ਧਾਰਚੂਲਾ ’ਚ ਕੰਧ ਬਣਾਉਣ ਦਾ ਵਿਵਾਦ: ਭਾਰਤ-ਨੇਪਾਲ ਸਰਹੱਦ ’ਤੇ ਸਰਵੇ ਕਰਨ ਲਈ ਹੋਏ ਸਹਿਮਤ
Tuesday, Apr 06, 2021 - 01:10 PM (IST)
ਕਾਠਮਾਂਡੂ: ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਕੁਮਾਰ ਨੇ ਪ੍ਰਤੀਨਿਧੀ ਸਭਾ ’ਚ ਇਕ ਸਾਂਸਦ ਦੇ ਸਵਾਲ ਦੇ ਜਵਾਬ ’ਚ ਕਿਹਾ ਕਿ ਭਾਰਤ ਅਤੇ ਨੇਪਾਲ ਮਿਲ ਕੇ ਸਰਹੱਦ ਦਾ ਅਧਿਐਨ ਕਰਨ ’ਤੇ ਸਹਿਮਤ ਹੋ ਗਏ ਹਨ। ਦੋਵਾਂ ਦੇਸ਼ਾਂ ਦੇ ਅਧਿਕਾਰੀ ਸਰਹੱਦ ਨੂੰ ਲੈ ਕੇ ਪੈਦਾ ਹੋਈ ਗਲਤਫਹਿਮੀ ਦੂਰ ਕਰਕੇ ਸਹੀ ਹਾਲਤ ਦਾ ਨਿਰਧਾਰਣ ਕਰਨਗੇ। ਗਿਆਵਾਲੀ ਨੇ ਦੱਸਿਆ ਕਿ ਧਾਰਚੂਲਾ ਜ਼ਿਲੇ ’ਚ ਭਾਰਤ ਨਾਲ ਲੱਗਣ ਵਾਲੀ ਨੇਪਾਲ ਦੀ ਸਰਹੱਦ ’ਤੇ ਭਾਰਤ ਵੱਲੋਂ ਨਿਰਮਾਣ ਕਾਰਜ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਮਹਾਕਾਲੀ ਨਦੀ ਦੇ ਕਿਨਾਰੇ ਸੁਰੱਖਿਆ ਕੰਧ ਦਾ ਨਿਰਮਾਣ ਕਰਵਾ ਰਿਹਾ ਹੈ।
ਧਾਰਚੂਲਾ ਦੇ ਚੀਫ ਸਰਵੇ ਅਫਸਰ ਦੀ ਰਿਪੋਰਟ ਮੁਤਾਬਕ ਨੇਪਾਲ ਦੀ ਜ਼ਮੀਨ ਦਾ ਕਬਜ਼ਾ ਕਰਕੇ ਭਾਰਤ ਕੰਧ ਦਾ ਨਿਰਮਾਣ ਕਰਵਾ ਰਿਹਾ ਹੈ। ਇਸ ਮਾਮਲੇ ’ਤੇ ਭਾਰਤ ਸਰਕਾਰ ਨਾਲ ਗੱਲਬਾਤ ਕਰਨ ’ਤੇ ਦੋਵੇਂ ਦੇਸ਼ ਸਰਹੱਦ ’ਤੇ ਸੰਯੁਕਤ ਸਰਵੇ ’ਤੇ ਸਹਿਮਤ ਹੋ ਗਏ ਹਨ। 12 ਅਪ੍ਰੈਲ ਨੂੰ ਦੋਵਾਂ ਦੇਸ਼ਾਂ ਦੇ ਅਧਿਕਾਰੀ ਮੌਕੇ ’ਤੇ ਜਾ ਕੇ ਸਰਹੱਦ ਦਾ ਸਰਵੇ ਕਰਨਗੇ। ਦੇਖਾਂਗੇ ਕਿ ਭਾਰਤ ਦਾ ਨਿਰਮਾਣ ਨੇਪਾਲ ਦੀ ਜ਼ਮੀਨ ’ਤੇ ਤਾਂ ਨਹੀਂ ਹੋ ਰਿਹਾ। ਗਿਆਵਾਲੀ ਨੇ ਕਿਹਾ ਕਿ ਨੇਪਾਲ ਦੇ ਕਬਜ਼ੇ ’ਤੇ ਭਾਰਤ ਨੇ ਸਾਫ ਕਰ ਦਿੱਤਾ ਹੈ ਕਿ ਉਹ ਨੇਪਾਲ ਦੀ ਸੰਪ੍ਰਭੂਤਾ ਦਾ ਪੂਰਾ ਸਨਮਾਨ ਕਰੇਗਾ। ਜੇਕਰ ਕੰਧ ਦਾ ਨਿਰਮਾਣ ਨੇਪਾਲ ਦੀ ਜ਼ਮੀਨ ’ਤੇ ਹੁੰਦਾ ਪਾਇਆ ਗਿਆ ਤਾਂ ਉਸ ਨੂੰ ਹਟਾਇਆ ਜਾਵੇਗਾ ਅਤੇ ਉਸ ਸਥਾਨ ’ਤੇ ਸੁਰੱਖਿਆ ਕੰਧ ਬਣਾਈ ਜਾਵੇਗੀ, ਜਿਥੇ ਭਾਰਤ ਦੀ ਜ਼ਮੀਨ ਹੋਵੇਗੀ।
ਦੱਸ ਦੇਈਏ ਕਿ ਉਤਰਾਖੰਡ ਨੇ ਨੇਪਾਲ ਨਾਲ ਲੱਗਣ ਵਾਲੀ ਸਰਹੱਦ ’ਤੇ ਭਾਰਤ ਦੇ ਸੜਕ ਬਣਾਉਣ ’ਤੇ ਦੋਵਾਂ ਦੇਸ਼ਾਂ ਦੇ ਵਿਚਕਾਰ ਵਿਵਾਦ ਪੈਦਾ ਹੋ ਗਿਆ। ਨੇਪਾਲ ਨੇ ਉਸ ਥਾਂ ਨੂੰ ਆਪਣੇ ਨਕਸ਼ੇ ’ਚ ਸ਼ਾਮਲ ਕਰਦੇ ਹੋਏ ਸੰਸ਼ੋਧਿਤ ਨਕਸ਼ਾ ਜਾਰੀ ਕਰ ਦਿੱਤਾ ਜਿਸ ’ਤੇ ਭਾਰਤ ਨੇ ਸਖ਼ਤ ਇਤਰਾਜ਼ ਜਤਾਇਆ ਸੀ। ਭਾਰਤ ਦੇ ਵਿਰੋਧ ਦੇ ਬਾਵਜੂਦ ਇਸ ’ਤੇ ਨਵੇਂ ਨਕਸ਼ੇ ’ਚ ਨੇਪਾਲ ਨੇ ਤਿੰਨ ਭਾਰਤੀ ਇਲਾਕਿਆਂ ਲਿਪੁਲੇਖ, ਕਾਲਾਪਾਣੀ ਅਤੇ ਲਿੰਪਿਆਧੁਰਾ ਨੂੰ ਆਪਣੇ ਖੇਤਰ ਦੇ ਰੂਪ ’ਚ ਦਰਸਾਇਆ ਸੀ। ਭਾਰ ਦੇ ਸਖ਼ਤ ਰੁਖ ਦੇ ਨੇਪਾਲ ਸ਼ਾਂਤ ਹੋਇਆ ਅਤੇ ਹੁਣ ਦੋਵੇਂ ਦੇਸ਼ ਮਿਲ ਕੇ ਕਈ ਖੇਤਰਾਂ ’ਚ ਕੰਮ ਕਰ ਰਹੇ ਹਨ।