ਕੋਰੋਨਾ ਦਾ ਇਹ ਟੀਕਾ ਲੁਆਉਣ ਤੋਂ ਬਾਅਦ ਕੁੜੀ ਦੀ ਵਿਗੜੀ ਹਾਲਤ, 3 ਵਾਰ ਕਰਾਉਣੀ ਪਈ 'ਬ੍ਰੇਨ ਸਰਜਰੀ'
Thursday, Apr 22, 2021 - 03:18 AM (IST)
ਵਾਸ਼ਿੰਗਟਨ - ਪਿਛਲੇ ਕੁਝ ਵੇਲੇ ਵਿਚ ਕੋਰੋਨਾ ਵਾਇਰਸ ਟੀਕਾਕਰਨ ਕਾਰਣ ਖੂਨ ਦੇ ਥੱਕੇ ਜੰਮਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਅਸਲ ਵਿਚ ਕੋਰੋਨਾ ਦਾ ਟੀਕਾ ਲੁਆਉਣ ਤੋਂ ਬਾਅਦ ਖੂਨ ਦਾ ਥੱਕਾ ਜੰਮਣ ਕਾਰਣ ਹਾਰਟ-ਅਟੈਕ ਅਤੇ ਬ੍ਰੇਨ ਸਟ੍ਰੋਕ ਜਿਹੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਜਾਣਕਾਰੀ ਮੁਤਾਬਕ ਜਾਨਸਨ ਐਂਡ ਜਾਨਸਨ ਦੀ ਵੈਕਸੀਨ ਕਾਰਣ ਕੁਝ ਲੋਕਾਂ ਵਿਚ ਖੂਨ ਦੇ ਥੱਕੇ ਜੰਮਣ ਦਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕਾ ਦੇ ਨੇਵਾਦਾ ਵਿਚ ਇਕ 18 ਸਾਲਾਂ ਕੁੜੀ ਨੂੰ ਜਾਨਸਨ ਐਂਡ ਜਾਨਸਨ ਦੀ ਕੋਰੋਨਾ ਵੈਕਸੀਨ ਲੁਆਉਣ ਤੋਂ ਬਾਅਦ 3 ਵਾਰ ਬ੍ਰੇਨ ਸਰਜਰੀ ਕਰਾਉਣੀ ਪਈ।
ਇਹ ਵੀ ਪੜੋ - ਪਾਕਿਸਤਾਨ ਦੇ ਇਕ ਵੱਡੇ ਹੋਟਲ 'ਚ ਜਬਰਦਸ਼ਤ ਧਮਾਕਾ, 5 ਲੋਕਾਂ ਦੀ ਤੇ 33 ਜ਼ਖਮੀ
ਬੁਲਾਰੇ ਬ੍ਰੇਟ ਜਾਨਸਨ ਨੇ ਕਿਹਾ ਕਿ ਪੀੜਤਾ ਐੱਮਾ ਬਰਕ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਜਾਨਸਨ ਐਂਡ ਜਾਨਸਨ ਦੀ ਵੈਕਸੀਨ ਦੀ ਪਹਿਲੀ ਡੋਜ਼ ਲਈ ਸੀ। ਵੈਕਸੀਨ ਲੈਣ ਤੋਂ ਇਕ ਹਫਤੇ ਬਾਅਦ ਹੀ ਉਹ ਬੀਮਾਰ ਮਹਿਸੂਸ ਕਰਨ ਲੱਗੀ। ਉਹ ਅਮਰੀਕਾ ਵਿਚ 6 ਔਰਤਾਂ ਵਿਚੋਂ ਇਕ ਸੀ ਜਿਸ ਨੇ ਗੰਭੀਰ ਥੱਕੇ ਦੇ ਗਲਤ ਪ੍ਰਭਾਵ ਦਾ ਅਨੁਭਵ ਕੀਤਾ। ਇਨ੍ਹਾਂ ਵਿਚੋਂ ਇਕ ਦੀ ਤਾਂ ਮੌਤ ਹੀ ਹੋ ਗਈ। ਖੂਨ ਦੇ ਥੱਕੇ ਜੰਮਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਨੇ ਕੋਰੋਨਾ ਮਹਾਮਾਰੀ ਦੇ ਪ੍ਰਸਾਰ ਵਿਚਾਲੇ ਜਾਨਸਨ ਐਂਡ ਜਾਨਸਨ ਦੀ ਵੈਕਸੀਨ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਹੈ।
ਇਹ ਵੀ ਪੜੋ - ਕੋਰੋਨਾ ਕਾਲ 'ਚ ਸੈਲਾਨੀਆਂ ਲਈ ਜਲਦ ਹੀ ਆਪਣੇ ਦਰਵਾਜ਼ੇ ਖੋਲ੍ਹਣ ਜਾ ਰਿਹੈ ਇਹ ਮੁਲਕ
ਅਮਰੀਕੀ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਅਤੇ ਅਮਰੀਕੀ ਖਾਦ ਅਤੇ ਡਰੱਗ ਪ੍ਰਸ਼ਾਸਨ (ਐੱਫ. ਡੀ. ਏ.) ਨੇ ਇਸ ਦੀ ਵਰਤੋਂ 'ਤੇ ਤੁਰੰਤ ਰੋਕ ਲਾਉਣ ਨੂੰ ਕਿਹਾ ਹੈ। ਐਸਟ੍ਰਾਜ਼ੈਨੇਕਾ ਤੋਂ ਬਾਅਦ ਜਾਨਸਨ ਐਂਡ ਜਾਨਸਨ ਦੀ ਵੈਕਸੀਨ 'ਤੇ ਕਲਾਟਿੰਗ ਨਾਲ ਜੁੜੇ ਸਵਾਲ ਉਠ ਰਹੇ ਹਨ। ਜਾਨਸਨ ਐਂਡ ਜਾਨਸਨ ਦੀ ਵੈਕਸੀਨ ਨੂੰ ਲੈ ਕੇ ਕੁਝ ਸਮੇਂ ਤੋਂ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਲੈਣ ਵਾਲਿਆਂ ਵਿਚ ਬਲੱਡ ਕਲਾਟਿੰਗ ਦੇ ਮਾਮਲੇ ਮਿਲ ਰਹੇ ਹਨ। ਹਾਲਾਂਕਿ ਯੂਰਪੀਨ ਮੈਡੀਕਲ ਏਜੰਸੀ ਨੇ ਇਹ ਵੀ ਕਿਹਾ ਹੈ ਕਿ ਜਾਨਸਨ ਐਂਡ ਜਾਨਸਨ ਦਾ ਕੋਰੋਨਾ ਵਾਇਰਸ ਟੀਕਾ ਲੋਕਾਂ ਲਈ ਲਾਹੇਵੰਦ ਸਾਬਿਤ ਹੋਣ ਕਾਰਣ ਇਸ ਨਾਲ ਜੁੜੇ ਇਸ ਖਤਰੇ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ। ਯੂਰਪੀਨ ਮੈਡੀਕਲ ਏਜੰਸੀ ਨੇ ਕਿਹਾ ਕਿ ਵੈਕਸੀਨ ਲੁਆਉਣ ਤੋਂ ਬਾਅਦ ਬਲੱਡ ਕਲਾਟਿੰਗ ਦੇ ਕੁਝ ਮਾਮਲੇ ਦੇਖਣ ਵਿਚ ਸਾਹਮਣੇ ਆਏ ਹਨ ਪਰ ਇਸ ਕਾਰਣ ਕੋਰੋਨਾ ਵਾਇਰਸ ਟੀਕੇ ਦਾ ਫਾਇਦੇ ਨੂੰ ਅਣਗੋਲਿਆ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜੋ - ਫਰਾਂਸ ਜਾਣ ਵਾਲਿਆਂ ਲਈ ਅਹਿਮ ਖਬਰ, ਸਰਕਾਰ ਨੇ ਕੀਤਾ ਇਹ ਵੱਡਾ ਐਲਾਨ