ਸੀ ਪੀ ਆਈ ਐਮ ਦੇ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੈਚੁਰੀ ਦੀ ਮੌਤ ''ਤੇ ਦੁੱਖ ਦਾ ਪ੍ਰਗਟਾਵਾ

Friday, Sep 13, 2024 - 11:13 AM (IST)

ਸੀ ਪੀ ਆਈ ਐਮ ਦੇ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੈਚੁਰੀ ਦੀ ਮੌਤ ''ਤੇ ਦੁੱਖ ਦਾ ਪ੍ਰਗਟਾਵਾ

ਰੋਮ (ਕੈਂਥ)- ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੈਚੁਰੀ 72 ਸਾਲ ਦੀ ਉਮਰ ਵਿੱਚ ਇਨਕਲਾਬੀ ਲਹਿਰ ਨੂੰ ਸਮਰਪਿਤ ਸੰਘਰਸ਼ਸ਼ੀਲ ਜੀਵਨ ਦਾ ਤਿਆਗ ਕਰਦੇ ਹੋਏ ਸਦੀਵੀਂ ਵਿਛੋੜਾ ਦੇ ਗਏ। ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਮਿਹਨਤਕਸ਼ ਲੋਕਾਂ ਦੇ ਹੱਕਾਂ ਹਿੱਤਾਂ ਲਈ ਸੰਘਰਸ਼ ਦੇ ਲੇਖੇ ਲਾਇਆ। ਉਨ੍ਹਾਂ ਦੇ ਬੇਵਕਤ ਵਿਛੋੜੇ ਨਾਲ ਪਾਰਟੀ, ਖੱਬੀ ਜਮਹੂਰੀ ਲਹਿਰ ਅਤੇ ਸਮੁੱਚੀ ਮਿਹਨਤਕਸ਼ ਜਨਤਾ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਵੀਅਤਨਾਮ 'ਚ ਤੂਫਾਨ 'ਯਾਗੀ' ਦਾ ਕਹਿਰ, ਮ੍ਰਿਤਕਾਂ ਦੀ ਗਿਣਤੀ 200 ਤੋਂ ਪਾਰ

ਸਾਥੀ ਯੈਚੁਰੀ ਦੇ ਇਸ ਦੁਖਦਾਈ ਵਿਛੋੜੇ ਤੇ ਪਾਰਟੀ ਦੇ ਵਿਦੇਸ਼ਾ ਵਿਚ ਵਸਦੇ ਆਗੂ ਅਤੇ ਹਮਦਰਦ ਵਰਕਰਾਂ ਵਲੋਂ ਕੈਨੇਡਾ ਤੋਂ ਸੁਰਿੰਦਰ ਸੰਘਾ, ਰਮਿੰਦਰਜੀਤ ਸੰਧੂ, ਮਾਸਟਰ ਪਰਮਜੀਤ ਗਾਂਧਰੀ, ਕੁਲਵੰਤ ਢੇਸੀ, ਬਹਾਦਰ ਮੱਲ੍ਹੀ, ਦਲਜੀਤ ਜੌਹਲ, ਹਰਦੇਵ ਸਿੰਘ,ਮਾਸਟਰ ਭਗਤ ਰਾਮ ਸਾਬਕਾ ਐਮ ਪੀ (ਫਿਲੌਰ) ਰਾਮਪਾਲ ਹੀਉਂ, ਇੰਗਲੈਂਡ ਤੋਂ ਸਾਥੀ ਹਰਸੇਵ ਬੈਂਸ, ਰਜਿੰਦਰ ਬੈਂਸ, ਜੋਗਿੰਦਰ ਕੌਰ ਬੈਂਸ, ਮੱਖਣ ਸੰਧੂ, ਗੁਰਮੇਲ ਪਠਲਾਵਾ, ਪਿਆਰ ਕੌਰ, ਰਿਸ਼ਵ ਪਾਲ, ਪਰਮਜੀਤ ਬੰਗਾ, ਇਟਲੀ ਤੋਂ ਸਾਥੀ ਦਵਿੰਦਰ ਹੀਉਂ, ਰਵਿੰਦਰ ਰਾਣਾ, ਨਰਿੰਦਰ ਗੋਸਲ,ਮੁਕੇਸ਼ ਜਾਡਲਾ, ਰਾਜ ਸਰਹਾਲੀ, ਬਲਰਾਜ ਬੀਕਾ, ਮਾਸਟਰ ਬਲਵੀਰ ਮੱਲ, ਅਜੇ ਕੁਮਾਰ ਬਿੱਟਾ, ਭਾਈ ਰਣਧੀਰ ਸਿੰਘ, ਰਣਜੀਤ ਜੀਤਾ, ਜੋਗਿੰਦਰ ਸੁੰਮਨ,ਵਿਸ਼ਾਲ ਪਾਲ, ਅਜੇ ਲੱਧੜ, ਅਮਰੀਕਾ ਤੋਂ ਨਿਰਮਲ ਪਠਲਾਵਾ, ਰਾਮ ਲਾਲ ਹੀਉਂ, ਪਰਮਜੀਤ ਸਿੰਘ,ਵਿਵੇਕ ਪਾਲ, ਰੀਮਾ ਰਾਣੀ, ਜਪਾਨ ਤੋਂ ਰੁਪਿੰਦਰ ਯੋਧਾਂ, ਨਿਊਜ਼ੀਲੈਂਡ ਤੋਂ ਜਰਨੈਲ ਰਾਹੋਂ, ਪ੍ਰਿੰਸ ਬੰਗਾ, ਪੁਰਤਗਾਲ ਤੋਂ ਸੋਮਨਾਥ ਛੋਕਰਾਂ, ਆਸਟਰੀਆ ਤੋਂ ਕਾਮਰੇਡ ਹੰਸਰਾਜ, ਬੈਲਜੀਅਮ ਤੋਂ ਦਵਿੰਦਰ ਯੋਧਾਂ, ਆਦਿ ਸਾਥੀਆਂ ਵਲੋਂ ਸਾਥੀ ਸੀਤਾ ਰਾਮ ਯੈਚੁਰੀ ਦੇ ਪਰਿਵਾਰ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨਾਲ  ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਇਨਕਲਾਬੀ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਪਾਰਟੀ, ਜਮਹੂਰੀ ਲਹਿਰ ਅਤੇ ਸਮਾਜ ਸੇਵਾ ਵਿੱਚ ਪਾਏ ਅਥਾਹ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News