ਮੈਕਸੀਕੋ 'ਚ ਵਾਇਰਸ ਕਾਰਣ ਹਾਲਾਤ ਬਹੁਤ ਖਰਾਬ : WHO

12/02/2020 2:28:59 AM

ਮੈਕਸਿਕੋ ਸਿਟੀ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਮੁਖੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਣ 'ਮੈਕਸੀਕੋ ਬੁਰੀ ਹਾਲਾਤ 'ਚ ਹੈ।'' ਇਸ ਦੇ ਨਾਲ ਹੀ ਡਬਲਯੂ.ਐੱਚ.ਓ. ਨੇ ਮੈਕਸੀਕੋ ਨੇਤਾਵਾਂ ਨੂੰ ਅਪੀਲੀ ਕੀਤੀ ਹੈ ਕਿ ਉਹ ਇਨਫੈਕਸ਼ਨ ਨੂੰ ਲੈ ਕੇ ਗੰਭੀਰ ਰਵੱਈਆ ਅਪਣਾਉਣ ਅਤੇ ਆਪਣੇ ਨਾਗਰਿਕਾਂ ਦੇ ਸਾਹਮਣੇ ਉਦਾਹਰਣ ਪੇਸ਼ ਕਰਨ।

ਇਹ ਵੀ ਪੜ੍ਹੋ:-iPhone 12 ਦੇ ਕੁੱਲ ਕੰਪੋਨੈਂਟਸ ਦਾ ਖਰਚ ਸਿਰਫ 27,500 ਰੁਪਏ, ਰਿਪੋਰਟ ਤੋਂ ਹੋਇਆ ਖੁਲਾਸਾ

ਡਬਲਯੂ.ਐੱਚ.ਓ. ਦੇ ਡਾਇਰੈਕਟਰ ਜਨਰਲ ਟੀ.ਏ. ਗੇਬ੍ਰੇਸਸ ਦਾ ਬਿਆਨ ਸੋਮਵਾਰ ਨੂੰ ਆਇਆ ਜਦ ਮੈਕਸੀਕੋ 'ਚ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1,05,940 ਹੋ ਗਈ। ਦੇਸ਼ 'ਚ ਹੁਣ ਤੱਕ ਇਨਫੈਕਸ਼ਨ ਦੇ 1,113,543 ਮਾਮਲੇ ਸਾਹਮਣੇ ਆ ਚੁੱਕੇ ਹਨ। ਜਾਂਚ ਦੀ ਗਿਣਤੀ 'ਚ ਕਮੀ ਦੇ ਚੱਲਦੇ ਮੈਕਸੀਕੋ 'ਚ ਇਨਫੈਕਟਿਡਾਂ ਦੀ ਗਿਣਤੀ ਕਿਤੇ ਜ਼ਿਆਦਾ ਹੋਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ:-8 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ 'ਚ ਖਰੀਦੋ ਇਹ ਸ਼ਾਨਦਾਰ ਭਾਰਤੀ ਸਮਾਰਟਫੋਨਸ

ਗੇਬ੍ਰੇਸਸ ਨੇ ਇਕ ਪ੍ਰੈੱਸ ਗੱਲਬਾਤ 'ਚ ਕਿਹਾ ਕਿ ਮੈਕਸੀਕੋ 'ਚ ਇਨਫੈਕਸ਼ਨ ਦੇ ਵਧਦੇ ਮਾਮਲੇ ਚਿੰਤਾਜਨਕ ਹਨ। ਮਾਸਕ ਨਾ ਲਾਉਣ ਨੂੰ ਲੈ ਕੇ ਰਾਸ਼ਟਰਪਤੀ ਲੋਪੇਜ ਓਬਰਾਡੋਰ ਦੀ ਕਈ ਵਾਰ ਆਚੋਲਨਾ ਕੀਤੀ ਜਾ ਚੁੱਕੀ ਹੈ। ਡਬਲਯੂ.ਐੱਚ.ਓ. ਮੁਖੀ ਨੇ ਦੇਸ਼ ਦੇ ਨੇਤਾਵਾਂ ਨਾਲ ਮਹਾਮਾਰੀ ਦੇ ਪ੍ਰਤੀ ਗੰਭੀਰ ਰਵੱਈਆ ਅਪਣਾਉਣ ਦੀ ਅਪੀਲ ਕੀਤੀ।


Karan Kumar

Content Editor

Related News