ਸੈਕਰਾਮੈਂਟੋ ਯੂਨੀਵਰਸਿਟੀ ਵੱਲੋਂ ਪੰਜਾਬੀ ਕਲਾਸ ਬੰਦ ਕਰਨ ਦੇ ਫ਼ੈਸਲੇ ਦਾ ਭਾਈਚਾਰੇ ਵੱਲੋਂ ਵਿਰੋਧ

Wednesday, May 06, 2020 - 10:12 AM (IST)

ਸੈਕਰਾਮੈਂਟੋ ਯੂਨੀਵਰਸਿਟੀ ਵੱਲੋਂ ਪੰਜਾਬੀ ਕਲਾਸ ਬੰਦ ਕਰਨ ਦੇ ਫ਼ੈਸਲੇ ਦਾ ਭਾਈਚਾਰੇ ਵੱਲੋਂ ਵਿਰੋਧ

ਸੈਕਰਾਮੈਂਟੋ, (ਨੀਟਾ ਮਾਛੀਕੇ )- ਸਟੇਟ ਯੂਨੀਵਰਸਿਟੀ ਵਿਚ ਪੰਜਾਬੀ ਭਾਸ਼ਾ ਪਿਛਲੇ 18 ਸਾਲ ਤੋਂ ਪੜ੍ਹਾਈ ਜਾ ਰਹੀ ਸੀ ਪਰ ਯੂਨੀਵਰਸਿਟੀ ਨੇ ਅਚਾਨਕ ਪੰਜਾਬੀ ਕਲਾਸ ਬੰਦ ਕਰਨ ਦਾ ਫੈਸਲਾ ਲੈ ਲਿਆ ਜਿਸ ਕਰਕੇ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸ ਕਲਾਸ ਕਰਕੇ ਜਿੱਥੇ ਪੰਜਾਬੀ ਬੱਚੇ ਤਾਂ ਇਹ ਕਲਾਸ ਲੈਂਦੇ ਹੀ ਸਨ, ਬਲਕਿ ਬਹੁਤ ਸਾਰੇ ਗ਼ੈਰ ਪੰਜਾਬੀ ਬੱਚੇ ਵੀ ਇਸ ਕਲਾਸ ਦਾ ਫ਼ਾਇਦਾ ਲੈ ਰਹੇ ਸਨ।

 ਬੱਚੇ ਇਸ ਕਰਕੇ ਵੀ ਕਾਫ਼ੀ ਨਿਰਾਸ਼ ਹਨ ਕਿ ਉਹ ਪੱਤਝੜ ਸੀਜ਼ਨ 2020 ਲਈ ਇਹ ਕਲਾਸ ਲੈਣਾ ਚਹੁੰਦੇ ਸਨ। ਪੰਜਾਬੀਆਂ ਦਾ ਕੈਲੇਫੋਰਨੀਆ ਵਿੱਚ 100 ਸਾਲ ਪੁਰਾਣਾ ਇਤਿਹਾਸ ਹੈ, ਸਾਡੀਆਂ ਜੜ੍ਹਾਂ ਇੱਥੇ ਹਨ ਪਰ ਇਸ ਤਰ੍ਹਾਂ ਪੰਜਾਬੀ ਕਲਾਸ ਦਾ ਕੈਂਸਲ ਹੋਣਾ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਹੈ। ਆਸ ਕਰਦੇ ਹਾਂ ਕਿ ਪੰਜਾਬੀ ਕਮਿਊਨਿਟੀ ਦੇ ਮੈਂਬਰ ਅਤੇ ਵਿਦਿਆਰਥੀ ਇਹ ਕਲਾਸ ਬੰਦ ਕਰਨ ਦੇ ਸੰਬੰਧ ਵਿਚ ਆਪਣੀਆਂ ਚਿੰਤਾਵਾਂ ਜ਼ਾਹਰ ਕਰਨ ਲਈ ਜ਼ਰੂਰ ਆਪਣੀ ਅਵਾਜ਼ ਬੁਲੰਦ ਕਰਨਗੇ।

ਉਮੀਦ ਕਰਦੇ ਹਾਂ ਕਿ ਯੂਨੀਵਰਸਿਟੀ ਆਪਣੇ ਇਸ ਫੈਸਲੇ ਦਾ ਮੁੜ ਮੁਲਾਂਕਣ ਕਰੇ ਅਤੇ ਇਸ ਬਾਰੇ ਹੋਰ ਵਿਚਾਰ-ਵਟਾਂਦਰਾ ਕਰਕੇ ਫੈਸਲਾ ਲਵੇ। ਇਸ ਸਬੰਧੀ ਇੱਕ ਸਾਈਨ ਮੁਹਿੰਮ ਸ਼ੁਰੂ ਕੀਤੀ ਗਈ ਹੈ, ਕਿਰਪਾ ਕਰਕੇ ਹੇਠ ਦਿੱਤੇ ਲਿੰਕ 'ਤੇ ਜਾ ਕੇ ਇਕ ਅਰਜ਼ੀ ਜ਼ਰੂਰ ਸਾਈਨ ਕਰੋ।


author

Lalita Mam

Content Editor

Related News