ਵਿਵਾਦ ’ਚ ਉੱਤਰ ਕੋਰੀਆ ਵੀ ਕੁੱਦਿਆ, ਅਮਰੀਕਾ ਨੂੰ ਚਿਤਾਵਨੀ
Tuesday, Sep 21, 2021 - 03:12 PM (IST)
ਸਿਓਲ : ਆਸਟ੍ਰੇਲੀਆ ਨੂੰ ਪ੍ਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਮੁਹੱਈਆ ਕਰਵਾਉਣ ਦੇ ਅਮਰੀਕਾ ਦੇ ਫੈਸਲੇ ਤੋਂ ਵਧੇ ਵਿਵਾਦਦ ਵਿਚ ਹੁਣ ਉੱਤਰ ਕੋਰੀਆ ਵੀ ਕੁੱਦ ਪਿਆ ਹੈ। ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਦਰਮਿਆਨ ਹੋਏ ਇਸ ਸਮਝੌਤੇ ਨੂੰ ਬੇਹੱਦ ਖਤਰਨਾਕ ਕਾਰਵਾਈ ਕਰਾਰ ਦਿੰਦੇ ਹੋਏ ਉੱਤਰ ਕੋਰੀਆ ਵਿਦੇਸ਼ ਮੰਤਰਾਲਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਨਾਲ ਏਸ਼ੀਆ-ਪ੍ਰਸ਼ਾਂਤ ਵਿਚ ਸੁਰੱਖਿਆ ਸੰਤੁਲਨ ਵਿਗੜੇਗਾ ਅਤੇ ਹਥਿਆਰਾਂ ਨੂੰ ਪਾਉਣ ਦੀ ਹੋੜ ਨੂੰ ਹੱਲਾਸ਼ੇਰੀ ਮਿਲੇਗੀ।
ਪੜ੍ਹੋ ਇਹ ਵੀ ਖ਼ਬਰ - ਪ੍ਰੀਖਿਆਰਥੀਆਂ ਨੂੰ ਲੱਗਾ ਵੱਡਾ ਝਟਕਾ : ਪੰਜਾਬ ਪੁਲਸ ਹੈੱਡ ਕਾਂਸਟੇਬਲ ਦੀ ਭਰਤੀ ਪ੍ਰੀਖਿਆ ਹੋਈ ਰੱਦ
ਅਧਿਕਾਰੀ ਨੇ ਕਿਹਾ ਕਿ ਉੱਤਰ ਕੋਰੀਆ ਸਮਝੌਤੇ ’ਤੇ ਨੇੜਿਓਂ ਨਜ਼ਰ ਰੱਖੀ ਹੋਈ ਹੈ ਅਤੇ ਜੇਕਰ ਇਸਦਾ ਸਾਡੇ ਦੇਸ਼ ਦੀ ਸੁਰੱਖਿਆ ’ਤੇ ਮਾਮੂਲੀ ਅਸਰ ਵੀ ਪਿਆ ਤਾਂ ਅਸੀਂ ਜਵਾਬੀ ਕਾਰਵਾਈ ਕਰਾਂਗੇ।