ਕਾਂਗਰਸਵੁਮੈਨ ਸ਼ੀਲਾ ਜੈਕਸਨ ਲੀ ਦੀ ਕੈਂਸਰ ਨਾਲ ਮੌਤ

Sunday, Jul 21, 2024 - 11:21 AM (IST)

ਕਾਂਗਰਸਵੁਮੈਨ ਸ਼ੀਲਾ ਜੈਕਸਨ ਲੀ ਦੀ ਕੈਂਸਰ ਨਾਲ ਮੌਤ

ਨਿਊਯਾਰਕ (ਰਾਜ ਗੋਗਨਾ)-  ਲੰਬੇ ਸਮੇਂ ਤੋਂ ਟੈਕਸਾਸ ਰਾਜ ਦੀ ਕਾਂਗਰਸ ਵੂਮੈਨ ਸ਼ੀਲਾ ਜੈਕਸਨ ਲੀ (74) ਦੀ ਬੀਤੇ ਦਿਨੀਂ ਮੌਤ ਹੋ ਗਈ।  ਸ਼ੀਲਾ, ਜਿਸ ਨੇ 30 ਸਾਲਾਂ ਤੋਂ ਵੱਧ ਸਮੇਂ ਤੱਕ ਜਨਤਾ ਦੀ ਸੇਵਾ ਕੀਤੀ, ਪੈਨਕ੍ਰੀਆਟਿਕ ਕੈਂਸਰ ਨਾਲ ਲੜ ਰਹੀ ਸੀ। ਪਰਿਵਾਰ ਨੇ ਸ਼ੁੱਕਰਵਾਰ ਰਾਤ ਨੂੰ ਉਸ ਦੀ ਮੌਤ ਦਾ ਐਲਾਨ ਕੀਤਾ। ਉਸ ਦੇ ਪਰਿਵਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਬੜੇ ਦੁੱਖ ਨਾਲ ਟੈਕਸਾਸ ਦੇ 18ਵੇਂ ਕਾਂਗਰੇਸ਼ਨਲ ਡਿਸਟ੍ਰਿਕਟ ਦੀ ਸੰਯੁਕਤ ਰਾਜ ਦੀ ਪ੍ਰਤੀਨਿਧੀ ਸ਼ੀਲਾ ਜੈਕਸਨ ਲੀ ਦੇ ਦੇਹਾਂਤ ਦੀ ਘੋਸ਼ਣਾ ਕਰਦੇ ਹਾਂ। ਜੋ ਕੈਂਸਰ ਤੋਂ ਪੀੜ੍ਹਤ ਸੀ। ਆਪਣੇ ਹਲਕੇ ਵਿਚ ਸਿਰਫ਼ "ਕਾਂਗਰਸ ਵੂਮੈਨ" ਵਜੋਂ ਜਾਣੀ ਜਾਂਦੀ ਜੈਕਸਨ ਲੀ ਨੇ ਤਕਰੀਬਨ 30 ਸਾਲਾਂ ਤੋਂ ਵੱਧ ਸਮੇਂ ਲਈ ਜਨਤਾ ਦੀ ਸੇਵਾ ਕੀਤੀ।

ਪਰਿਵਾਰ ਨੇ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਉਹ "ਇੱਕ ਸਥਾਨਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਨਵਤਾਵਾਦੀ, ਜਿਸ ਨੇ ਨਸਲੀ ਨਿਆਂ, ਅਪਰਾਧਿਕ ਨਿਆਂ ਅਤੇ ਮਨੁੱਖੀ ਅਧਿਕਾਰਾਂ ਲਈ, ਔਰਤਾਂ ਅਤੇ ਬੱਚਿਆਂ 'ਤੇ ਵਿਸ਼ੇਸ਼ ਜ਼ੋਰ ਦੇਣ ਦੇ ਨਾਲ ਦਲੇਰਾਨਾ ਲੜਾਈਆਂ ਲੜੀਆਂ, ਇਸ ਲਈ ਦੁਨੀਆ ਭਰ ਵਿੱਚ ਉਸ ਨੂੰ ਮਾਨਤਾ ਦਿੱਤੀ ਗਈ ਸੀ। ਉਸਦੇ ਪਰਿਵਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਿਛਲੇ ਮਹੀਨੇ ਜੈਕਸਨ ਲੀ ਨੇ ਘੋਸ਼ਣਾ ਕੀਤੀ ਸੀ  ਕਿ ਉਹ ਪੈਨਕ੍ਰੀਆਟਿਕ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਲੜ ਰਹੀ ਹੈ। ਘੋਸ਼ਣਾ ਦੇ ਸਮੇਂ ਇੱਕ ਬਿਆਨ ਵਿੱਚ ਜੈਕਸਨ ਲੀ ਨੇ ਕਿਹਾ ਕਿ ਉਹ ਬਿਮਾਰੀ ਨਾਲ ਲੜਨ ਲਈ ਇਲਾਜ ਵੀ ਕਰਵਾ ਰਹੀ ਹੈ "ਜੋ ਹਰ ਸਾਲ ਹਜ਼ਾਰਾਂ ਅਮਰੀਕੀਆਂ ਨੂੰ ਪ੍ਰਭਾਵਤ ਕਰਦੀ ਹੈ।' ਮੈਂ ਰੱਬ ਦੇ ਵਿਸ਼ਵਾਸ ਵਿੱਚ ਖੜ੍ਹੀ ਹਾਂ ਕਿ ਰੱਬ ਮੈਨੂੰ ਠੀਕ ​ਕਰੇਗਾ'| 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਰਾਸ਼ਟਰਪਤੀ ਚੋਣਾਂ : ਬਾਈਡੇਨ ਨੇ ਪਹਿਲੀ ਵਾਰ ਹਟਣ ਦੇ ਦਿੱਤੇ ਸੰਕੇਤ, ਕਮਲਾ ਹੈਰਿਸ ਮੁੱਖ ਦਾਅਵੇਦਾਰ

ਜੈਕਸਨ ਲੀ ਦੇ ਪਰਿਵਾਰ ਨੇ ਕਿਹਾ,"ਉਸ ਨੂੰ ਬਹੁਤ ਯਾਦ ਕੀਤਾ ਜਾਵੇਗਾ, ਪਰ ਉਸਦੀ ਵਿਰਾਸਤ ਆਜ਼ਾਦੀ, ਨਿਆਂ ਅਤੇ ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲੇ ਸਾਰਿਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਜੈਕਸਨ ਲੀ ਦੇ ਪਰਿਵਾਰ ਨੇ ਕਿਹਾ ਜੈਕਸਨ ਲੀ ਦਾ ਦਹਾਕਿਆਂ ਦੌਰਾਨ ਕਈ ਵਿਧਾਨਕ ਜਿੱਤਾਂ ਵਿੱਚ ਇੱਕ ਹੱਥ ਸੀ, ਜਿਸ ਵਿੱਚ ਜੂਨਟੀਨਥ ਫੈਡਰਲ ਹੋਲੀਡੇ ਦੀ ਸਥਾਪਨਾ ਅਤੇ ਔਰਤਾਂ ਵਿਰੁੱਧ ਹਿੰਸਾ ਐਕਟ ਨੂੰ ਮੁੜ ਅਧਿਕਾਰਤ ਕਰਨਾ ਸ਼ਾਮਲ ਹੈ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News