ਅੱਤਵਾਦ ਨਾਲ ਮੁਕਾਬਲਾ ਕਰ ਕੇ ਉਸ ਨੂੰ ਹਾਰ ਦੇਣੀ ਚਾਹੀਦੈ : ਟਰੰਪ

02/18/2017 6:16:27 PM

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅੱਤਵਾਦ ਦੇ ਖਤਰੇ ਨਾਲ ਮੁਕਾਬਲਾ ਕਰ ਕੇ ਉਸ ਨੂੰ ਹਾਰ ਦੇਣੀ ਚਾਹੀਦੀ ਹੈ ਅਤੇ ਉਨ੍ਹਾਂ ਨੇ ਭਰੋਸਾ ਜ਼ਾਹਰ ਕੀਤਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਇਹ ਟੀਚਾ ਹਾਸਲ ਕਰਨ ''ਚ ਸਮਰੱਥ ਹੋਵੇਗਾ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਦੇਸ਼ ਦੇ ਨਾਮ ਆਪਣੇ ਹਫਤਾਵਾਰੀ ਰੇਡੀਓ ਅਤੇ ਵੈੱਬ ਸੰਬੋਧਨ ''ਚ ਕਿਹਾ, ''''ਅੱਤਵਾਦ ਇਕ ਖਤਰਾ ਹੈ, ਜਿਸ ਦਾ ਮੁਕਾਬਲਾ ਕਰ ਕੇ ਉਸ ਨੂੰ ਹਾਰ ਦੇਣੀ ਚਾਹੀਦੀ ਹੈ ਅਤੇ ਅਸੀਂ ਉਸ ਨੂੰ ਜ਼ਰੂਰ ਹਾਰ ਦੇਵਾਂਗੇ।''''
ਦੱਸਣ ਯੋਗ ਹੈ ਕਿ ਟਰੰਪ ਨੇ ਇਸ ਹਫਤੇ ਕਿਹਾ ਸੀ ਕਿ ਉਹ ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੂੰ ਮਿਲੇ ਸਨ ਅਤੇ ਉਨ੍ਹਾਂ ਨੇ ਇਜ਼ਰਾਇਲ ਦੀ ਸੁਰੱਖਿਆ ਲਈ ਅਮਰੀਕਾ ਦੀ ਵਚਨਬੱਧਤਾ ਨੂੰ ਲੈ ਕੇ ਭਰੋਸਾ ਦਿੱਤਾ। ਟਰੰਪ ਨੇ ਕਿਹਾ ਕਿ ਮੇਰੇ ਦੋਸਤ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦਾ ਵ੍ਹਾਈਟ ਹਾਊਸ ''ਚ ਸੁਆਗਤ ਕਰਨਾ ਮੇਰੇ ਲਈ ਮਾਣ ਦੀ ਗੱਲ ਸੀ। ਉਨ੍ਹਾਂ ਕਿਹਾ ਕਿ ਅਸੀਂ ਇਜ਼ਰਾਇਲ ਨਾਲ ਇਹ ਡੂੰਘਾ ਵਿਸ਼ਵਾਸ ਸਾਂਝਾ ਕਰਦੇ ਹਾਂ ਕਿ ਸਾਨੂੰ ਬੇਕਸੂਰ ਜ਼ਿੰਦਗੀਆਂ ਦੀ ਹਿਫਾਜ਼ਤ ਕਰਨੀ ਚਾਹੀਦੀ ਹੈ।

Tanu

News Editor

Related News