ਰੱਕਾ ''ਚ ਆਈ. ਐੱਸ. ਤੇ ਫੌਜ ਵਿਚਾਲੇ ਝੜਪ, ਸੀਰੀਆ ਦੇ 34 ਫੌਜੀ ਮਰੇ
Saturday, Aug 26, 2017 - 04:28 AM (IST)
ਬੈਰੂਤ -ਸੀਰੀਆ ਦੇ ਰੱਕਾ ਸੂਬੇ ਦੇ ਪੂਰਬੀ ਹਿੱਸੇ 'ਚ ਖਤਰਨਾਕ ਅੱਤਵਾਦੀ ਗਰੁੱਪ ਇਸਲਾਮਿਕ ਸਟੇਟ (ਆਈ. ਐੱਸ.) ਦੇ ਜਵਾਬੀ ਹਮਲੇ 'ਚ ਘੱਟੋ-ਘੱਟ 34 ਸੀਰੀਆਈ ਫੌਜੀ ਅਤੇ ਸਹਿਯੋਗੀ ਲੜਾਕੇ ਮਾਰੇ ਗਏ। ਇਕ ਨਿਗਰਾਨੀ ਸਮੂਹ ਨੇ ਇਹ ਦਾਅਵਾ ਕੀਤਾ ਹੈ। ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਆਈ. ਐੱਸ. ਦੀ ਇਸ ਕਾਰਵਾਈ ਨਾਲ ਸੀਰੀਆਈ ਫੌਜ ਨੂੰ ਝਟਕਾ ਲੱਗਾ ਹੈ। ਬ੍ਰਿਟੇਨ ਸਥਿਤ ਨਿਗਰਾਨੀ ਸਮੂਹ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਕਿ ਜੇਹਾਦੀ ਸਮੂਹ ਨੇ ਕੱਲ ਲੜਾਈ 'ਚ ਸਰਕਾਰੀ ਬਲਾਂ ਕੋਲੋਂ ਵੱਡੇ ਹਿੱਸੇ ਨੂੰ ਖੋਹ ਕੇ ਇਕ ਵਾਰ ਫਿਰ ਉਸ 'ਤੇ ਕਬਜ਼ਾ ਕਰ ਲਿਆ ਹੈ।
