ਕੋਵਿਡ ਟੀਕਾਕਰਨ ਨਾਲ ਮਾਸਕ ਦੀ ਲਗਾਤਾਰ ਵਰਤੋਂ ਤੇ ਸਮਾਜਿਕ ਦੂਰੀ ਕਾਰਗਰ : ਅਧਿਐਨ
Thursday, Nov 18, 2021 - 07:32 PM (IST)
ਮੈਲਬਾਰਨ-ਮੈਡੀਕਲ ਅਧਿਐਨ ਮੈਗਜ਼ੀਨ 'ਦਿ ਬੀ.ਐੱਮ.ਜੇ.' 'ਚ ਵੀਰਵਾਰ ਨੂੰ ਪ੍ਰਕਾਸ਼ਿਤ ਇਕ ਸਮੀਖਿਆ 'ਚ ਕਿਹਾ ਗਿਆ ਹੈ ਕਿ ਹੱਥ ਧੋਣਾ, ਮਾਸਕ ਪਾਉਣਾ ਅਤੇ ਸਮਾਜਿਕ ਦੂਰੀ ਕਾਇਮ ਰੱਖਣ ਵਰਗੇ ਕੋਵਿਡ-19 ਪ੍ਰੋਟੋਕਾਲ ਇਸ ਵਾਇਰਸ ਰੋਗ ਦੇ ਮਾਮਲਿਆਂ 'ਚ ਕਮੀ ਦੇ ਲਿਹਾਜ਼ ਨਾਲ ਕਾਰਗਰ ਹੈ ਅਤੇ ਟੀਕਾਕਰਨ ਦੇ ਨਾਲ ਹੀ ਇਨ੍ਹਾਂ ਦੀ ਪਾਲਣ ਕਰਨਾ ਵੀ ਜਾਰੀ ਰਹਿਣਾ ਚਾਹੀਦਾ। ਇਸ ਸਮੀਖਿਆ 'ਚ ਦੱਸਿਆ ਗਿਆ ਹੈ ਕਿ ਮਾਸਕ ਪਾਉਣ ਨਾਲ ਕੋਵਿਡ-19 ਦੇ ਮਾਮਲਿਆਂ 'ਚ 53 ਫੀਸਦੀ ਦੀ ਕਮੀ ਆਈ ਅਤੇ ਸਮਾਜਿਕ ਦੂਰੀ ਦਾ ਪਾਲਣ ਕਰਨ 'ਤੇ ਮਾਮਲਿਆਂ 'ਚ 25 ਫੀਸਦੀ ਦੀ ਕਮੀ ਆਈ।
ਇਹ ਵੀ ਪੜ੍ਹੋ : ਧਾਰਮਿਕ ਸੁਤੰਤਰਾ ਦੀ ਉਲੰਘਣਾ ਦੇ ਅਮਰੀਕੀ ਦੋਸ਼ਾਂ ਨੂੰ ਚੀਨ ਨੇ ਕੀਤਾ ਖਾਰਿਜ
ਮਾਹਿਰਾਂ ਦਾ ਕਹਿਣਾ ਹੈ ਕਿ ਇਨਫੈਕਸ਼ਨ ਨੂੰ ਫੈਲਣ ਨਾਲ ਰੋਕਣ ਲਈ ਇਨ੍ਹਾਂ ਤੋਂ ਵੀ ਸਖਤ ਉਪਾਅ, ਮਸਨਲ, ਤਾਲਾਬੰਦੀ ਜਾਂ ਸਰਹੱਦਾਂ, ਸਕੂਲਾਂ ਅਤੇ ਦਫ਼ਤਰਾਂ ਨੂੰ ਵੀ ਬੰਦ ਕਰਨਾ ਆਦਿ ਦੇ ਆਮ ਲੋਕਾਂ 'ਤੇ ਨਕਾਰਾਤਮਕ ਪ੍ਰਭਾਵ ਦੇ ਲਿਹਾਜ਼ ਨਾਲ ਇਨ੍ਹਾਂ ਦਾ ਹੋਰ ਮੁਲਾਂਕਣ ਕਰਨਾ ਜ਼ਰੂਰੀ ਹੈ। ਆਸਟ੍ਰੇਲੀਆ 'ਚ ਮੋਨਾਸ਼ ਯੂਨੀਵਰਸਿਟੀ ਦੇ ਖੋਜਕਰਤਾਵਾਂ ਸਮੇਤ ਹੋਰ ਖੋਜਕਰਤਾਵਾਂ ਦੇ ਇਕ ਦਲ ਨੇ ਉਨ੍ਹਾਂ ਅਧਿਐਨਾਂ ਦੇ ਡਾਟਾਬੇਸ ਨੂੰ ਖੰਗਾਲਿਆ ਜਿਨ੍ਹਾਂ 'ਚ ਕੋਵਿਡ-19, ਸਾਰਸ-ਸੀ.ਓ.ਵੀ.-2 ਇਨਫੈਕਸ਼ਨ ਅਤੇ ਮੌਤ ਦਰ ਦੀਆਂ ਘਟਨਾਵਾਂ 'ਚ ਕਮੀ ਲਿਆਉਣ 'ਚ ਜਨਤਕ ਸਿਹਤ ਉਪਾਅ ਦੇ ਪ੍ਰਭਾਵੀ ਹੋਣ ਦੀ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ : ਚੀਨ ਤੇ ਅਮਰੀਕਾ ਇਕ-ਦੂਜੇ ਦੇ ਮੀਡੀਆ ਕਰਮਚਾਰੀਆਂ 'ਤੇ ਲਾਈਆਂ ਗਈਆਂ ਪਾਬੰਦੀਆਂ 'ਚ ਦੇਣਗੇ ਢਿੱਲ
ਇਨ੍ਹਾਂ 'ਚ ਕੁੱਲ 72 ਅਧਿਐਨਾਂ ਨੂੰ ਖੰਗਾਲਿਆ ਗਿਆ ਜਿਨ੍ਹਾਂ 'ਚੋਂ 35 ਦਾ ਵਿਸਥਾਰ ਵਿਸ਼ਲੇਸ਼ਣ ਕੀਤਾ ਗਿਆ। ਇਸ 'ਚ ਪਤਾ ਚੱਲ਼ਿਆ ਹੈ ਕਿ ਮਾਸਕ ਪਾਉਣ ਨਾਲ ਕੋਵਿਡ-19 ਦੀਆਂ ਘਟਨਾਵਾਂ 'ਚ 53 ਫੀਸਦੀ ਤੱਕ ਦੀ ਕਮੀ ਆਈ ਅਤੇ ਸਮਾਜਿਕ ਦੂਰੀ ਦਾ ਨਿਯਮ ਪਾਲਣ ਕਰਨ ਨਾਲ ਇਨਫੈਕਸ਼ਨ ਦੀਆਂ ਘਟਨਾਵਾਂ 'ਚ 25 ਫੀਸਦੀ ਦੀ ਕਮੀ ਆਈ। ਹੱਥ ਧੋਣ ਨਾਲ ਵੀ ਰੋਗ ਦੇ ਮਾਮਲਿਆਂ 'ਚ 53 ਫੀਸਦੀ ਦੀ ਕਮੀ ਪਾਈ ਗਈ।
ਇਹ ਵੀ ਪੜ੍ਹੋ : ਕੋਵਿਡ-19 ਟੀਕਾ ਉਤਪਾਦਨ ਸਮਰੱਥਾ ਵਧਾਉਣ ਲਈ ਨਿਵੇਸ਼ ਦੀ ਪੇਸ਼ਕਸ਼ ਕਰ ਰਿਹੈ ਅਮਰੀਕੀ ਪ੍ਰਸ਼ਾਸਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।