ਇਮਰਾਨ ਖ਼ਾਨ ਨੇ ਮਹਿਲਾ ਜੱਜ ਬਾਰੇ ਕੀਤੀ ਵਿਵਾਦਿਤ ਟਿੱਪਣੀ, ਹਾਈਕੋਰਟ ਨੇ ਮਾਣਹਾਨੀ ਦੀ ਕਾਰਵਾਈ ਦੇ ਦਿੱਤੇ ਹੁਕਮ

Tuesday, Aug 23, 2022 - 04:00 PM (IST)

ਇਮਰਾਨ ਖ਼ਾਨ ਨੇ ਮਹਿਲਾ ਜੱਜ ਬਾਰੇ ਕੀਤੀ ਵਿਵਾਦਿਤ ਟਿੱਪਣੀ, ਹਾਈਕੋਰਟ ਨੇ ਮਾਣਹਾਨੀ ਦੀ ਕਾਰਵਾਈ ਦੇ ਦਿੱਤੇ ਹੁਕਮ

ਇਸਲਾਮਾਬਾਦ — ਪਾਕਿਸਤਾਨ ਦੀ ਇਕ ਚੋਟੀ ਦੀ ਅਦਾਲਤ ਨੇ ਸੋਮਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ ਇਕ ਰੈਲੀ ਦੌਰਾਨ ਸੈਸ਼ਨ ਕੋਰਟ ਦੀ ਇਕ ਮਹਿਲਾ ਜੱਜ ਬਾਰੇ ਵਿਵਾਦਿਤ ਟਿੱਪਣੀ ਕਰਨ 'ਤੇ ਉਨ੍ਹਾਂ ਖਿਲਾਫ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਜੇਲ੍ਹ ਵਿਚ ਬੰਦ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੈਂਬਰ ਸ਼ਾਹਬਾਜ਼ ਗਿੱਲ ਦੇ ਪੁਲਿਸ ਰਿਮਾਂਡ ਨੂੰ ਚੁਣੌਤੀ ਦੇਣ ਵਾਲੀ ਪਾਰਟੀ ਦੀ ਪਟੀਸ਼ਨ ਦੀ ਸੁਣਵਾਈ ਦੌਰਾਨ ਇਸਲਾਮਾਬਾਦ ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਆਮਿਰ ਫਾਰੂਕ ਨੇ ਇਹ ਫ਼ੈਸਲਾ ਲਿਆ।

ਇਹ ਵੀ ਪੜ੍ਹੋ : ਦੁਨੀਆ ਭਰ ਵਿਚ ਬੈਨ ਹੋ ਚੁੱਕੇ J&J ਬੇਬੀ ਪਾਊਡਰ ਦੀ ਵਿਕਰੀ ਭਾਰਤ 'ਚ ਅਜੇ ਰਹੇਗੀ ਜਾਰੀ, ਜਾਣੋ ਵਜ੍ਹਾ

ਇਸਲਾਮਾਬਾਦ ਦੇ ਐੱਫ-9 ਪਾਰਕ 'ਚ ਸ਼ਨੀਵਾਰ ਨੂੰ ਇਕ ਰੈਲੀ 'ਚ ਖਾਨ ਨੇ ਇਸਲਾਮਾਬਾਦ ਦੇ ਆਈਜੀਪੀ ਅਤੇ ਡੀਆਈਜੀ ਖਿਲਾਫ ਮਾਮਲਾ ਦਰਜ ਕਰਨ ਦੀ ਧਮਕੀ ਦਿੱਤੀ ਸੀ। ਫਿਰ ਉਸਨੇ ਆਪਣੀ ਪਾਰਟੀ ਪ੍ਰਤੀ "ਪੱਖਪਾਤੀ" ਰਵੱਈਏ ਲਈ ਨਿਆਂਪਾਲਿਕਾ ਨੂੰ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਉਹ ਨਤੀਜੇ ਭੁਗਤਣ ਲਈ ਤਿਆਰ ਰਹਿਣ।

ਪੀਟੀਆਈ ਦੇ ਚੇਅਰਮੈਨ ਖਾਨ ਨੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜੇਬਾ ਚੌਧਰੀ ਨੂੰ ਵੀ ਗੰਭੀਰ ਨਤੀਜੇ ਭੁਗਤਨ ਦੀ ਚਿਤਾਵਨੀ ਦਿੱਤੀ ਸੀ, ਜਿਨ੍ਹਾਂ ਨੇ ਇਸਲਾਮਾਬਾਦ ਪੁਲਿਸ ਦੀ ਬੇਨਤੀ 'ਤੇ ਇਮਰਾਨ ਦੇ ਸਹਿਯੋਗੀ ਗਿੱਲ ਦੀ ਦੋ ਦਿਨ ਦੀ ਹਿਰਾਸਤ ਮਨਜ਼ੂਰ ਕਰ ਦਿੱਤੀ ਸੀ। ਜੱਜ ਮੋਹਸਿਨ ਅਖਤਰ ਕਿਆਨੀ, ਬਾਬਰ ਸੱਤਾਰ ਅਤੇ ਮੀਆਂਗੁਲ ਹਸਨ ਔਰੰਗਜ਼ੇਬ 'ਤੇ ਆਧਾਰਿਤ ਵੱਡਾ ਬੈਂਚ ਮਾਣਹਾਨੀ ਮਾਮਲੇ ਦੀ ਸੁਣਵਾਈ ਕਰੇਗਾ ਅਤੇ ਪਹਿਲੀ ਸੁਣਵਾਈ ਮੰਗਲਵਾਰ ਨੂੰ ਹੋਣ ਦੀ ਸੰਭਾਵਨਾ ਹੈ। ਗਿੱਲ ਨੂੰ ਪਿਛਲੇ ਹਫ਼ਤੇ ਦੇਸ਼ ਧ੍ਰੋਹ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਆਰਥਿਕ ਸੁਸਤੀ ਤੋਂ ਉਭਰਨ ਲਈ ਡਰੈਗਨ ਨੇ ਚੱਲੀ ਚਾਲ, ਦੁਨੀਆ ਦੇ ‘ਉਲਟ’ ਲਏ ਮਹੱਤਵਪੂਰਨ ਫ਼ੈਸਲੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News