ਨੇਪਾਲ ''ਚ ਭਾਰਤੀ ਸਹਾਇਤਾ ਨਾਲ ਨਵੇਂ ਸਕੂਲ ਭਵਨ ਦਾ ਨਿਰਮਾਣ ਸ਼ੁਰੂ

04/06/2022 3:20:57 PM

ਕਾਠਮਾਂਡੂ- ਨੇਪਾਲ 'ਚ ਮੰਗਲਵਾਰ ਨੂੰ ਭਾਰਤ ਦੀ ਮਦਦ ਨਾਲ ਉਦੈਪੁਰ ਜ਼ਿਲੇ 'ਚ ਸ਼੍ਰੀ ਬਾਲ ਮੰਦਰ ਮਾਧਿਅਮਿਕ ਵਿਦਿਆਲਿਆ ਦੇ ਲਈ ਇਕ ਨਵੇਂ ਭਵਨ ਦੇ ਨਿਰਮਾਣ ਦੀ ਆਧਾਰਸ਼ਿਲਾ ਰੱਖੀ ਗਈ। 
ਭਾਈਚਾਰਾ ਵਿਕਾਸ ਪ੍ਰਾਜੈਕਟ ਦੇ ਰੂਪ 'ਚ ਭਾਰਤ-ਨੇਪਾਲ ਵਿਕਾਸ ਸਹਿਯੋਗ ਦੇ ਤਹਿਤ ਐੱਨ.ਆਰ. 31.13 ਮਿਲੀਅਨ ਦੀ ਲਾਗਤ ਨਾਲ ਭਾਰਤ ਸਰਕਾਰ ਤੋਂ ਅਨੁਦਾਨ ਸਹਾਇਤਾ ਦੇ ਨਾਲ ਪ੍ਰਾਜੈਕਟ ਸਿੱਖਿਆ ਖੇਤਰ 'ਚ ਸ਼ੁਰੂ ਕੀਤੀ ਗਈ ਸੀ।
ਤ੍ਰਿਯੁੱਗ 'ਚ ਸ਼੍ਰੀ ਬਾਲ ਮੰਦਰ ਮਾਧਿਅਮਿਕ ਵਿਦਿਆਲਿਆ ਦੇ ਇਕ ਨਵੇਂ ਸਕੂਲ ਭਵਨ ਦੇ ਨਿਰਮਾਣ ਲਈ ਆਧਾਰਸ਼ਿਲਾ ਡਾ. ਨਾਰਾਇਣ ਖੜਕਾ, ਵਿਦੇਸ਼ ਮੰਤਰੀ, ਨੇਪਾਲ ਸਰਕਾਰ ਅਤੇ ਨਾਮਗਯਾ ਦੀ ਖੰਪਾ, ਵਲੋਂ ਰੱਖੋ ਗਈ। ਸ਼੍ਰੀ ਬਾਲ ਮੰਦਰ ਮਾਧਿਆਮਿਕ ਵਿਦਿਆਲਿਆ ਉਦੈਪੁਰ ਜ਼ਿਲੇ 'ਚ ਇਕ ਪੁਰਾਣਾ ਸਥਾਪਿਤ ਸਕੂਲ ਹੈ। ਇਕ ਵਾਰ ਪੂਰਾ ਹੋਣ ਤੋਂ ਬਾਅਦ, ਸਕੂਲ ਆਪਣੇ ਨਵੇਂ ਕੰਪਲੈਕਸ 'ਚ ਟਰਾਂਸਫਰ ਹੋ ਜਾਵੇਗਾ। ਵਰਤਮਾਨ 'ਚ ਸਕੂਲ 'ਚ 1100 ਵਿਦਿਆਰਥੀ ਨਾਮਜ਼ਦ ਹਨ, ਜਿਨ੍ਹਾਂ 'ਚੋਂ ਲਗਭਗ 70 ਫੀਸਦੀ ਵਿਦਿਆਰਥੀ ਹਨ।
2023 ਤੋਂ ਭਾਰਤ ਨੇ ਨੇਪਾਲ 'ਚ 523 ਤੋਂ ਜ਼ਿਆਦਾ ਉੱਚ ਪ੍ਰਭਾਵ ਭਾਈਚਾਰੇ ਵਿਕਾਸ ਪ੍ਰਾਜੈਕਟਾਂ (ਐੱਚ.ਆਈ.ਸੀ.ਡੀ.ਪੀ.) ਨੂੰ ਹੱਥ 'ਚ ਲਿਆਂਦਾ ਹੈ ਅਤੇ ਸਿਹਤਮੰਦ, ਸਿੱਖਿਆ, ਪੀਣ ਵਾਲਾ ਪਾਣੀ, ਕਨੈਕਟਿਵਿਟੀ, ਸਵੱਛਤਾ ਅਤੇ ਹੋਰ ਜਨਤਕ ਉਪਯੋਗੀਤਾਵਾਂ ਦੇ ਨਿਰਮਾਣ ਦੇ ਖੇਤਰਾਂ 'ਚ 467 ਪ੍ਰਾਜੈਕਟਾਂ ਨੂੰ ਪੂਰਾ ਕੀਤਾ ਹੈ। ਇਨ੍ਹਾਂ 'ਚੋਂ 71 ਐੱਚ.ਆਈ.ਸੀ.ਡੀ.ਪੀ. ਪ੍ਰਾਂਤ-1 'ਚੋਂ ਹੈ, ਜਿਸ 'ਚ ਉਦੈਪੁਰ ਜ਼ਿਲੇ 'ਚ 8 ਪੂਰਨ ਪ੍ਰਾਜੈਕਟ ਅਤੇ ਹੋਰ 8 ਪ੍ਰਾਜੈਕਟ ਪੂਰਨਤਾ ਦੇ ਵੱਖ-ਵੱਖ ਪੜਾਵਾਂ 'ਚੋਂ ਹਨ।


Aarti dhillon

Content Editor

Related News