ਸੰਪਰਕ ''ਚ ਆਏ ਨੁਕਸਾਨ-ਰਹਿਤ ਕੋਰੋਨਾ ਵਾਇਰਸ ਕੋਵਿਡ ਰੋਗ ਪ੍ਰਤੀਰੋਧਕ ਸਮਰਥਾ ਵਧਾਉਂਦੇ ਹਨ : ਅਧਿਐਨ

Wednesday, Nov 24, 2021 - 03:52 AM (IST)

ਸੰਪਰਕ ''ਚ ਆਏ ਨੁਕਸਾਨ-ਰਹਿਤ ਕੋਰੋਨਾ ਵਾਇਰਸ ਕੋਵਿਡ ਰੋਗ ਪ੍ਰਤੀਰੋਧਕ ਸਮਰਥਾ ਵਧਾਉਂਦੇ ਹਨ : ਅਧਿਐਨ

ਲੰਡਨ-ਸੰਪਰਕ 'ਚ ਆਏ ਅਜਿਹੇ ਨੁਕਸਾਨ-ਰਹਿਤ ਕੋਰੋਨਾ ਵਾਇਰਸ ਜਿਨ੍ਹਾਂ ਦੇ ਚੱਲਦੇ ਸਿਰਫ ਸਰਦੀ-ਜ਼ੁਕਾਮ ਵਰਗੀ ਪ੍ਰੇਸ਼ਾਨੀ ਹੁੰਦੀ ਹੈ, ਉਹ ਕੋਵਿਡ-19 ਦੇ ਵਿਰੁੱਧ ਕੁਝ ਹੱਦ ਤੱਕ ਪ੍ਰਤੀਰੋਧਕ ਸਮਰਥਾ ਵਧਾਉਣ 'ਚ ਮਦਦਗਾਰ ਸਾਬਤ ਹੋ ਸਕਦੇ ਹਨ। 'ਨੇਚਰ ਕਮਿਊਨੀਕੇਸ਼ੰਸ' ਮੈਗਜ਼ੀਨ 'ਚ ਪ੍ਰਕਾਸ਼ਿਤ ਇਕ ਨਵੇਂ ਖੋਜ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਇਹ ਜਾਣਿਆ-ਪਛਾਣਿਆ ਤੱਥ ਹੈ ਕਿ ਕੋਵਿਡ-19 ਦਾ ਕਾਰਨ ਬਣਨ ਵਾਲੇ ਨੋਵੇਲ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਅਤੇ ਕੋਵਿਡ-ਰੋਕੂ ਟੀਕਾਕਰਨ, ਸਾਰਸ-ਸੀ.ਓ.ਵੀ.-2 ਵਿਰੁੱਧ ਮਜ਼ਬੂਤ ਰੋਗ ਪ੍ਰਤੀਰੋਧਕ ਸਮਰਥਾ ਵਿਕਸਤ ਕਰਦੇ ਹਨ।

ਇਹ ਵੀ ਪੜ੍ਹੋ : ਬਿਟਕੁਆਇਨ, ETH ਤੋਂ ਬਾਅਦ EGLD 'ਚ ਵੀ ਆਈ ਭਾਰੀ ਗਿਰਾਵਟ

ਜ਼ਿਊਰਿਖ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਸ ਹਫ਼ਤੇ ਇਕ 'ਕ੍ਰਾਸ-ਰਿਐਕਟੀਵ' ਪ੍ਰਤੀਰੋਧਕ ਪ੍ਰਤੀਕਿਰਿਆ ਦਾ ਖੁਲਾਸਾ ਕੀਤਾ, ਜਿਸ ਨੂੰ ਲੈ ਕੇ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਇਕ ਮਹੱਤਵਪੂਰਨ ਸਮਾਂ ਹੋ ਸਕਦਾ ਹੈ ਕਿ ਵਿਆਪਕ ਕੋਰੋਨਾ ਵਾਇਰਸ ਪ੍ਰਤੀਰੋਧਕ ਕਿਵੇਂ ਪ੍ਰਾਪਤ ਕੀਤੀ ਜਾਵੇ। ਜ਼ਿਊਰਿਖ ਯੂਨੀਵਰਸਿਟੀ 'ਚ ਮੈਡੀਕਲ ਵਾਇਰੋਲੋਜੀ ਦੇ ਮੁਖੀ ਅਲੈਕਜੈਂਡਰ ਟ੍ਰਕੋਲਾ ਨੇ ਕਿਹਾ ਕਿ ਹੋਰ ਕੋਰੋਨਾ ਵਾਇਰਸ ਵਿਰੁੱਧ ਮਜ਼ਬੂਤ ਰੋਗ ਪ੍ਰਤੀਰੋਧਕ ਪ੍ਰਤੀਕਿਰਿਆ ਵਾਲੇ ਲੋਕਾਂ 'ਚ ਸਾਰਸ-ਸੀ.ਓ.ਵੀ.-2 ਇਨਫੈਕਸ਼ਨ ਵਿਰੁੱਧ ਵੀ ਕੁਝ ਹੱਦ ਤੱਕ ਬਚਾਅ ਦੀ ਸਮਰਥਾ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਅਧਿਐਨ ਇਹ ਦਰਸ਼ਾਉਂਦਾ ਹੈ ਕਿ ਹੋਰ ਕੋਰੋਨਾ ਵਾਇਰਸ ਵਿਰੁੱਧ ਮਜ਼ਬੂਤ ਰੋਗ ਪ੍ਰਤੀਰੋਧਕ ਪ੍ਰਤੀਕਿਰਿਆ ਸਾਰਸ-ਸੀ.ਓ.ਵੀ.-2 ਵਿਰੁੱਧ ਵੀ ਕਾਫ਼ੀ ਹੱਦ ਤੱਕ ਰੋਗ ਪ੍ਰਤੀਰੋਧਕ ਸਮਰਥਾ ਨੂੰ ਵਧਾਉਂਦੀ ਹੈ।

ਇਹ ਵੀ ਪੜ੍ਹੋ : ETH ਕੁਆਇਨ 'ਚ ਆਈ 11 ਫੀਸਦੀ ਤੱਕ ਦੀ ਗਿਰਾਵਟ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News