ਕਾਂਗੋ ਦੇ ਪਹਿਲੇ ਪ੍ਰਧਾਨ ਮੰਤਰੀ ਦੇ ਪਰਿਵਾਰ ਨਾਲ ਲੁੱਟ-ਖੋਹ, ਧੀ ਉੱਤੇ ਹਮਲਾ
Saturday, Aug 26, 2017 - 02:42 PM (IST)
ਕਿੰਸ਼ਾਸਾ— ਡੈਮੋਕਰੇਟਿਕ ਰਿਪਬਲਿਕ ਆਫ ਕਾਂਗੋ ਦੇ ਸੁਤੰਤਰਤਾ ਸੰਗਰਾਮ ਦੇ ਨਾਇਕ ਪੈਟਰਿਸ ਲੁਮੁੰਬਾ ਨੇ ਕਿਹਾ ਹੈ ਕਿ ਫੌਜੀਆਂ ਨੇ ਉਨ੍ਹਾਂ ਦੇ ਕਿੰਸ਼ਾਸਾ ਸਥਿਤ ਘਰ ਵਿਚ ਲੁੱਟ-ਖੋਹ ਕੀਤੀ ਹੈ ਅਤੇ ਉਨ੍ਹਾਂ ਦੀ ਧੀ ਜੁਲਿਆਨਾ ਉੱਤੇ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ । ਕਾਂਗੋ ਦੇ ਪਹਿਲੇ ਪ੍ਰਧਾਨ ਮੰਤਰੀ ਦੇ ਵੱਡੇ ਬੇਟੇ ਫਰਾਂਸਵਾ ਲੁਮੁੰਬਾ ਨੇ ਦੱਸਿਆ ਕਿ ਦੇਰ ਰਾਤ ਇਕ ਵਜੇ (ਕੌਮਾਂਤਰੀ ਸਮੇਂ ਅਨੁਸਾਰ ਵੀਰਵਾਰ ਰਾਤ 11 ਵਜੇ) ਲੁਮੁੰਬਾ ਪਰਿਵਾਰ ਦੇ ਘਰ ਵਿਚ ਬੈਰੀਅਰ ਤੋੜ ਕੇ ਦਾਖਲ ਹੋਣ ਵਿਚ ਪੰਜ ਫੌਜੀ ਸਫਲ ਹੋ ਗਏ । ਉਨ੍ਹਾਂ ਇਕ ਬਿਆਨ ਵਿਚ ਕਿਹਾ ਕਿ ਲੁੱਟ-ਖੋਹ ਦੌਰਾਨ ਉਸ ਦੀ ਛੋਟੀ ਭੈਣ ਜੁਲਿਆਨਾ ਨੇ ਘੁਸਪੈਠੀਆਂ ਤੋਂ ਬਚਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ ਸਿਰ ਉੱਤੇ ਰਾਇਫਲ ਦੇ ਬਟ ਨਾਲ ਹਮਲਾ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਵਿਅਕਤੀਗਤ ਰੂਪ ਨਾਲ ਨੁਕਸਾਨ ਪਹੁੰਚਾਇਆ ਅਤੇ ਕਾਫੀ ਮਾਤਰਾ ਵਿਚ ਪੈਸਾ ਲੁੱਟ ਕੇ ਦੌੜ ਗਏ । ਕਾਂਗੋ ਵਿਚ ਗੋਂਬੇ ਦੇ ਕਿੰਸ਼ਾਸਾ ਜ਼ਿਲੇ ਵਿਚ ਡਕੈਤੀ ਅਤੇ ਅਗਵਾਹ ਦੀਆਂ ਵਧਦੀਆਂ ਘਟਨਾਵਾਂ ਆਮ ਹੋ ਗਈਆਂ ਹਨ । ਗੋਂਬੇ ਵਿਚ ਵਪਾਰਕ ਹੈਡਕੁਆਰਟਰ ਅਤੇ ਵਿਦੇਸ਼ੀ ਦੂਤਘਰ ਸਥਿਤ ਹਨ।
