ਪਾਕਿਸਤਾਨ ’ਚ ਹੁਣ ਗਰਭਨਿਰੋਧਕ ’ਤੇ ਵੀ ਟੈਕਸ

Friday, Jan 14, 2022 - 10:39 AM (IST)

ਲਾਹੌਰ (ਏ.ਐੱਨ.ਆਈ.)- ਪਾਕਿਸਤਾਨ ’ਚ ਕੰਗਾਲੀ ਇਸ ਕਦਰ ਵੱਧ ਗਈ ਹੈ ਕਿ ਇੱਥੇ ਦੀ ਇਮਰਾਨ ਖਾਨ ਸਰਕਾਰ ਨੂੰ ਗਰਭਨਿਰੋਧਕ ’ਤੇ ਵੀ ਟੈਕਸ ਲਾਉਣਾ ਪੈ ਰਿਹਾ ਹੈ। ਦਰਅਸਲ ਨੈਸ਼ਨਲ ਅਸੈਂਬਲੀ ’ਚ ਵਿੱਤੀ ਬਿੱਲ-2021 ਤਹਿਤ ਇਮਰਾਨ ਖਾਨ ਸਰਕਾਰ ਨੇ 144 ਵਸਤੂਆਂ ’ਤੇ 17 ਫੀਸਦੀ ਦੀ ਦਰ ਨਾਲ ਜੀ.ਐੱਸ.ਟੀ. ਲਾ ਦਿੱਤੀ ਹੈ, ਜਿਸ ਤੋਂ ਬਾਅਦ ਵਿਰੋਧੀ ਧਿਰ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਤੇ ਇਹ ਹੰਗਾਮਾ ਉਸ ਸਮੇਂ ਹੋਰ ਜ਼ਿਆਦਾ ਤੇਜ਼ ਹੋ ਗਿਆ ਜਦ ਪੀ. ਐੱਮ. ਇਮਰਾਨ ਖਾਨ ਨੇ ਗਰਭਨਿਰੋਧਕ ’ਤੇ ਵੀ ਟੈਕਸ ਲਾਉਣ ਦਾ ਐਲਾਨ ਕਰ ਦਿੱਤਾ।

ਪੜ੍ਹੋ ਇਹ ਅਹਿਮ ਖਬਰ- ਨਵਾਜ਼ ਦੀ ਸਿਹਤ ਦੀ ਜਾਂਚ ਲਈ ਬਣੇ ਬੋਰਡ : ਅਟਾਰਨੀ

ਹੰਗਾਮੇ ’ਚ ਪਾਕਿਸਤਾਨ ਪੀਪੁਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਇਮਰਾਨ ਖਾਨ ’ਤੇ ਜੰਮ ਕੇ ਹਮਲਾ ਬੋਲਿਆ। ਬਿਲਾਵਲ ਨੇ ਕਿਹਾ ਕਿ ਪੀ. ਐੱਮ. ਇਮਰਾਨ ਖਾਨ ਪਾਕਿਸਤਾਨ ਲਈ ਸਦੀ ਦੀ ਸਭ ਤੋਂ ਵੱਡੀ ਤ੍ਰਾਸਦੀ ਹਨ। ਬਿਲਾਵਲ ਨੇ ਕਿਹਾ ਕਿ ਸਪਲੀਮੈਂਟਰੀ ਫਾਈਨਾਂਸ ਬਿੱਲ-2021 ਤਹਿਤ ਇਮਰਾਨ ਖਾਨ ਸਰਕਾਰ ਨੇ ਗਰਭਨਿਰੋਧਕ ਤੱਕ ਨੂੰ ਨਹੀਂ ਛੱਡਿਆ। ਇਮਰਾਨ ਖਾਨ ਵਰਗੇ ਖਿਡਾਰੀ ਤੋਂ ਇਸ ਤਰ੍ਹਾਂ ਦੀ ਉਮੀਦ ਨਹੀਂ ਸੀ ਕਿ ਉਹ ਇਸ ਤਰ੍ਹਾਂ ਦੇ ਫ਼ੈਸਲੇ ਲੈਣਗੇ। ਤੁਸੀ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ, ਉਨ੍ਹਾਂ ਦੇ ਖਾਣ-ਪੀਣ, ਰੋਜ਼ਗਾਰ ਤੇ ਉਨ੍ਹਾਂ ਦੀ ਸਿਹਤ ਤੇ ਸਿੱਖਿਆ ਦਾ ਬੰਦੋਬਸਤ ਨਹੀਂ ਕਰ ਸਕਦੇ ਪਰ ਤੁਸੀ ਗਰਭਨਿਰੋਧਕ ’ਤੇ ਟੈਕਸ ਲਾਉਣ ਜਾ ਰਹੇ ਹੋ।


Vandana

Content Editor

Related News