ਲੁਈਸਿਆਨਾ ’ਚ ਡੁੱਬਿਆ ਜਹਾਜ਼, 6 ਲੋਕਾਂ ਨੂੰ ਬਚਾਇਆ ਗਿਆ ਸੁਰੱਖਿਅਤ, ਕਈ ਅਜੇ ਵੀ ਲਾਪਤਾ

04/14/2021 4:12:43 PM

ਮਾਸਕੋ (ਵਾਰਤਾ) : ਯੂ.ਐਸ. ਕੋਸਟ ਗਾਰਡ (ਯੂ.ਐਸ.ਜੀ.ਸੀ.) ਨੇ ਮੈਕਸੀਕੋ ਦੀ ਖਾੜੀ ਵਿਚ ਲੁਈਸਿਆਨਾ ਦੇ ਦੱਖਣ ਵਿਚ ਸਥਿਤ ਤੱਟ ਪੋਰਟ ਫੋਰਚਨ ਦੇ ਕਈ ਮੀਲ ਦੱਖਣ ਵਿਚ ਡੁੱਬਿਆ ਇਕ ਵਪਾਰਕ ਸਮੁੰਦਰੀ ਜਹਾਜ਼ ਤੋਂ 6 ਲੋਕਾਂ ਨੂੰ ਬਚਾਇਆ ਗਿਆ ਹੈ। ਕਈ ਲੋਕ ਅਜੇ ਵੀ ਲਾਪਤਾ ਹਨ, ਜਿਨ੍ਹਾਂ ਲਈ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ।

ਯੂ.ਐਸ.ਸੀ.ਜੀ. ਨੇ ਮੰਗਲਵਾਰ ਦੇਰ ਰਾਤ ਨੂੰ ਦੱਸਿਆ ਕਿ ਉਸ ਨੂੰ ਸਥਾਨਕ ਸਮੇਂ ਮੁਤਾਬਕ ਮੰਗਲਵਾਰ ਦੁਪਹਿਰ ਕਰੀਬ 4:30 ਵਜੇ ਇਕ ਐਮਰਜੈਂਸੀ ਸੰਕੇਤ ਮਿਲਿਆ ਕਿ 129 ਫੁੱਟ ਲੰਬਾ ਵਪਾਰਕ ਸਮੁੰਦਰੀ ਜਹਾਜ਼ ਸੰਕਟ ਵਿਚ ਹੈ। ਪ੍ਰੈਸ ਬਿਆਨ ਮੁਤਾਬਕ ਤੱਟ ਰੱਖਿਅਕ ਅਤੇ ਕਈ ਹੋਰ ਜਹਾਜ਼ਾਂ ਨੇ ਮੰਗਲਵਾਰ ਨੂੰ ਇਕ ਵਪਾਰਕ ਜਹਾਜ਼ ’ਚੋਂ 6 ਲੋਕਾਂ ਨੂੰ ਬਚਾਇਆ ਅਤੇ ਪੋਰਟ ਫੋਰਚਨ ਤੋਂ 8 ਮੀਲ ਦੱਖਣ ਤੱਕ ਤਲਾਸ਼ੀ ਅਭਿਆਨ ਚਲਾ ਰਹੇ ਹਨ। ਇਸ ਦੇ ਇਲਾਵਾ, ਸੀ.ਐਨ.ਐਸ. ਪ੍ਰਸਾਰਕ ਨੇ ਲਫੌਰਸ਼ੇ ਪੈਰਿਸ਼ ਦੇ ਪ੍ਰਧਾਨ ਆਰਚੀ ਚਾਇਸਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਜਹਾਜ਼ ਵਿਚ ਕੁੱਲ 18 ਲੋਕ ਸਵਾਰ ਸਨ, ਜਿਸ ਦਾ ਮਤਲਬ ਹੈ ਕਿ ਉਨ੍ਹਾਂ ਵਿਚੋਂ 12 ਅਜੇ ਵੀ ਲਾਪਤਾ ਹਨ।


cherry

Content Editor

Related News