UK ਦੀਆਂ ਸਾਹਿਤਕ ਸ਼ਖਸੀਅਤਾਂ ਵੱਲੋਂ ਡਾ. ਨਿਰਮਲ ਜੌੜਾ ਨੂੰ ਬੋਰਡ ਆਫ ਸਟੱਡੀਜ਼ ਮੈਂਬਰ ਵਜੋਂ ਨਿਯੁਕਤੀ ''ਤੇ ਵਧਾਈ

Friday, Jul 22, 2022 - 02:07 AM (IST)

UK ਦੀਆਂ ਸਾਹਿਤਕ ਸ਼ਖਸੀਅਤਾਂ ਵੱਲੋਂ ਡਾ. ਨਿਰਮਲ ਜੌੜਾ ਨੂੰ ਬੋਰਡ ਆਫ ਸਟੱਡੀਜ਼ ਮੈਂਬਰ ਵਜੋਂ ਨਿਯੁਕਤੀ ''ਤੇ ਵਧਾਈ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਾਹਿਤਕ ਤੇ ਸੱਭਿਆਚਾਰਕ ਹਲਕਿਆਂ 'ਚ ਇਹ ਖ਼ਬਰ ਮਾਣ ਨਾਲ ਪੜ੍ਹੀ ਜਾਵੇਗੀ ਕਿ ਉਨ੍ਹਾਂ ਦੇ ਆਪਣੇ ਡਾ. ਨਿਰਮਲ ਜੌੜਾ ਨੇ ਪ੍ਰਾਪਤੀ ਭਰੀ ਇਕ ਪੁਲਾਂਘ ਪੁੱਟੀ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ, ਪੰਜਾਬੀ ਨਾਟਕ ਤੇ ਸੱਭਿਆਚਾਰ ਨਾਲ ਜੁੜੀ ਉੱਘੀ ਸ਼ਖਸੀਅਤ ਡਾ. ਨਿਰਮਲ ਜੌੜਾ ਨੂੰ ਬੋਰਡ ਆਫ਼ ਸਟੱਡੀਜ਼ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਹੋਏ ਕੋਰੋਨਾ ਇਨਫੈਕਟਿਡ

ਡਾ. ਜੌੜਾ ਦੀ ਇਹ ਨਿਯੁਕਤੀ ਫੋਕ ਆਰਟ ਤੇ ਸੱਭਿਆਚਾਰ ਵਰਗ 'ਚ ਕੀਤੀ ਗਈ ਹੈ। ਡਾ. ਜੌੜਾ ਪੰਜਾਬ ਦੇ ਸੱਭਿਆਚਾਰਕ ਕਾਮੇ ਤੇ ਮਾਹਿਰ ਵਜੋਂ ਪਿਛਲੇ ਤਿੰਨ ਦਹਾਕਿਆਂ ਤੋਂ ਕਾਰਜਸ਼ੀਲ ਹਨ। ਮੋਗਾ ਜ਼ਿਲ੍ਹੇ ਦੇ ਮਾਣਮੱਤੇ ਪਿੰਡ ਬਿਲਾਸਪੁਰ ਦੀ ਝੋਲੀ ਪਿਆ ਇਹ ਮਾਣ ਨਿਰਮਲ ਜੌੜਾ ਦੀ ਅਣਥੱਕ ਮਿਹਨਤ ਕਰਕੇ ਹੀ ਮਿਲਿਆ ਹੈ। ਡਾ. ਜੌੜਾ ਨੂੰ ਮਿਲੀ ਇਸ ਜ਼ਿੰਮੇਵਾਰੀ ਲਈ ਬਰਤਾਨੀਆ 'ਚ ਵਸਦੀਆਂ ਸਾਹਿਤਕ ਸ਼ਖਸੀਅਤਾਂ ਨੇ ਦਿਲੀ ਖੁਸ਼ੀ ਮਨਾਈ ਹੈ।

ਇਹ ਵੀ ਪੜ੍ਹੋ : ਸੁਨਕ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਮੁਹਿੰਮ 'ਚ 'ਦਿਨ-ਰਾਤ' ਕੰਮ ਕਰਨ ਦਾ ਲਿਆ ਸੰਕਲਪ

ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਦੇ ਆਗੂ ਡਾ. ਤਾਰਾ ਸਿੰਘ ਆਲਮ, ਅਮਰਜੀਤ ਕੌਰ ਆਲਮ, ਜਸਵੀਰ ਸਿੰਘ ਮਠਾੜੂ, ਇੰਦਰਜੀਤ ਸਿੰਘ ਮਠਾੜੂ, ਡਾ. ਸਨੀ ਸਿੱਧੂ, ਰਣਜੀਤ ਸਿੰਘ ਰਾਣਾ, ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ਦੀ ਪ੍ਰਧਾਨ ਕੁਲਵੰਤ ਕੌਰ ਢਿੱਲੋਂ, ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂ.ਕੇ. ਦੇ ਡਾਇਰੈਕਟਰ ਹਰਮੀਤ ਸਿੰਘ ਭਕਨਾ, ਗਾਇਕ ਕਰਮਜੀਤ ਮੀਨੀਆਂ, ਲੇਖਕ ਅਮਰ ਮੀਨੀਆਂ, ਸ਼ਾਇਰ ਅਮਨਦੀਪ ਧਾਲੀਵਾਲ ਆਦਿ ਨੇ ਨਿਰਮਲ ਜੌੜਾ ਦੀ ਇਸ ਨਿਯੁਕਤੀ 'ਤੇ ਹਾਰਦਿਕ ਵਧਾਈ ਪੇਸ਼ ਕੀਤੀ ਹੈ।

ਇਹ ਵੀ ਪੜ੍ਹੋ : ਬਾਬਾ ਮਾਈ ਦਾਸ ਭਵਨ 'ਚ ਸਥਾਪਿਤ ਹੋਵੇਗਾ ਕੋਰੋਨਾ ਟੈਸਟਿੰਗ ਤੇ ਵੈਕਸੀਨੇਸ਼ਨ ਕੇਂਦਰ : DC

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News