ਅਮਰੀਕੀ ਕਾਂਗਰਸ ਮੈਂਬਰ ਸੁਹਾਸ ਸੁਬਰਾਮਨੀਅਨ ਨੇ ਗੀਤਾ ''ਤੇ ਹੱਥ ਰੱਖ ਕੇ ਅਹੁਦੇ ਦੀ ਚੁੱਕੀ ਸਹੁੰ
Tuesday, Jan 07, 2025 - 11:18 AM (IST)
ਵਾਸ਼ਿੰਗਟਨ (ਏਜੰਸੀ)- ਅਮਰੀਕੀ ਕਾਂਗਰਸ ਮੈਂਬਰ ਸੁਹਾਸ ਸੁਬਰਾਮਨੀਅਨ ਨੇ ਗੀਤਾ 'ਤੇ ਹੱਥ ਰੱਖ ਕੇ ਅਹੁਦੇ ਦੀ ਸਹੁੰ ਚੁੱਕੀ। ਇਸ ਸਾਲ ਉਹ ਇਕੱਲੇ ਅਜਿਹੇ ਸੰਸਦ ਮੈਂਬਰ ਹਨ, ਜਿਨ੍ਹਾਂ ਨੇ ਹਿੰਦੂਆਂ ਦੇ ਪਵਿੱਤਰ ਧਾਰਮਿਕ ਗ੍ਰੰਥ ਭਗਵਦ ਗੀਤਾ 'ਤੇ ਹੱਥ ਰੱਖ ਕੇ ਸਹੁੰ ਚੁੱਕੀ ਹੈ। ਸੁਬਰਾਮਣੀਅਮ ਵਰਜੀਨੀਆ ਤੋਂ ਪਹਿਲੇ ਭਾਰਤੀ-ਅਮਰੀਕੀ ਕਾਂਗਰਸਮੈਨ ਹਨ ਅਤੇ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਉਨ੍ਹਾਂ ਦੀ ਮਾਂ ਵੀ ਮੌਜੂਦ ਸੀ। ਸਹੁੰ ਚੁੱਕ ਸਮਾਗਮ ਤੋਂ ਬਾਅਦ ਸੁਬਰਾਮਣੀਅਮ ਨੇ ਇਕ ਬਿਆਨ 'ਚ ਕਿਹਾ, 'ਮੇਰੇ ਮਾਤਾ-ਪਿਤਾ ਨੇ ਮੈਨੂੰ ਵਰਜੀਨੀਆ ਤੋਂ ਪਹਿਲੇ ਭਾਰਤੀ-ਅਮਰੀਕੀ ਸੰਸਦ ਮੈਂਬਰ ਵਜੋਂ ਸਹੁੰ ਚੁੱਕਦਿਆਂ ਦੇਖਿਆ।'
ਉਨ੍ਹਾਂ ਕਿਹਾ, 'ਜੇ ਤੁਸੀਂ ਮੇਰੀ ਮਾਂ ਨੂੰ ਭਾਰਤ ਤੋਂ ਡਲੇਸ ਏਅਰਪੋਰਟ 'ਤੇ ਉਤਰਨ 'ਤੇ ਇਹ ਦੱਸਿਆ ਹੁੰਦਾ ਕਿ ਉਨ੍ਹਾਂ ਦਾ ਪੁੱਤਰ ਅਮਰੀਕੀ ਕਾਂਗਰਸ (ਸੰਸਦ) ਵਿੱਚ ਵਰਜੀਨੀਆ ਦੀ ਨੁਮਾਇੰਦਗੀ ਕਰਨ ਜਾ ਰਿਹਾ ਹੈ, ਤਾਂ ਉਹ ਸ਼ਾਇਦ ਤੁਹਾਡੇ 'ਤੇ ਵਿਸ਼ਵਾਸ ਨਾ ਕਰਦੀ। ਮੈਂ ਵਰਜੀਨੀਆ ਦੀ ਨੁਮਾਇੰਦਗੀ ਕਰਨ ਦਾ ਮੌਕਾ ਪ੍ਰਾਪਤ ਕਰਕੇ ਮਾਣ ਮਹਿਸੂਸ ਕਰ ਰਿਹਾ ਹਾਂ।' ਅਮਰੀਕੀ ਪ੍ਰਤੀਨਿਧੀ ਸਭਾ ਲਈ ਚੁਣੀ ਗਈ ਪਹਿਲੀ ਅਮਰੀਕੀ ਹਿੰਦੂ ਤੁਲਸੀ ਗਬਾਰਡ (43) ਪਹਿਲੀ ਅਜਿਹੀ ਸੰਸਦ ਮੈਂਬਰ ਹੈ, ਜਿਨ੍ਹਾਂ ਨੇ ਗੀਤਾ 'ਤੇ ਹੱਥ ਰੱਖ ਕੇ ਸਹੁੰ ਚੁੱਕੀ ਸੀ। ਉਨ੍ਹਾਂ ਨੇ ਪਹਿਲੀ ਵਾਰ 3 ਜਨਵਰੀ 2013 ਨੂੰ ਹਵਾਈ ਦੇ ਕਾਂਗਰੇਸ਼ਨਲ ਡਿਸਟ੍ਰਿਕਟ ਦੀ ਨੁਮਾਇੰਦਗੀ ਕਰਦੇ ਹੋਏ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਦੀ ਮੈਂਬਰ ਵਜੋਂ ਸਹੁੰ ਚੁੱਕੀ ਸੀ। ਗਬਾਰਡ ਨੇ ਆਪਣੀ ਜਵਾਨੀ ਵਿੱਚ ਹਿੰਦੂ ਧਰਮ ਅਪਣਾ ਲਿਆ ਸੀ।
ਇਹ ਵੀ ਪੜ੍ਹੋ: ਵਿਦੇਸ਼ੀ ਵਿਦਿਆਰਥੀਆਂ ਲਈ ਅਹਿਮ ਖ਼ਬਰ, ਭਾਰਤ ਸਰਕਾਰ ਨੇ 2 ਵਿਸ਼ੇਸ਼ ਸ਼੍ਰੇਣੀ ਦੇ ਵੀਜ਼ਿਆਂ ਦੀ ਕੀਤੀ ਸ਼ੁਰੂਆਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8