20 ਸਾਲਾ ਲੜਕੀ ਨੇ ਲਗਾਈ ਅਨੋਖੀ ਸ਼ਰਤ, ਹੁਣ 6 ਮਹੀਨੇ ਤੱਕ ਰੋਜ਼ਾਨਾ ਕਰੇਗੀ ਇਹ ਕੰਮ

12/10/2017 1:18:55 PM

ਨਿਊਯਾਰਕ (ਬਿਊਰੋ)— ਅਕਸਰ ਲੋਕ ਜੋਸ਼ ਵਿਚ ਕਈ ਵਾਰੀ ਅਜਿਹੀ ਸ਼ਰਤ ਲਗਾ ਲੈਂਦੇ ਹਨ, ਜਿਸ ਕਾਰਨ ਬਾਅਦ ਵਿਚ ਉਨ੍ਹਾਂ ਨੂੰ ਪਛਤਾਉਣਾ ਪੈਂਦਾ ਹੈ। ਸ਼ਰਤ ਦੇ ਨਤੀਜੇ ਦਾ ਅੰਦਾਜ਼ਾ ਲਗਾਏ ਬਿਨਾ ਹੀ ਅਲਾਬਾਮਾ ਯੂਨੀਵਰਸਿਟੀ ਵਿਚ ਪੜ੍ਹਨ ਵਾਲੀ ਇਕ ਲੜਕੀ ਨੇ ਵੀ ਅਜਿਹੀ ਹੀ ਸ਼ਰਤ ਲਗਾ ਲਈ, ਜਿਸ ਦਾ ਹੁਣ ਉਸ ਨੂੰ ਪਛਤਾਵਾ ਹੋ ਰਿਹਾ ਹੈ। ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਜੇ ਉਹ ਸ਼ਰਤ ਹਾਰ ਜਾਵੇਗੀ ਅਤੇ ਅਗਲੇ 6 ਮਹੀਨਿਆਂ ਤੱਕ ਉਸ ਨੂੰ ਰੋਜ਼ਾਨਾ ਇਹ ਕੰਮ ਕਰਨਾ ਪਵੇਗਾ। 
1,000 ਰੀਟਵੀਟ ਦੀ ਲਗਾਈ ਸੀ ਸ਼ਰਤ


20 ਸਾਲਾ ਕੈਲਸੀ ਹਾਲ ਕ੍ਰਿਸਮਸ ਦੀਆਂ ਤਿਆਰੀਆਂ ਨੂੰ ਲੈ ਕੇ ਕੁਝ ਜ਼ਿਆਦਾ ਹੀ ਖੁਸ਼ ਸੀ ਅਤੇ ਉਸ ਨੇ ਬਿਨਾ ਸੋਚੇ-ਸਮਝੇ ਇੰਟਰਨੈੱਟ 'ਤੇ ਕ੍ਰਿਸਮਸ ਟ੍ਰੀ ਜਿਹੀ ਡਰੈੱਸ ਪਾ ਕੇ ਇਕ ਸ਼ਰਤ ਲਗਾਈ। ਉਸ ਨੇ ਕ੍ਰਿਸਮਸ ਟ੍ਰੀ ਦੀ ਡਰੈੱਸ ਵਿਚ ਆਪਣੀ ਇਕ ਤਸਵੀਰ ਟਵਿੱਟਰ 'ਤੇ ਪਾਉਂਦੇ ਹੋਏ ਲਿਖਿਆ ਕਿ ਜੇ ਇਸ ਤਸਵੀਰ ਨੂੰ 1,000 ਰੀਟਵੀਟ ਮਿਲੇ ਤਾਂ ਉਹ ਅਗਲੇ ਸਮੈਸਟਰ ਤੱਕ ਇਹੀ ਕੱਪੜੇ ਪਾਵੇਗੀ। ਸ਼ਰਤ ਰੱਖਣ ਵਿਚ ਕੋਈ ਬੁਰਾਈ ਨਹੀਂ ਹੈ ਪਰ ਉਸ ਦੇ ਕੱਪੜਿਆਂ ਵਿਚ ਜ਼ਰੂਰ ਹੈ। 
ਕੈਲਸੀ ਨੇ ਕ੍ਰਿਸਮਸ ਟ੍ਰੀ ਦੀ ਡਰੈੱਸ ਵਿਚ ਜੋ ਤਸਵੀਰ ਖਿੱਚ ਕੇ ਪਾਈ ਸੀ। ਉਸ ਦੀ ਚੁਣੌਤੀ ਨੂੰ ਯੂਜਰਸ ਨੇ ਬੇਕਾਰ ਨਹੀਂ ਜਾਣ ਦਿੱਤਾ ਅਤੇ ਜਲਦੀ ਹੀ ਉਨ੍ਹਾਂ ਦੇ ਰੀਟਵੀਟ ਕਰਨੇ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਰੀਟਵੀਟ ਨੇ ਜਲਦੀ ਹੀ 1,000 ਤੋਂ ਜ਼ਿਆਦਾ ਦਾ ਅੰਕੜਾ ਪਾਰ ਕਰ ਲਿਆ। ਖਬਰ ਲਿਖੇ ਜਾਣ ਤੱਕ ਇਸ ਟਵੀਟ ਨੂੰ 33,337 ਵਾਰੀ ਰੀਟਵੀਟ ਅਤੇ 54,338 ਵਾਰੀ ਲਾਈਕ ਕੀਤਾ ਜਾ ਚੁੱਕਾ ਹੈ।
ਹੁਣ ਕੈਲਸੀ ਨੂੰ ਹੋ ਰਿਹਾ ਹੈ ਅਫਸੋਸ
ਇਸ ਟਵੀਟ ਨੂੰ ਜ਼ਿਆਦਾ ਤੋਂ ਜ਼ਿਆਦਾ ਰੀਟਵੀਟ ਮਿਲੇ। ਇਸ ਲਈ ਖੁਦ ਟਵਿੱਟਰ ਵੀ ਇਸ ਵਿਚ ਸ਼ਾਮਲ ਰਿਹਾ। ਕੈਲਸੀ ਨੂੰ ਹੁਣ ਆਪਣੇ ਵੱਲੋਂ ਕੀਤੇ ਟਵੀਟ 'ਤੇ ਅਫਸੋਸ ਹੋ ਰਿਹਾ ਹੈ। ਉਸ ਨੇ ਲਿਖਿਆ ਹੈ ਕਿ ਉਹ ਅਜਿਹਾ ਨਹੀਂ ਕਰਨਾ ਚਾਹੁੰਦੀ ਪਰ ਹੁਣ ਸ਼ਰਤ ਹਾਰ ਜਾਣ ਮਗਰੋਂ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੈ। ਟਵਿੱਟਰ 'ਤੇ ਲੋਕ ਕੈਲਸੀ ਨੂੰ ਯਾਦ ਦਿਲਾ ਰਹੇ ਹਨ ਕਿ ਸ਼ਰਤ ਉਸ ਨੇ ਖੁਦ ਹੀ ਲਗਾਈ ਹੈ।
ਤਸਵੀਰ ਖਿੱਚਵਾਉਣ ਲਈ ਲੱਗੀ ਲਾਈਨ

PunjabKesari
ਕੈਲਸੀ ਹੁਣ ਰੋਜ਼ਾਨਾ ਇਸ ਡਰੈੱਸ ਨੂੰ ਪਾ ਕੇ ਕਾਲਜ ਜਾ ਰਹੀ ਹੈ। ਇਕ ਟਵੀਟ ਵਿਚ ਉਸ ਨੇ ਲਿਖਿਆ,''ਮੀਂਹ ਪੈਣ ਵਾਲਾ ਹੈ ਅਤੇ ਇਹ ਕੱਪੜੇ ਖਰਾਬ ਹੋ ਰਹੇ ਹਨ।'' ਉਸ ਨੂੰ ਇਹ ਡਰੈੱਸ ਪਾ ਕੇ ਬਰਫ 'ਤੇ ਵੀ ਚੱਲਣਾ ਪਿਆ। ਕਾਲਜ ਵਿਚ ਉਹ ਖਿੱਚ ਦਾ ਕੇਂਦਰ ਬਣ ਗਈ ਹੈ।  ਕਈ ਬੱਚਿਆਂ ਨੇ ਉਸ ਨਾਲ ਤਸਵੀਰ ਖਿੱਚਵਾਈਆਂ ਹਨ ਅਤੇ ਕਈ ਉਸ ਨਾਲ ਵੀਡੀਓ ਵੀ ਬਣਾ ਰਹੇ ਹਨ। ਹੁਣ ਸ਼ਾਇਦ ਕੈਲਸੀ ਜ਼ਿੰਦਗੀ ਵਿਚ ਦੁਬਾਰਾ ਅਜਿਹੀ ਸ਼ਰਤ ਨਹੀਂ ਲਗਾਏਗੀ।

 


Related News