ਪਾਕਿ ''ਚ ਸਿੰਧ ਦੇ ਮੰਤਰੀ ਦੀ ਹੱਤਿਆ ਦੀ ਗੁੱਥੀ ਸੁਲਝੀ

Friday, Feb 02, 2018 - 05:49 PM (IST)

ਪਾਕਿ ''ਚ ਸਿੰਧ ਦੇ ਮੰਤਰੀ ਦੀ ਹੱਤਿਆ ਦੀ ਗੁੱਥੀ ਸੁਲਝੀ

ਕਰਾਚੀ (ਭਾਸ਼ਾ)— ਪਾਕਿਸਤਾਨ ਦੇ ਸਿੰਧ ਸੂਬੇ ਦੇ ਇਕ ਸੀਨੀਅਰ ਮੰਤਰੀ ਦੀ ਲਾਸ਼ ਬਰਾਮਦ ਕੀਤੇ ਜਾਣ ਦੀ ਗੁੱਥੀ ਸੁਲਝ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਮੰਤਰੀ ਨੇ ਪਹਿਲਾਂ ਆਪਣੀ ਪਤਨੀ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਫਿਰ ਖੁਦਕੁਸ਼ੀ ਕਰ ਲਈ। ਮੀਰ ਹਜ਼ਾਰ ਬਿਜਰਾਨੀ (71) ਅਤੇ ਉਸ ਦੀ ਪਤਨੀ ਫਰੀਹਾ ਰੱਜ਼ਾਕ ਦੀ ਲਾਸ਼ ਕੱਲ ਉਨ੍ਹਾਂ ਦੇ ਆਵਾਸ ਤੋਂ ਬਰਾਮਦ ਕੀਤੀ ਗਈ ਸੀ। ਦੋਹਾਂ ਨੂੰ ਨੇੜਿਓਂ ਦੀ ਗੋਲੀ ਮਾਰੀ ਗਈ ਸੀ। ਕਰਾਚੀ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਇਕ ਬਿਆਨ ਵਿਚ ਕਿਹਾ ਕਿ ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ਵਿਚ ਪਤਾ ਚੱਲਿਆ ਹੈ ਕਿ ਬਿਜਰਾਨੀ ਨੇ ਪਹਿਲਾਂ ਪਤਨੀ ਨੂੰ ਗੋਲੀ ਮਾਰੀ ਅਤੇ ਫਿਰ ਖੁਦ ਨੂੰ ਗੋਲੀ ਮਾਰ ਲਈ। ਜਾਂਚ ਦੌਰਾਨ ਪੁਲਸ ਨੇ ਮੌਕਾ-ਏ-ਵਾਰਦਾਤ ਦੀ ਘੇਰਾਬੰਦੀ ਕਰ ਦਿੱਤੀ ਸੀ ਅਤੇ ਸੀ. ਸੀ. ਟੀ. ਵੀ. ਫੁਟੇਜ ਅਤੇ ਤਸਵੀਰਾਂ ਵੀ ਲਈਆਂ ਸਨ।


Related News