ਕੁਈਨਜ਼ਲੈਂਡ : ਆਪਣੀ ਪ੍ਰੇਮਿਕਾ ਨੂੰ ਸਾੜਨ ਦੇ ਦੋਸ਼ ''ਚ ਨੌਜਵਾਨ ਨੂੰ ਹੋਈ 11 ਸਾਲ ਦੀ ਜੇਲ

Friday, Jun 08, 2018 - 01:48 PM (IST)

ਕੁਈਨਜ਼ਲੈਂਡ : ਆਪਣੀ ਪ੍ਰੇਮਿਕਾ ਨੂੰ ਸਾੜਨ ਦੇ ਦੋਸ਼ ''ਚ ਨੌਜਵਾਨ ਨੂੰ ਹੋਈ 11 ਸਾਲ ਦੀ ਜੇਲ

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਕੁਈਨਜ਼ਲੈਂਡ ਵਿਚ ਇਕ ਨੌਜਵਾਨ ਜਿਸ ਨੇ ਆਪਣੀ ਨਾਬਾਲਗ ਪ੍ਰੇਮਿਕਾ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਸੀ ਅਤੇ ਬਾਅਦ ਵਿਚ ਉਸੇ ਹਾਲਤ ਵਿਚ ਛੱਡ ਕੇ ਭੱਜ ਗਿਆ ਸੀ। ਹੁਣ ਉਹ ਅਗਲੇ 6 ਸਾਲ ਤੱਕ ਸਲਾਖਾਂ ਪਿੱਛੇ ਰਹੇਗਾ। 19 ਸਾਲਾ ਬ੍ਰੇਈ ਟੇਲਰ ਲੇਵਿਸ ਨੂੰ ਮਈ 2016 ਵਿਚ ਆਪਣੀ ਪ੍ਰੇਮਿਕਾ ਕਿਏਸ਼ਾ ਫਾਈਨਮੋਰ ਨੂੰ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿਚ ਬੀਤੇ ਹਫਤੇ ਦੋਸ਼ੀ ਪਾਇਆ ਗਿਆ ਸੀ। ਜੱਜ ਮਾਈਕਲ ਵਿਲੀਅਮਸਨ ਨੇ ਸ਼ੁੱਕਰਵਾਰ ਨੂੰ ਬੀਨਲੇਹ ਜ਼ਿਲਾ ਅਦਾਲਤ ਵਿਚ ਲੇਵਿਸ ਨੂੰ 11 ਸਾਲ ਕੈਦ ਦੀ ਸਜ਼ਾ ਸੁਣਾਈ। ਕੁਈਨਜ਼ਲੈਂਡ ਦੇ ਕਾਨੂੰਨ ਤਹਿਤ ਘਰੇਲੂ ਹਿੰਸਾ ਅਪਰਾਧੀਆਂ ਨੂੰ ਆਪਣੀ ਸਜ਼ਾ ਦਾ ਘੱਟ ਤੋਂ ਘੱਟ 80 ਫੀਸਦੀ ਹਿੱਸਾ ਦੇਣਾ ਚਾਹੀਦਾ ਹੈ ਮਤਲਬ ਕਿ ਲੇਵਿਸ ਦੀ ਰਿਹਾਈ ਸਾਲ 2025 ਵਿਚ ਹੋ ਸਕਦੀ ਹੈ ਕਿਉਂਕਿ ਉਸ ਨੇ ਲੱਗਭਗ ਦੋ ਸਾਲ ਹਿਰਾਸਤ ਵਿਚ ਬਿਤਾਏ ਹਨ। 
ਉੱਧਰ ਬ੍ਰਿਸਬੇਨ ਦੇ ਦੱਖਣ ਵਿਚ ਮਾਰਸਡਨ ਵਿਚ ਹਮਲੇ ਦੇ ਬਾਅਦ ਫਾਈਨਮੋਰ ਦੀਆਂ ਬਾਂਹਾਂ, ਛਾਤੀ, ਪਿੱਠ, ਪੇਟ ਅਤੇ ਪੱਟਾਂ 'ਤੇ ਸੜਨ ਦੇ ਨਿਸ਼ਾਨ ਬਣ ਗਏ ਸਨ। ਫਾਈਨਮੋਰ ਦੋ ਦਿਨ ਤੱਕ ਕੋਮਾ ਵਿਚ ਰਹੀ। ਉਸ ਦੇ ਸਰੀਰ ਦੇ ਕਈ ਹਿੱਸੇ ਬੁਰੀ ਤਰ੍ਹਾਂ ਸੜ ਗਏ ਸਨ। ਇਕ ਮਹੀਨੇ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਪਰ ਉਸ ਨੂੰ ਆਪਣਾ ਸਰੀਰਕ ਅਤੇ ਮਾਨਸਿਕ ਸਿਹਤ ਦਾ ਲਗਾਤਾਰ ਇਲਾਜ ਕਰਵਾਉਣਾ ਪਿਆ। ਫਾਈਨਮੋਰ 'ਤੇ ਹਮਲੇ ਦੇ ਬਾਅਦ ਲੇਵਿਸ ਦਾ ਰਵੱਈਆ ਹੋਰ ਹਮਲਾਵਰ ਹੋ ਗਿਆ ਸੀ। ਲੇਵਿਸ ਨੂੰ 10 ਹੋਰ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਹੈ, ਜਿਸ ਵਿਚ ਇਸ ਹਮਲੇ ਸਮੇਤ ਇਕ 16 ਸਾਲਾ ਲੜਕੀ ਦੇ ਸਿਰ ਵਿਚ ਦੋ ਵਾਰੀ ਹਮਲਾ ਕਰਨਾ ਸ਼ਾਮਲ ਹੈ।


Related News