ਅਮਰੀਕਾ 'ਚ ਕੋਲੰਬਸ ਦੇ ਨਾਂ 'ਤੇ ਰੱਖੇ ਗਏ ਪਹਿਲੇ ਸ਼ਹਿਰ ਨੇ ਉਸ ਦੀ ਮੂਰਤੀ ਨੂੰ ਰੱਖਿਆ ਭੰਡਾਰ 'ਚ

06/13/2020 2:06:43 PM

ਕੋਲੰਬੀਆ- ਅਮਰੀਕਾ ਦਾ ਪਹਿਲਾ ਸ਼ਹਿਰ ਜਿਸ ਦਾ ਨਾਂ ਕ੍ਰਿਸਟੋਫਰ ਕੋਲੰਬਸ ਦੇ ਨਾਂ 'ਤੇ ਰੱਖਿਆ ਗਿਆ ਸੀ, ਉਸ ਨੇ ਇਸ ਖੋਜੀ ਯਾਤਰੀ ਦੀ ਮੂਰਤੀ ਨੂੰ ਹਟਾ ਦਿੱਤਾ ਹੈ ਤੇ ਇਕ ਹਫਤੇ ਵਿਚ ਕਈ ਵਾਰ ਨੁਕਸਾਨੇ ਜਾਣ ਦੇ ਬਾਅਦ ਇਸ ਨੂੰ ਸੁਰੱਖਿਅਤ ਰੱਖਣ ਲਈ ਭੰਡਾਰ ਵਿਚ ਰੱਖ ਦਿੱਤਾ ਹੈ।

ਦੱਖਣੀ ਕੈਰੋਲੀਨਾ ਦੇ ਕੋਲੰਬੀਆ ਵਿਚ ਲੋਕਾਂ ਨੇ ਇਸ ਨੂੰ ਖਰਾਬ ਕਰ ਦਿੱਤਾ ਸੀ ਅਤੇ ਸਵੇਰ ਤੱਕ ਰਿਵਰਫਰੰਟ ਪਾਰਕ ਵਿਚ ਸਥਿਤ ਮੂਰਤੀ ਦਾ ਸਿਰਫ ਪੈਰ ਵਾਲਾ ਹਿੱਸਾ ਮੂਰਤੀ ਤਲ ਨਾਲ ਲੱਗਾ ਹੋਇਆ ਬਚਿਆ ਸੀ। ਸ਼ਹਿਰ ਦੇ ਮੇਅਰ ਸਟੀਵ ਬੈਂਜਾਮਿਨ ਨੇ ਕਿਹਾ ਕਿ ਇਸ ਮੂਰਤੀ ਨੂੰ ਤਦ ਤੱਕ ਭੰਡਾਰ ਵਿਚ ਰੱਖਿਆ ਜਾਵੇਗਾ ਜਦ ਤੱਕ ਕਿ ਕੋਲੰਬੀਆ ਸ਼ਹਿਰ ਪ੍ਰੀਸ਼ਦ, ਨਾਗਰਿਕ ਅਤੇ ਹੋਰ ਅਧਿਕਾਰੀ ਅਗਲੇ ਕਦਮ ਬਾਰੇ ਵਿਸਥਾਰ ਵਿਚ ਚਰਚਾ ਨਹੀਂ ਕਰ ਲੈਂਦੇ। 

ਮੇਅਰ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਕੋਲੰਬਸ ਦੀ ਮੂਰਤੀ ਦੀ ਕਿਸਮਤ ਦਾ ਫੈਸਲਾ ਪ੍ਰਦਰਸ਼ਨਕਾਰੀ ਕਰਨ ਜੋ ਅੱਧੀ ਰਾਤ ਵਿਚ ਇਸ ਨੂੰ ਨੁਕਸਾਨ ਪਹੁੰਚਾਉਂਦੇ ਹਨ। 
ਅਮਰੀਕਾ ਵਿਚ 1492 ਵਿਚ ਆਏ ਕੋਲੰਬਸ ਦੀਆਂ ਮੂਰਤੀਆਂ ਨੂੰ ਹੋਰ ਸ਼ਹਿਰਾਂ ਵਿਚ ਵੀ ਪ੍ਰਦਰਸ਼ਨਕਾਰੀਆਂ ਨੇ ਤੋੜਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖੋਜੀ ਯਾਤਰੀ ਨੇ ਯੂਰਪੀ ਬਸਤੀਵਾਦ ਦੀ ਸ਼ੁਰੂਆਤ ਕੀਤੀ ਸੀ, ਜਿਸ ਨੇ ਮਹਾਦੀਪ ਦੇ ਲੱਖਾਂ ਨਿਵਾਸੀਆਂ ਦਾ ਸ਼ੋਸ਼ਣ ਕੀਤਾ ਤੇ ਉਨ੍ਹਾਂ ਦੀ ਮੌਤ ਹੋਈ। ਕੋਲੰਬੀਆ ਦਾ ਨਾਂ 1786 ਵਿਚ ਕੋਲੰਬਸ ਦੀ ਮਹਿਲਾ ਪ੍ਰਤੀਨਿਧਤਵ ਲਈ ਰੱਖਿਆ ਗਿਆ ਸੀ। 


Lalita Mam

Content Editor

Related News