਕਤ ਅਭਿਆਨ ਸਮਰਥਾਵਾਂ ਨੂੰ ਵਧਾਉਣ ਦੇ ਉਦੇਸ਼ ਨਾਲ 7600 ਟਨ ਦਾ ਏਜਿਸ ਜੰਗੀ ਬੇੜਾ ਅਤੇ 4400 ਟਨ ਦਾ ਵਿਧਵਸੰਕ ਸਮੁੰਦਰੀ ਅਭਿਆਸ ਲਈ ਭੇਜੇਗਾ। ਆਰ. ਆਈ. ਐਮ. ਪੀ. ਏ. ਸੀ. ਅੰਤਰਰਾਸਟਰੀ ਸਮੁੰਦਰੀ ਅਭਿਆਸ ਸਾਲ ਵਿਚ 2 ਵਾਰ ਹੁੰਦਾ ਹੈ।


author

Khushdeep Jassi

Content Editor

Related News